ਦੇਸੀ ਗਰਲ ਦੇ ਵਿਆਹ ‘ਚ ਪੁੱਜੇ ਅੰਬਾਨੀ, ਵੇਖੋ ਤਸਵੀਰਾਂ
Download ABP Live App and Watch All Latest Videos
View In Appਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਅਮਰੀਕਨ ਪੌਪ ਸਿੰਗਰ ਨਿੱਕ ਜੋਨਸ ਅੱਜ ਕੈਥਲੀਕ ਰੀਤਾਂ ਮੁਤਾਬਕ ਵਿਆਹ ਕਰਵਾ ਰਹੇ ਹਨ। ਦੋਵਾਂ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ‘ਚ ਹੋਏਗਾ ਜਿਸ ‘ਚ ਸ਼ਾਮਲ ਹੋਣ ਲਈ ਦੇਸ਼ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਨਾਲ ਸ਼ਿਰਕਤ ਕਰ ਚੁੱਕੇ ਹਨ।
ਅੰਬਾਨੀ ਦੀ ਧੀ ਈਸ਼ਾ ਅੰਬਾਨੀ ਅਤੇ ਪ੍ਰਿਅੰਕਾ ਕਾਫੀ ਚੰਗੀਆਂ ਸਹੇਲੀਆਂ ਹਨ। ਪਿਛਲ਼ੇ ਦਿਨੀਂ ਹੀ ਪੀਸੀ ਵੱਲੋਂ ਕੀਤੀ ਬੈਚਲਰ ਪਾਰਟੀ ‘ਚ ਵੀ ਈਸ਼ਾ ਸ਼ਾਮਲ ਹੋਈ ਸੀ।
ਇਨਾਂ ਹੀ ਨਹੀਂ ਜਦੋਂ ਈਸ਼ਾ ਦੀ ਮੰਗਣੀ ਸੀ ਤਾਂ ਆਪਣੀ ਦੋਸਤ ਦੀ ਖੁਸ਼ੀ ‘ਚ ਸ਼ਾਮਲ ਹੋਣ ਲਈ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਪਹੁੰਚੀ ਸੀ।
ਅੰਬਾਨੀ ਪਰਿਵਾਰ ਪ੍ਰਿਅੰਕਾ ਦੇ ਵਿਆਹ ਦੇ ਨਾਲ ਉਸ ਦੇ ਸੰਗੀਤ ਦੇ ਫੰਕਸ਼ਨ ‘ਚ ਵੀ ਸ਼ਾਮਲ ਹੋਵੇਗਾ।
ਦੀਪਿਕਾ ਅਤੇ ਰਣਵੀਰ ਦੇ ਵਿਆਹ ਦੀ ਤਰ੍ਹਾਂ ਪ੍ਰਿਅੰਕਾ ਅਤੇ ਨਿੱਕ ਵੀ ਦੋ ਰੀਤਾਂ ਮੁਤਾਬਕ ਵਿਆਹ ਕਰਨਗੇ। ਅੱਜ ਪਹਿਲਾਂ ਕੈਥਲੀਕ ਰੀਤਾਂ ਨਾਲ ਅਤੇ ਕੱਲ੍ਹ ਹਿੰਦੂ ਰੀਤਾਂ ਮੁਤਾਬਕ ਦੋਨੋਂ ਇੱਕ ਦੂਜੇ ਦੇ ਹੋ ਜਾਣਗੇ।
- - - - - - - - - Advertisement - - - - - - - - -