‘ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਮਗਰੋਂ ਪਾਰਟੀ 'ਚ ਪ੍ਰਿਅੰਕਾ ਦਾ ਅੰਦਾਜ਼
ਰੈਪਅੱਪ ਪਾਰਟੀ ਲਈ ਖੂਬਸੂਰਤ ਕੇਕ ਲਿਆਂਦਾ ਗਿਆ ਜਿਸ ‘ਚ ਕਲਿਪਬੋਰਡ ‘ਚ ਫ਼ਿਲਮ ਦਾ ਨਾਂ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਫ਼ਿਲਮ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਵੀ ਇਸ ‘ਤੇ ਲਾਈਆਂ ਗਈਆਂ ਹਨ।
ਫ਼ਿਲਮ ‘ਚ ਦੰਗਲ ਗਰਲ ਜਾਇਰਾ ਵਸੀਮ ਮੁੱਖ ਭੂਮਿਕਾ ‘ਚ ਨਜ਼ਰ ਆੳਣ ਵਾਲੀ ਹੈ।
ਫ਼ਿਲਮ ਦਾ ਡਾਇਰੈਕਸ਼ਨ ਸ਼ੋਨਾਲੀ ਬੋਸ ਕਰ ਰਹੀ ਹੈ।
ਇਸ ਫ਼ਿਲਮ ‘ਚ ਜਾਇਰਾ ਨਾਲ ਫਰਹਾਨ ਅਖ਼ਤਰ ਵੀ ਨਜ਼ਰ ਆਉਣਗੇ। ਉਂਝ ਇਸ ਪਾਰਟੀ ਵਿੱਚੋਂ ਫਰਹਾਨ ਦੂਰ ਹੀ ਨਜ਼ਰ ਆਏ।
ਦੇਸੀ ਗਰਲ ਨੇ ਆਪਣੀ ਫ਼ਿਲਮ ਦੀ ਟੀਮ ਨਾਲ ਪਾਰਟੀ ‘ਚ ਪੂਰੀ ਮਸਤੀ ਕੀਤੀ ਤੇ ਉਹ ਆਪਣੀ ਪ੍ਰੋਡਿਊਸਰ ਨਾਲ ਕਾਫੀ ਖੁਸ਼ ਨਜ਼ਰ ਆਈ।
ਇਸ ਪਾਰਟੀ ‘ਚ ਪੀਸੀ ਆਪਣੀ ਡ੍ਰੈੱਸ ਨਹੀਂ ਸਗੋਂ ਆਪਣਾ ਮੰਗਲਸੂਤਰ ਫਲੌਂਟ ਕਰਦੀ ਨਜ਼ਰ ਆਈ।
ਪ੍ਰਿਅੰਕਾ ਇਸ ਦੌਰਾਨ ਵ੍ਹਾਈਟ ਕਲਰ ਆਊਟਫਿੱਟ ‘ਚ ਕਾਫੀ ਖ਼ੂਬਸੂਰਤ ਨਜ਼ਰ ਆ ਰਹੀ ਸੀ।
ਇਸ ਦੌਰਾਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਪੀਸੀ ਫ਼ਿਲਮ ਦੀ ਸਟਾਰ ਕਾਸਟ ਨਾਲ ਨਜ਼ਰ ਆ ਰਹੀ ਹੈ।
ਪ੍ਰਿਅੰਕਾ ਚੋਪੜਾ ਜੋਨਸ ਦੇ ਪ੍ਰੋਡਕਸ਼ਨ ‘ਚ ਬਣ ਰਹੀ ਫ਼ਿਲਮ ‘ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ਖ਼ਤਮ ਕਰ ਲਈ ਹੈ। ਇਸ ਦੀ ਰੈਪਅੱਪ ਪਾਰਟੀ ‘ਚ ਪਹੁੰਚੀ ਐਕਟਰ ਦੇਸੀ ਗਰਲ ਪ੍ਰਿਅੰਕਾ ਨੇ ਖੂਬ ਮਸਤੀ ਕੀਤੀ।