ਕਦੇ ਤਾਜ ਹੋਟਲ 'ਚ ਸੀ ਵੇਟਰ, ਅੱਜ ਹੁੰਦਾ ਉੱਥੇ ਹੀ ਇਸ ਤਰ੍ਹਾਂ ਸਵਾਗਤ
ਕਈ ਸਾਲਾਂ ਤਕ ਫ਼ੋਟੋਗ੍ਰਾਫੀ ਕਰਦਿਆਂ ਉਨ੍ਹਾਂ ਦੀ ਮੁਲਾਕਾਤ ਕੋਰੀਓਗ੍ਰਾਫਰ ਸ਼ਿਆਮਕ ਡਾਵਰ ਨਾਲ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੰਨਾਭਾਈ MBBS ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਉਹ ਬੀਤੇ 17 ਸਾਲਾਂ ਤੋਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਰਹੇ ਹਨ।
ਇਸ ਤੋਂ ਬਾਅਦ ਬੋਮਨ ਨੇ ਆਪਣੇ ਸ਼ੌਕ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ ਤੇ ਫ਼ੋਟੋਗ੍ਰਾਫਰ ਬਣ ਗਏ। ਬੋਮਨ ਦੀ ਪਹਿਲੀ ਤਸਵੀਰ 25 ਰੁਪਿਆਂ ਵਿੱਚ ਵਿਕੀ ਸੀ।
ਪਰਿਵਾਰਕ ਸਮੱਸਿਆਵਾਂ ਦੇ ਚੱਲਦਿਆਂ ਬੋਮਨ ਨੂੰ ਆਪਣੀ ਨੌਕਰੀ ਛੱਡੀ ਤੇ 14 ਸਾਲ ਤਕ ਦੁਕਾਨ ਹੀ ਸੰਭਾਲੀ ਸੀ।
ਬੋਮਨ ਪੜ੍ਹਾਈ ਵਿੱਚ ਬਹੁਤੇ ਚੰਗੇ ਨਹੀਂ ਸੀ, ਜਿਸ ਕਾਰਨ ਉਨ੍ਹਾਂ ਇੱਕ ਨਾਮੀ ਹੋਟਲ ਵਿੱਚ ਵੇਟਰ ਦੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਹੋਟਲ ਤਾਜ਼ ਵਿੱਚ ਕਰੀਬ ਦੋ ਸਾਲ ਵੇਟਰ ਦੀ ਨੌਕਰੀ ਕੀਤੀ ਹੈ।
ਬੋਮਨ ਬਚਪਨ ਤੋਂ ਹੀ ਕਈ ਸਮੱਸਿਆਵਾਂ ਨਾਲ ਜੂਝਦਾ ਰਹੇ ਹਨ। ਬੋਮਨ ਦੱਸਦੇ ਹਨ ਕਿ ਬਚਪਨ ਵਿੱਚ ਤੁਤਲਾ ਕੇ ਬੋਲਦੇ ਸਨ ਤੇ ਉਨ੍ਹਾਂ ਨੂੰ dyslexia ਨਾਂ ਦੀ ਬਿਮਾਰੀ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਬੋਮਨ ਇਰਾਨੀ ਜਵਾਨੀ ਦੇ ਦਿਨਾਂ ਤੋਂ ਹੀ ਫ਼ਿਲਮਾਂ ਵਿੱਚ ਆਉਣ ਲਈ ਜੱਦੋ-ਜਹਿਦ ਕਰ ਰਹੇ ਸਨ। ਬਲਕਿ, ਉਨ੍ਹਾਂ 42 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਸੀ।
ਬੋਮਨ ਇਰਾਨੀ ਅੱਜ ਆਪਣਾ 58ਵਾਂ ਜਨਮ ਦਿਨ ਮਨਾ ਰਹੇ ਹਨ। ਬੋਮਨ ਉਨ੍ਹਾਂ ਸਿਤਾਰਿਆਂ ਵਿੱਚੋਂ ਹਨ ਜਿਨ੍ਹਾਂ ਬਾਲੀਵੁੱਡ ਵਿੱਚ ਬਿਨਾ ਕਿਸੇ ਦੀ ਸਿਫਾਰਸ਼ ਤੋਂ ਆਪਣੀ ਪਛਾਣ ਬਣਾਈ ਹੈ।