38ਤੀਆਂ ਦੀ ਹੋਈ ਅਦਾਕਾਰਾ ਕੋਂਕਣ ਸੇਨ

ਦੋਵਾਂ ਦਾ ਵਿਆਹ ਸਿਰਫ ਪੰਜ ਸਾਲ ਹੀ ਨਿਭ ਸਕਿਆ। ਇਸ ਤੋਂ ਬਾਅਦ ਸਤੰਬਰ 2015 ਵਿੱਚ ਦੋਵੇਂ ਵੱਖ ਹੋ ਗਏ ਸਨ। ਹਾਲਾਂਕਿ, ਕੋਂਕਣ ਆਪਣੇ ਪੁੱਤਰ ਦੀ ਪਰਵਰਿਸ਼ ਵਧੀਆ ਤਰੀਕੇ ਨਾਲ ਕਰਦੀ ਹੈ।
3 ਸਤੰਬਰ, 2010 ਨੂੰ ਯਾਨੀ ਆਪਣੇ ਵਿਆਹ ਤੋਂ ਤਕਰੀਬਨ 6 ਮਹੀਨੇ ਬਾਅਦ 15 ਮਾਰਚ, 2011 ਨੂੰ ਕੋਂਕਣ ਸੇਨ ਨੇ ਪੁੱਤਰ ਹਾਰੂਨ ਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਇਨ੍ਹਾਂ ਖ਼ਬਰਾਂ ਨੇ ਹੋਰ ਵੀ ਤੂਲ ਫੜ ਲਿਆ ਸੀ।
ਕੋਂਕਣ ਦੇ ਅਚਾਨਕ ਵਿਆਹ ਕਰਨ ਪਿੱਛੇ ਉਸ ਦੀ ਪ੍ਰੈਗਨੈਂਸੀ ਦੱਸਿਆ ਜਾਂਦਾ ਹੈ।
ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਡਾ ਬਦਲਾਅ 2010 ਵਿੱਚ ਆਇਆ ਸੀ, ਜਦੋਂ ਉਸ ਨੇ 3 ਸਾਲ ਤਕ ਰਿਸ਼ਤੇ ਵਿੱਚ ਰਹੇ ਬਾਲੀਵੁੱਡ ਅਦਾਕਾਰ ਰਣਬੀਰ ਸ਼ੌਰੀ ਨਾਲ ਚੁੱਪ-ਚਪੀਤੇ ਵਿਆਹ ਕਰ ਲਿਆ।
ਆਖ਼ਰੀ ਵਾਰ ਕੋਂਕਣ ਸੇਨ ਲਿਪਸਟਿੱਕ ਅੰਡਰ ਮਾਈ ਬੁਰਕਾ ਵਿੱਚ ਨਜ਼ਰ ਆਈ ਸੀ। ਹਾਲਾਂਕਿ ਪਰਦੇ ਨਾਲੋਂ ਉਨ੍ਹਾਂ ਦੀ ਅਸਲ ਜ਼ਿੰਦਗੀ ਬਿਲਕੁਲ ਆਮ ਇਨਸਾਨਾਂ ਵਾਂਗ ਹੀ ਹੈ।
'ਮਿਸਟਰ ਐਂਡ ਮਿਸਿਜ਼ ਅਈਅਰ' ਫ਼ਿਲਮ ਲਈ ਕੋਂਕਣ ਸੇਨ ਨੂੰ ਕੌਮੀ ਸਨਮਾਨ ਵੀ ਮਿਲਿਆ ਸੀ। ਇਸ ਤੋਂ ਬਾਅਦ ਹਿੰਦੀ ਫ਼ਿਲਮ 'ਓਮਕਾਰਾ' ਤੇ 'ਲਾਈਫ ਇਨ ਅ ਮੈਟਰੋ' ਲਈ ਵੀ ਬਿਹਤਰੀਨ ਸਹਿ-ਅਦਾਕਾਰਾ ਦਾ ਸਨਮਾਨ ਮਿਲਿਆ ਸੀ। ਇਸ ਦੇ ਨਾਲ-ਨਾਲ ਉਹ ਰਣਬੀਰ ਕਪੂਰ ਨਾਲ ਫ਼ਿਲਮ ਵੇਕ ਅਪ ਸਿੱਡ ਵਿੱਚ ਨਜ਼ਰ ਆਈ ਸੀ।
ਬਾਲੀਵੁੱਡ ਅਦਾਕਾਰਾ ਕੋਂਕਣ ਸੇਨ ਅੱਜ ਆਪਣਾ 38ਵਾਂ ਜਨਮ ਦਿਨ ਮਨਾ ਰਹੀ ਹੈ। ਉਨ੍ਹਾਂ ਨੇ ਸਾਲ 1983 ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਬੰਗਾਲੀ ਫ਼ਿਲਮ 'ਇੰਦਰਾ' ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ, ਅਦਾਕਾਰਾ ਦੇ ਤੌਰ 'ਤੇ ਸਭ ਤੋਂ ਜ਼ਿਆਦਾ ਫ਼ਿਲਮ 'ਮਿਸਟਰ ਐਂਡ ਮਿਸਿਜ਼ ਅਈਅਰ' ਤੋਂ ਮਿਲੀ ਸੀ।