ਫ਼ਿਲਮਾਂ ਤੋਂ ਦੂਰ ਕਰਿਸ਼ਮਾ ਕਪੂਰ ਨੇ ਕੀਤਾ ਰੈਂਪ ਵਾਕ
ਨੇਪਾਲ ਦੀ ਮਸ਼ਹੂਰ ਡਿਜ਼ਾਈਨਰ ਪ੍ਰਿਆ ਰਾਓਤ ਦੇ ਕਢਾਈਦਾਰ 'ਪੈਰੀ ਲਹਿੰਗੇ' 'ਚ ਕਰਿਸ਼ਮਾ ਕਪੂਰ ਨੇ ਰੈਂਪ ਵਾਕ ਕੀਤਾ। ਇਸ ਦੌਰਾਨ ਕਰਿਸ਼ਮਾ ਰੈਂਪ ਵਾਕ ਕਰਦੀ ਕਾਫ਼ੀ ਖ਼ੂਬਸੂਰਤ ਲੱਗ ਰਹੀ ਸੀ।
ਵੇਖੋ ਕੁਝ ਹੋਰ ਤਸਵੀਰਾਂ
ਏਸ਼ੀਅਨ ਡਿਜ਼ਾਈਨਰ ਵੀਕ ਦੇ ਪ੍ਰਬੰਧਕ ਰਾਬੀ ਰਾਵਤ ਨੇ ਕਿਹਾ ਕਿ ਬਹੁਤ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਏਸ਼ੀਆ ਦੇ ਕਈ ਹਿੱਸਿਆਂ ਤੋਂ ਡਿਜ਼ਾਈਨਰਾਂ ਨੂੰ ਇਕ ਮੰਚ ’ਤੇ ਲਿਆਉਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਅੱਜ ਸਾਰੀ ਲਾਈਮ ਲਾਈਟ ਐਂਟਰਟੇਨਮੈਂਟ ਇੰਡਸਟਰੀ ਦੇ ਲੋਕਾਂ ’ਤੇ ਹੈ ਅਤੇ ਡਿਜ਼ਾਈਨਰ ਨੂੰ ਉਸ ਦੇ ਨਾਂ ਦਾ ਕਰੈਡਿਟ ਨਹੀਂ ਮਿਲਦਾ। ਇਸ ਨੂੰ ਧਿਆਨ ’ਚ ਰੱਖਦੇ ਹੋਏ ਇਸ ਦੀ ਸ਼ੁਰੂਆਤ ਕੀਤੀ ਗਈ ਹੈ।
ਮਸ਼ਹੂਰ ਭਾਰਤੀ ਡਿਜ਼ਾਈਨਰ ਦੀਪਿਕਾ ਸ਼ਰਮਾ ਨੇ ਆਪਣੇ ਸ਼ਾਨਦਾਰ ਕਲੈਕਸ਼ਨ ਨਾਲ ਫੈਸ਼ਨ ਸ਼ੋਅ ’ਚ ਆਏ ਪ੍ਰਸ਼ੰਸਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ।
ਏਸ਼ੀਅਨ ਡਿਜ਼ਾਈਨਰ ਵੀਕ ਦੇ ਪਹਿਲੇ ਦਿਨ ਦੀ ਸ਼ੁਰੂਆਤ ਰਾਜਦੀਪ ਰਾਣਾਵਤ ਨੇ ਆਪਣੀ ਕਲੈਕਸ਼ਨ ‘ਜਾਮਾਵਰ ਕਰੂਜ਼ 2018’ ਦੀ ਪੇਸ਼ਕਸ਼ ਨਾਲ ਕੀਤੀ।
ਉੱਥੇ ਹੀ ਅਭਿਨੇਤਾ ਚੰਕੀ ਪਾਂਡੇ ਫੈਸ਼ਨ ਡਿਜ਼ਾਈਨਰ ਧਰੁਵ ਸਹਿਗਲ ਦੇ ਸ਼ੋਅ ’ਚ ਸ਼ੋਅਸਟਾਪਰ ਬਣੇ। ਚੰਕੀ ਨੇ ਰੈਪ ’ਤੇ ਆਪਣਾ ਮਸ਼ਹੂਰ ਡਾਇਲਾਗ ‘ਮੈਂ ਕੈਸਾ ਲੱਗ ਰਹਾਂ ਹੂੰ, ਆਈ ਵਾਸ ਜਸਟ ਜੋਕਿੰਗ’ ਬੋਲ ਕੇ ਫੈਸ਼ਨ ਦੇ ਦੀਵਾਨਿਆਂ ਨੂੰ ਖ਼ੂਬ ਹਸਾਇਆ।