ਸੋਫੀਆ ਹਯਾਤ ਨੇ ਪਤੀ ਨੂੰ ਕੱਢਿਆ ਘਰੋਂ ਬਾਹਰ
ਬਿੱਗ-ਬੌਸ ਦੀ ਐਕਸ-ਕੰਨਟੈਸਟੈਂਟ ਤੋਂ ਬਾਅਦ ਨਨ ਬਣ ਚੁੱਕੀ ਸੋਫੀਆ ਕਾਫੀ ਵਿਵਾਦਾਂ ‘ਚ ਰਹਿਣ ਵਾਲੀ ਮਾਡਲ ਤੇ ਐਕਟਰਸ ਹੈ। ਵਿਆਹ ਤੋਂ ਬਾਅਦ ਜਦੋਂ ਸੋਫੀਆ ਨੇ ਆਪਣੇ ਪਤੀ ਨਾਲ ਇੰਟੀਮੇਟ ਫੋਟੋ ਤੇ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਸੀ ਤਾਂ ਉਸ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ।
ਇੱਕ ਵਾਰ ਫਿਰ ਸੋਫੀਆ ਲਾਈਮਲਾਈਟ ‘ਚ ਆ ਗਈ ਹੈ। ਇਸ ਵਾਰ ਸੋਫੀਆ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਆਪਣੇ ਪਤੀ ਵਲਾਦ ਸਟੈਨਸ਼ਿਊ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਲਏ ਹਨ।
ਸੋਫੀਆ ਨੇ 2017 ‘ਚ ਵਿਆਹ ਕੀਤਾ ਸੀ। ਬਿੱਗ ਬੌਸ ਤੋਂ ਬਾਅਦ ਨਨ ਬਣ ਕੇ ਸੋਫੀਆ ਨੇ ਕਾਫੀ ਸੁਰਖੀਆਂ ਬਟੋਰੀਆਂ ਸੀ।
ਇਸ ਤੋਂ ਬਾਅਦ ਵਲਾਦ ਨਾਲ ਵਿਆਹ ਤੇ ਹੁਣ ਇੱਕ ਸਾਲ ਦੇ ਅੰਦਰ ਹੀ ਰਿਸ਼ਤਾ ਵੀ ਖ਼ਤਮ ਕਰ ਲਿਆ। ਸੋਫੀਆ ਨੇ ਆਪਣੇ ਪਤੀ ਨੇ ਗੰਭੀਰ ਇਲਜ਼ਾਮ ਲਾਏ ਹਨ।
ਹਾਲ ਹੀ ‘ਚ ਸੋਫੀਆ ਨੇ ਆਪਣੇ ਪ੍ਰੈਗਨੈਂਟ ਹੋਣ ਦੀ ਗੱਲ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਸੀ। ਹੁਣ ਉਸ ਨੇ ਦੱਸਿਆ ਕੀ ਉਸ ਦਾ ਰਿਸ਼ਤਾ ਟੱਟ ਗਿਆ ਹੈ ਤੇ ਉਸ ਨੇ ਆਪਣੇ ਬੱਚੇ ਨੂੰ ਖੋ ਦਿੱਤਾ ਹੈ। ਸੋਫੀਆ ਨੇ ਇੰਸਟਾ ‘ਤੇ ਆਪਣੇ ਦਿਲ ਦੀ ਭੜਾਸ ਕੱਢੀ ਤੇ ਪਤੀ ਵਲਾਦ ਨੂੰ ‘ਝੂਠਾਂ ਦਾ ਪਿਤਾ’ ਕਿਹਾ।
ਸੋਫੀਆ ਨੇ ਜੋ ਵੀ ਇਮੋਸ਼ਨਲ ਪੋਸਟ ਕੀਤੇ ਉਹ ਤੁਸੀ ਹੇਠ ਪੜ੍ਹ ਸਕਦੇ ਹੋ। ਸੋਫੀਆ ਨੇ ਕਈ ਪੋਸਟ ਕੀਤੇ ਨੇ, ਜੋ ਉਸ ਦੇ ਦਿਲ ਦਾ ਹਾਲ ਦੱਸਦੇ ਨੇ।