ਮਜ਼ਦੂਰ ਦਿਵਸ ਮੌਕੇ ਆਮਿਰ ਤੇ ਆਲੀਆ ਨੇ ਪੁੱਟੇ ਖੱਡੇ
ਫੋਟੋ-ਇੰਸਟਾਗਰਾਮ ਵੀਡੀਓ
ਆਲੀਆ ਭੱਟ ਨੇ ਪਾਣੀ ਫਾਊਂਡੇਸ਼ਨ ਨਾਲ ਕੰਮ ਕਰਦਿਆਂ ਦੀ ਵੀਡੀਓ ਆਪਣੇ ਇੰਸਟਾਗਰਾਮ ਅਕਾਊਂਟ ਉੱਤੇ ਸਾਂਝੀ ਕੀਤੀ।
ਆਮਿਰ ਖ਼ਾਨ ਨੇ ਕਾਲ਼ੇ ਰੰਗ ਦੇ ਕੱਪੜੇ ਪਾਏ ਸੀ।
ਇਸ ਮੌਕੇ ਆਲੀਆ ਭੱਟ ਨੇ ਹਰੇ ਰੰਗ ਦੀ ਕੁਰਤੀ ਤੇ ਸਫ਼ੈਦ ਲੈਗਿੰਗ ਪਾਈ ਹੋਈ ਸੀ।
ਦੋਵਾਂ ਨੇ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਇਸ ਵਾਰੀ ਆਲੀਆ ਭੱਟ ਨਾਲ ਖ਼ੁਦ ਆਮਿਰ ਖ਼ਾਨ ਵੀ ਹਾਜ਼ਰ ਸਨ।
ਅੱਜ ਦੇਸ਼ ਭਰ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਲਈ ਆਲੀਆ ਭੱਟ ਨੇ ਵੀ ਅੱਜ ਮਸ਼ੱਕਤ ਕੀਤੀ ਹੈ।
ਅੱਜ ਸਵੇਰੇ ਆਲੀਆ ਭੱਟ ਲਾਤੁਰ (ਮਹਾਰਾਸ਼ਟਰ) ਵਿੱਚ ਪਾਣੀ ਫਾਊਂਡੇਸ਼ਨ ਦੇ ਮੈਂਬਰਾਂ ਨਾਲ ਟੋਏ ਪੁੱਟਦੀ ਨਜ਼ਰ ਆਈ।
ਕੁਝ ਸਮਾਂ ਪਹਿਲਾਂ ਇਸੇ ਮੁਹਿੰਮ ਤਹਿਤ ਅਕਸ਼ੇ ਕੁਮਾਰ ਸਤਾਰਾ ਵਿੱਚ ਮਹਾਰਾਸ਼ਟਰ ਦੇ ਲੋਕਾਂ ਤੇ ਇਸੇ ਫਾਊਂਡੇਸ਼ਨ ਨਾਲ ਖੁਦਾਈ ਕਰਦੇ ਨਜ਼ਰ ਆਏ ਸੀ।
ਕੁਝ ਸਮਾਂ ਪਹਿਲਾਂ ਇਸੇ ਮੁਹਿੰਮ ਤਹਿਤ ਅਕਸ਼ੇ ਕੁਮਾਰ ਸਤਾਰਾ ਵਿੱਚ ਮਹਾਰਾਸ਼ਟਰ ਦੇ ਲੋਕਾਂ ਤੇ ਇਸੇ ਫਾਊਂਡੇਸ਼ਨ ਨਾਲ ਖੁਦਾਈ ਕਰਦੇ ਨਜ਼ਰ ਆਏ ਸੀ।
ਆਮਿਰ ਖ਼ਾਨ ਦੀ ਪਾਣੀ ਫਾਊਂਡੇਸ਼ਨ ਕਾਫ਼ੀ ਸਮੇਂ ਤੋਂ ਚਰਚਾ ਵਿੱਚ ਹੈ। ਹੁਣ ਇਹ ਫਾਊਂਡੇਸ਼ਨ ਮਹਾਰਾਸ਼ਟਰ ਦੇ ਲੋਕਾਂ ਨੂੰ ਪਾਣੀ ਦੀ ਸਮੱਸਿਆ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁਟੀ ਹੈ।