ਰੈੱਡ ਕਾਰਪੈੱਟ 'ਤੇ ਰੇਖਾ ਤੇ ਸ਼੍ਰੀਦੇਵੀ ਨੇ ਪਾਈ ਅੱਲ੍ਹੜਾਂ ਨੂੰ ਵੀ ਮਾਤ
ਏਬੀਪੀ ਸਾਂਝਾ | 03 Dec 2017 06:20 PM (IST)
1
ਰੈੱਡ ਕਾਰਪੈੱਟ 'ਤੇ ਪਹੁੰਚੀ ਸ਼੍ਰੀਦੇਵੀ ਦੀ ਉਮਰ ਦਾ ਵੀ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਕੰਮ ਸੀ।
2
ਉਸ ਨੇ ਆਪਣੇ ਅੰਦਾਜ਼ ਵਿੱਚ ਸਫੈਦ ਸਾੜ੍ਹੀ ਪਹਿਨੀ ਹੋਈ ਸੀ।
3
ਕਰੀਨਾ ਤੋਂ ਬਾਅਦ ਰੇਖਾ ਨੇ ਸਾਰਿਆਂ ਦੀਆਂ ਨਿਗ੍ਹਾਵਾਂ ਨੂੰ ਆਪਣੇ ਵੱਲ ਘੁਮਾ ਲਿਆ।
4
ਉਸ ਨੇ ਵੀ ਸਫੈਦ ਰੰਗ ਦੇ ਕੱਪੜੇ ਪਹਿਨੇ ਸਨ।
5
ਫ਼ਿਲਮ ਫੇਅਰ ਵਿੱਚ ਜੈਕਲਿਨ ਫਰਨਾਂਡਿਸ ਨੇ ਵੀ ਰੈੱਡ ਕਾਰਪੈੱਟ 'ਤੇ ਆਪਣੇ ਕਦਮ ਟਿਕਾ ਕੇ ਖ਼ੂਬ ਵਾਹ-ਵਾਹ ਖੱਟੀ।
6
ਉਹ ਇੱਥੇ ਫ਼ਿਲਮਾਂ ਵਿੱਚ ਆਪਣੀ ਦਿੱਖ ਦੇ ਉਲਟ ਤਿਆਰ ਹੋ ਕੇ ਆਈ ਸੀ।
7
ਬਾਲੀਵੁੱਡ ਵਿੱਚ ਕੁਝ ਸਮਾਂ ਪਹਿਲਾਂ ਹੀ ਦਾਖ਼ਲ ਹੋ ਕੇ ਚੰਗਾ ਨਾਮਣਾ ਖੱਟਣ ਵਾਲੀ ਭੂਮੀ ਪੇਡਨੇਕਰ ਵੀ ਇੱਥੇ ਪਹੁੰਚੀ ਹੋਈ ਸੀ।
8
ਉਸ ਨੇ ਸਫੈਦ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ।
9
ਹਾਲਾਂਕਿ, ਰੈੱਡ ਕਾਰਪੈੱਟ 'ਤੇ ਸਾਰਿਆਂ ਦੀਆਂ ਨਜ਼ਰਾਂ ਕਰੀਨਾ ਕਪੂਰ 'ਤੇ ਹੀ ਟਿਕੀਆਂ ਸਨ।
10
ਫ਼ਿਲਮ ਫੇਅਰ ਦੇ ਰੈੱਡ ਕਾਰਪੈੱਟ 'ਤੇ ਆਲੀਆ ਭੱਟ ਔਫ਼ ਵ੍ਹਾਈਟ ਪੋਸ਼ਾਕ ਵਿੱਚ ਕਾਫੀ ਜਚ ਰਹੀ ਸੀ।