ਆਲਿਆ ਦੇ ਜਨਮਦਿਨ ਦਾ ਜਸ਼ਨ, ਦੇਰ ਰਾਤ ਆਲਿਆ ਕੋਲ ਰਣਬੀਰ
ਜਲਦੀ ਹੀ ਆਲਿਆ ਭੱਟ ਦੀ ਫ਼ਿਲਮ 'ਕਲੰਕ' ਆਉਣ ਵਾਲੀ ਹੈ। ਇਸ ਦੇ ਨਾਲ ਹੀ ਅੱਜ ਯਾਨੀ 15 ਮਾਰਚ ਨੂੰ ਆਲਿਆ ਭੱਟ ਆਪਣਾ 26ਵਾਂ ਜਨਮ ਦਿਨ ਮਨਾ ਰਹੀ ਹੈ। ਜਿਸ ਦਾ ਜਸ਼ਨ ਬੀਤੀ ਰਾਤ ਤੋਂ ਹੀ ਸ਼ੁਰੂ ਹੋ ਗਿਆ। ਆਲਿਆ ਦੇ ਜਸ਼ਨ ਨੇ ਉਸ ਦੇ ਬੀ-ਟਾਉਨ ਦੇ ਦੋਸਤਾਂ ਨੇ ਸ਼ਿਰਕਤ ਕੀਤੀ।
ਆਲਿਆ ਆਪਣੇ ਦੋਸਤਾਂ ਅਤੇ ਫੈਮਿਲੀ ਮੈਨਬਰਾਂ ਨਾਲ ਜਨਮ ਦਿਨ ਦਾ ਜਸ਼ਨ ਮਨਾਉਂਦੀ ਨਜ਼ਰ ਆਈ। ਜਿਸ ਦੀ ਤਸਵੀਰ ਇੰਸਟਾਗ੍ਰਾਮ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
ਇਸ ਤੋਂ ਇਲਾਵਾ ਪਾਰਟੀ 'ਚ ਕਰਨ ਜੌਹਰ ਅਤੇ ਆਰੀਅਨ ਮੁਖਰਜੀ ਵੀ ਪਹੁੰਚੇ। ਕਰਨ ਨਾਲ ਆਲਿਆ ਦੀ ਫ਼ਿਲਮ 'ਕਲੰਕ' ਆ ਰਹੀ ਹੈ ਜਦਕਿ ਆਰਿਅਨ ਦੀ ਫ਼ਿਲਮ 'ਬ੍ਰਹਮਾਸਰਤ' 'ਚ ਆਲਿਆ ਅਤੇ ਰਣਬੀਰ ਕਪੂਰ ਨਜ਼ਰ ਆਉਣਗੇ।
ਆਲਿਆ ਦੀ ਭੈਣ ਪੂਜਾ ਭੱਟ ਨੂੰ ਵੀ ਬੈਸ਼ 'ਚ ਦੇਖਿਆ ਗਿਆ। ਖ਼ਬਰਾਂ ਤਾਂ ਇਹ ਵੀ ਹਨ ਕਿ ਜਲਦੀ ਹੀ ਦੋਵੇਂ 'ਸੜਕ-2' 'ਚ ਸਕਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ।
ਆਲਿਆ ਦੀ ਭੈਣ ਪੂਜਾ ਭੱਟ ਨੂੰ ਵੀ ਬੈਸ਼ 'ਚ ਦੇਖਿਆ ਗਿਆ। ਖ਼ਬਰਾਂ ਤਾਂ ਇਹ ਵੀ ਹਨ ਕਿ ਜਲਦੀ ਹੀ ਦੋਵੇਂ 'ਸੜਕ-2' 'ਚ ਸਕਰੀਨ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ।
ਆਲਿਆ ਦੀ ਪਾਰਟੀ 'ਚ ਪਾਪਾ ਮਹੇਸ਼ ਭੱਟ ਵੀ ਖਾਸ ਅੰਦਾਜ਼ ਅਤੇ ਬਲ਼ੇਕ ਕਲਰ ਕਪੜਿਆਂ 'ਚ ਪਹੁੰਚੇ।
ਸਭ ਤੋਂ ਖਾਸ ਸੀ ਆਲਿਆ ਦੇ ਬਰਥਡੇਅ 'ਤੇ ਰਣਬੀਰ ਕਪੂਰ ਦਾ ਆਉਣਾ ਜਿਸ ਨੇ ਪਾਰਟੀ 'ਚ ਚੋਰੀ ਛੁੱਪੇ ਐਂਟਰੀ ਕਰਨ ਦੀ ਕੋਸ਼ਿਸ਼ ਕੀਤੀ ਜ਼ਰੂਰ ਪਰ ਮੀਡੀਆ ਦੈ ਕੈਮਰਿਆਂ ਤੋਂ ਖੁਦ ਨੂੰ ਬਚਾ ਨਹੀਂ ਸਕੇ।