ਸਾਲ ਦੇ ਆਖ਼ਰੀ ਫੋਟੋਸ਼ੂਟ ਨਾਲ ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਮਚਾਈ ਤਬਾਹੀ
ਦੀਪਿਕਾ ਦੀ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਬਾਇਓਪਿਕ ‘ਚ ਨਜ਼ਰ ਆਵੇਗੀ। ਜਿਸ ਨੂੰ ਮੇਘਨਾ ਗੁਲਜ਼ਾਰ ਡਾਇਰੈਕਟ ਕਰੇਗੀ।
ਹਾਲ ਹੀ ‘ਚ ਦੀਪਿਕਾ ਨੇ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਉ ‘ਚ ਕਿਹਾ ਕਿ ਉਸ ਦੀ ਅਤੇ ਰਣਵੀਰ ਦੀ ਚਾਰ ਸਾਲ ਪਹਿਲਾ ਮੰਗਣੀ ਹੋ ਚੁੱਕੀ ਹੈ। ਦੀਪਿਕਾ ਦੇ ਇਸ ਖੁਲਾਸੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਪ੍ਰਿੰਟਿਡ ਡ੍ਰੈਸ ‘ਚ ਦੀਪਿਕਾ ਨੇ ਆਪਣੀਆਂ ਅਦਾਵਾਂ ਦਾ ਜਾਦੂ ਬਿਖੇਰੀਆ ਹੈ। ਉਸ ਦੇ ਫੈਨਸ ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਦੇ ਦੀਵਾਨੇ ਬਣ ਗਏ ਹਨ।
ਦੀਪਿਕਾ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਬੋਲਡ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਜਲਦੀ ਹੀ ਦੀਪਿਕਾ ਕੁਝ ਟੀਵੀ ਐਡ ਵੀ ਸ਼ੂਟ ਕਰਨ ਵਾਲੀ ਹੈ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ।
ਜਿਸ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਸਨਸਨੀ ਮਚਾ ਦਿੱਤੀ ਹੈ। ਮੈਗਜ਼ੀਨ ਲਈ ਦੀਪਿਕਾ ਦਾ ਇਹ ਫੋਟੋਸ਼ੂਟ 2019 ਦੇ ਜਨਵਰੀ ਮਹੀਨੇ ਲਈ ਹੈ। ਜਿਸ ਦੇ ਕਵਰ ਪੇਜ਼ ‘ਤੇ ਉਹ ਛਾਈ ਰਹਿਣ ਵਾਲੀ ਹੈ।
ਵਿਆਹ ਤੋਂ ਬਾਅਦ ਦੀਪਵੀਰ ਆਪਣੇ ਆਪਣੇ ਕੰਮ ‘ਤੇ ਵਾਪਸ ਆ ਗਏ ਹਨ। ਦੀਪਿਕਾ ਨੇ ਆਪਣੇ ਆਪ ਨੂੰ ਇੱਕ ਮੁਕਾਮ ‘ਤੇ ਪਹੁੰਚਾ ਲਿਆ ਹੈ। ਫੈਸਨ ਅਤੇ ਉਸ ਦੀ ਫ਼ਿਲਮਾਂ ਦਾ ਹਰ ਕੋਈ ਫੈਨ ਹੈ। ਹੁਣ ਹਾਲ ਹੀ ‘ਚ ਦੀਪਿਕਾ ਨੇ ‘ਫ਼ਿਲਮਫੇਅਰ’ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ।
ਬਾਲੀਵੁੱਡ ਦੀ ਮਸਤਾਨੀ ਦੀਪਿਕਾ ਪਾਦੁਕੋਣ ਵਿਆਹ ਕਰ ਆਪਣਾ ਘਰ ਵਸਾ ਚੁੱਕੀ ਹੈ। ਦੀਪਿਕਾ ਨੇ ਬੀਤੇ ਦਿਨੀਂ ਹੀ ਰਣਵੀਰ ਦੇ ਨਾਲ ਵਿਆਹ ਕੀਤਾ ਹੈ ਜਿਸ ਤੋਂ ਬਾਅਦ ਤੋਂ ਹੀ ਦੋਵੇਂ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ।