ਅੰਬਾਨੀ ਦੀ ਗ੍ਰੈਂਡ ਪਾਰਟੀ 'ਚ ਪਹੁੰਚਿਆ ਬਾਲੀਵੁੱਡ, ਵੇਖੋ ਤਸਵੀਰਾਂ
ਅੱਗੇ ਵੇਖੋ ਪਾਰਟੀ ਵਿੱਚ ਕਿਨ੍ਹਾਂ ਸਿਤਾਰਿਆਂ ਨੇ ਸ਼ਿਰਕਤ ਕੀਤੀ। (ਤਸਵੀਰਾਂ-ਮਾਨਵ ਮੰਗਲਾਨੀ)
ਮਹਾਨਾਇਕ ਅਮਿਤਾਭ ਬੱਚਨ ਨੂੰ ਬਾਲੀਵੁੱਡ ਦਾ ਗੌਡਫਾਦਰ ਕਹਿੰਦਿਆਂ ਸਾਦਿਕ ਖ਼ਾਨ ਨੇ ਇਸ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ।
ਮੁਕੇਸ਼ ਅੰਬਾਨੀ ਦੇ ਸੱਦੇ 'ਤੇ ਕ੍ਰਿਕੇਟ ਦੇ ਸਟਾਰ ਖਿਡਾਰੀ ਸਚਿਨ ਤੇਂਦੁਲਕਰ ਵੀ ਪਹੁੰਚੇ ਸਨ।
ਲੰਦਨ ਦੇ ਮੇਅਰ ਨੇ ਆਲੀਆ, ਨੀਤਾ ਅੰਬਾਨੀ, ਕਰਨ ਜੌਹਰ, ਜੈਕਲਿਨ ਫਰਨਾਂਡਿਸ ਵਰਗੇ ਸਿਤਾਰਿਆਂ ਨਾਲ ਵੀ ਤਸਵੀਰਾਂ ਸਾਂਝੀਆਂ ਕੀਤੀਆਂ।
ਸਾਦਿਕ ਖ਼ਾਨ ਨੇ ਅਦਾਕਾਰਾ ਆਲੀਆ ਭੱਟ ਤੇ ਬ੍ਰਿਟਿਸ ਮੂਲ ਦੀ ਅਦਾਕਾਰਾ ਕੈਟਰੀਨਾ ਕੈਫ ਨਾਲ ਵੀ ਤਸਵੀਰ ਸਾਂਝੀ ਕੀਤੀ ਹੈ।
ਮੇਅਰ ਸਾਦਿਕ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਰਾਹੀਂ ਇਸ ਪਾਰਟੀ ਦੀਆਂ ਕਈ ਅੰਦਰਲੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਸ਼ਾਹਰੁਖ਼ ਖ਼ਾਨ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਤੇ ਉਨ੍ਹਾਂ ਨੇ ਇਸ ਮੁਲਾਕਾਤ ਨੂੰ ਸ਼ਾਨਦਾਰ ਦੱਸਿਆ।
ਬੀਤੀ ਰਾਤ ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਲੰਦਨ ਦੇ ਮੇਅਰ ਸਾਦਿਕ ਖ਼ਾਨ ਲਈ ਆਪਣੇ ਘਰ ਵਿੱਚ ਇੱਕ ਗ੍ਰੈਂਡ ਪਾਰਟੀ ਰੱਖੀ ਸੀ। ਇਸ ਮੌਕੇ ਸ਼ਾਹਰੁਖ ਖ਼ਾਨ, ਅਮਿਤਾਭ ਬੱਚਨ, ਕੈਟਰੀਨਾ ਕੈਫ ਤੇ ਆਲੀਆ ਭੱਟ ਜਿਹੇ ਮਸ਼ਹੂਰ ਸਿਤਾਰੇ ਪਹੁੰਚੇ ਸਨ।