ਅਮਿਤਾਭ ਬੱਚਨ ਨੇ ਫੇਰ ਦਿਖਾਈ ਦਰਿਅਦਿਲੀ, ਜਾਣੋ ਕਿਵੇਂ
ਅਮਿਤਾਭ ਨੇ ਸਾਰੇ ਕਿਸਾਨਾਂ ਨਾਲ ਤਸਵੀਰ ਕੱਲਿਕ ਕਰਵਾਈ ਤੇ ਉਸ ਨੂੰ ਬਲਾਗ ‘ਤੇ ਸ਼ੇਅਰ ਕੀਤਾ।
76 ਸਾਲਾ ਐਕਟਰ ਨੇ ਇਹ ਵੀ ਲਿਖਿਆ ਕਿ ‘ਇੱਕ ਵਾਅਦਾ ਪੂਰਾ ਕੀਤਾ ਜਾਣਾ ਹੈ।” ਉਨ੍ਹਾਂ ਨੇ ਆਪਣੇ ਬਲਾਗ ‘ਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹ ਪੁਲਵਾਮਾ ‘ਚ ਦੇਸ਼ ਦੇ ਸ਼ਹੀਦ ਹੋਏ ਬਹਾਦਰਾਂ ਦੇ ਪਰਿਵਾਰ ਨੂੰ ਵਿੱਤੀ ਮਦਦ ਕਰਨਗੇ।”
ਅਜਿਹਾ ਪਹਿਲੀ ਵਾਰ ਨਹੀਂ ਜਦੋਂ ਅਮਿਤਾਭ ਨੇ ਕਿਸਾਨਾਂ ਦੀ ਮਦਦ ਕੀਤੀ ਹੈ। ਪਿਛਲੇ ਸਾਲ ਵੀ ਉਨ੍ਹਾਂ ਨੇ ਉੱਤਰ ਪ੍ਰਦੇਸ਼ ‘ਚ ਇੱਕ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦੇ ਕਰਜ਼ ਦਾ ਭੁਗਤਾਨ ਕੀਤਾ ਸੀ।
ਤਸਵੀਰਾਂ ਨੂੰ ਅਮਿਤਾਭ ਬੱਚਨ ਨੇ ਆਪਣੇ ਬਲਾਗ ‘ਤੇ ਹੀ ਸ਼ੇਅਰ ਕੀਤਾ ਹੈ।
ਬਿੱਗ ਬੀ ਨੇ ਦੱਸਿਆ ਕਿ ਇਨ੍ਹਾਂ ਕਿਸਾਨਾਂ ਵਿੱਚੋਂ ਕੁਝ ਨੂੰ ਸ਼ਵੇਤਾ ਤੇ ਅਭਿਸ਼ੇਕ ਹੱਥੋਂ ਪੈਸੇ ਵੰਡਾਏ ਗਏ।
ਅਮਿਤਾਭ ਨੇ ਆਪਣੇ ਬਲਾਗ ਰਾਹੀਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, “ਇੱਕ ਵਾਅਦਾ ਕੀਤਾ ਗਿਆ ਸੀ ਜੋ ਪੂਰਾ ਹੋਇਆ,, ਬਿਹਾਰ ਵਿੱਚ ਕਈ ਅਜਿਹੇ ਕਿਸਾਨ ਹਨ ਜਿਨ੍ਹਾਂ ਦਾ ਕਰਜ਼ ਬਕਾਇਆ ਸੀ, ਉਨ੍ਹਾਂ ਵਿੱਚੋਂ 2100 ਨੂੰ ਚੁਣ ਕੇ ਉਨ੍ਹਾਂ ਦੇ ਕਰਜ਼ੇ ਦਾ ਭੁਗਤਾਨ ਕੀਤਾ ਗਿਆ।”
ਦਿੱਗਜ ਐਕਟਰ ਅਮਿਤਾਭ ਬੱਚਨ ਹਮੇਸ਼ਾ ਤੋਂ ਹੀ ਕੁਝ ਦਾ ਕੁਝ ਕਿਸਾਨਾਂ ਦੀ ਬਿਹਤਰੀ ਲਈ ਕਰਦੇ ਰਹਿੰਦੇ ਹਨ। ਹੁਣ ਇਸ ਐਕਟਰ ਨੇ ਬਿਹਾਰ ਦੇ ਦੋ ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਦਾ ਕਰਜ਼ ਚੁਕਾਉਣ ਦੀ ਗੱਲ ਕਹਿ ਉਨ੍ਹਾਂ ਨੂੰ ਵੱਡੀ ਰਾਹਤ ਦਿੱਤੀ ਹੈ।