ਸਾਊਦੀ ਅਰਬ 'ਚ ਪਹਿਲੀ ਵਾਰ ਹੋ ਰਿਹਾ ਫੈਸ਼ਨ ਸ਼ੋਅ..!
ਏਬੀਪੀ ਸਾਂਝਾ | 15 Apr 2018 05:26 PM (IST)
1
ਫ਼ੈਸ਼ਨ ਵੀਕ ਵਿੱਚ ਕੈਟਵਾਕ ਦੀ ਸ਼ੁਰੂਆਤ ਹੋ ਗਈ ਹੈ ਜੋ ਸ਼ਨੀਵਾਰ ਤਕ ਚੱਲੇਗਾ। ਅਖ਼ੀਰਲੇ ਦਿਨ ਔਰਤਾਂ ਲਈ ਰੂਸੀ ਬੈਲੇ ਵੀ ਕਰਾਇਆ ਜਾਵੇਗਾ।
2
ਹਾਲਾਂਕਿ, ਪਹਿਲਾਂ ਵੀ ਫ਼ੈਸ਼ਨ ਸ਼ੋਅ ਹੋਏ ਪਰ ਉਨ੍ਹਾਂ ਵਿੱਚ ਇੰਡਸਟਰੀ ਦੇ ਵੱਡੇ ਚਿਹਰੇ ਸ਼ਾਮਲ ਨਹੀਂ ਹੁੰਦੇ ਸਨ।
3
ਸਾਊਦੀ ਵਿੱਚ ਕਈ ਦਹਾਕਿਆਂ ਤੋਂ ਤਾਨਾਸ਼ਾਹੀ ਨੀਤੀਆਂ ਲਾਗੂ ਸਨ। ਅਜਿਹੇ ਵਿੱਚ ਇੱਥੇ ਫ਼ੈਸ਼ਨ ਵੀਕ ਹੋਣਾ ਵਾਕਿਆ ਹੀ ਵੱਡੀ ਗੱਲ ਹੈ।
4
ਸਾਊਦੀ ਸੱਭਿਆਚਾਰ ਨੂੰ ਧਿਆਨ ’ਚ ਰੱਖਦਿਆਂ ਸਿਰਫ਼ ਔਰਤਾਂ ਹੀ ਇੱਥੇ ਆ ਸਕਦੀਆਂ ਹਨ। ਇਸ ਫ਼ੈਸ਼ਨ ਸ਼ੋਅ ਵਿੱਚ ਕੈਮਰਾ ਲੈ ਕੇ ਜਾਣ ਦੀ ਵੀ ਆਗਿਆ ਨਹੀਂ ਹੈ ਪਰ ਇਸ ਦੇ ਬਾਵਜੂਦ ਖ਼ਬਰ ਏਜੰਸੀ ਏਐਫਪੀ ਨੇ ਇਹ ਤਸਵੀਰਾਂ ਲਈਆਂ ਹਨ।
5
ਸਾਊਦੀ ਅਰਬ ਦੇ ਪੱਛਮੀ ਏਸ਼ੀਆ, ਬ੍ਰਾਜ਼ੀਲ, ਅਮਰੀਕਾ ਤੇ ਰੂਸੀ ਡਿਜ਼ਾਈਨਾਂ ਨਾਲ ਆਪਣਾ ਪਹਿਲਾ ਫ਼ੈਸ਼ਨ ਵੀਕ ਸ਼ੁਰੂ ਕੀਤਾ ਹੈ। ਇਸ ਵਿੱਚ ਕੌਮਾਂਤਰੀ ਪੱਧਰ ਦੇ ਰਾਬਰਟੋ ਕਾਵੇਲੀ ਤੇ ਜੀਨ ਪੌਲ ਗਾਲਟੀਅਰ ਵਰਗੇ ਡਿਜ਼ਾਈਨਰਾਂ ਦੇ ਸ਼ੋਅ ਕਰਾਏ ਜਾਣਗੇ।