ਅੱਜ ਦੇ ਦਿਨ 'ਮੌਗੈਂਬੋ ਖੁਸ਼ ਹੂਆ'
ਇਸ ਫਿਲਮ ਦੇ ਅੰਤ 'ਚ ਪੁਰੀ ਦਾ ਡਾਇਲਾਗ ਜਾ ਸਿਮਰਨ ਜਾ ਲੋਕਾਂ ਦੀ ਜ਼ੁਬਾਨ 'ਤੇ ਖੂਬ ਚੜ੍ਹਿਆ ਸੀ।
Download ABP Live App and Watch All Latest Videos
View In Appਫਿਲਮ ਗਦਰ 'ਚ ਵੀ ਅਮਰੀਸ਼ ਨੇ ਬਾਕਮਾਲ ਅਦਾਕਾਰੀ ਕੀਤੀ।
ਸਾਲ 2001 'ਚ ਆਈ ਫਿਲਮ 'ਚ ਉਨ੍ਹਾਂ ਦੁਆਰਾ ਨਿਭਾਇਆ ਬਲਰਾਜ ਚੌਹਾਨ ਦਾ ਕਿਰਦਾਰ ਸੁਪਰਹਿੱਟ ਰਿਹਾ।
ਅਮਰੀਸ਼ 12 ਜਨਵਰੀ,2005 ਨੂੰ 72 ਸਾਲਾਂ ਦੀ ਉਮਰ 'ਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ ਸਨ ਪਰ ਆਪਣੇ ਕਿਰਦਾਰਾਂ ਜ਼ਰੀਏ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜਿਉਂਦੇ ਜਾਗਦੇ ਹਨ।
ਖਲਨਾਇਕ ਕਿਰਦਾਰਾਂ 'ਚ ਅਮਰੀਸ਼ ਪੁਰੀ ਨੂੰ ਸਭ ਤੋਂ ਵੱਧ ਪ੍ਰਸਿੱਧੀ ਫਿਲਮ ਮਿਸਟਰ ਇੰਡੀਆਂ 'ਚ ਨਿਭਾਏ ਕਿਰਦਾਰ ਮੌਗੈਂਬੋਂ ਨੇ ਦਿਵਾਈ। ਇਸ ਤੋਂ ਇਲਾਵਾ ਫਿਲਮ 'ਘਾਇਲ' 'ਚ ਬਲਵੰਤ ਰਾਏ ਤੇ ਫਿਲਮ 'ਕਰਨ-ਅਰਜੁਨ' 'ਚ ਠਾਕੁਰ ਦੁਰਜਨ ਸਿੰਘ ਵੀ ਪ੍ਰਸਿੱਧ ਕਿਰਦਾਰ ਹਨ।
ਹਾਲੀਵੁੱਡ ਡਾਇਰੈਕਟਰ ਸਟੀਵਨ ਸਪੈਲਬਰਗ ਨੇ ਹਮੇਸ਼ਾ ਹੀ ਅਮਰੀਸ਼ ਪੁਰੀ ਨੂੰ ਸਰਵੋਤਮ ਖਲਨਾਇਕ ਮੰਨਿਆ।
ਫਿਲਮ ਦਿਲ ਵਾਲ ੇਦੁਲਹਨੀਆਂ ਚ ਅਮਰੀਸ਼ ਦਾ ਕਿਰਦਾਰ ਬਹੁਤ ਯਾਦਗਾਰ ਹੈ।
ਉਨ੍ਹਾਂ ਪਹਿਲੀ ਵਾਰ 1980 'ਚ ਹਮ ਪਾਂਚ ਫਿਲਮ ਜ਼ਰੀਏ ਖਲਨਾਇਕ ਦੀ ਮੁੱਖ ਭੂਮਿਕਾ ਨਿਭਾਈ ਸੀ।
ਬਾਲੀਵੁੱਡ ਦੇ ਮਸ਼ਹੂਰ ਖਲਨਾਇਕ ਅਮਰੀਸ਼ ਪੁਰੀ ਦਾ ਅੱਜ ਜਨਮ ਦਿਨ ਹੈ। ਅਦਾਕਾਰੀ ਦੇ ਖੇਤਰ ਤੋਂ ਪਹਿਲਾਂ ਅਮਰੀਸ਼ ਪੁਰੀ ਇਕ ਬੀਮਾ ਏਜੰਟ ਦੇ ਤੌਰ 'ਤੇ ਕੰਮ ਕਰਦੇ ਸਨ। ਅਮਰੀਸ਼ ਮੁੰਬਈ ਫਿਲਮਾਂ 'ਚ ਹੀਰੋ ਬਣਨ ਗਏ ਸਨ ਪਰ ਉਨ੍ਹਾਂ ਨੂੰ ਪ੍ਰਸਿੱਧੀ ਖਲਨਾਇਕ ਵਜੋਂ ਮਿਲੀ।
ਸਾਲ 1986 'ਚ ਫਿਲਮ ਨਗੀਨਾ 'ਚ ਭੈਰਵਨਾਥ ਨਾਂ ਦੇ ਸਪੇਰੇ ਦਾ ਦਮਦਾਰ ਕਿਰਦਾਰ ਨਿਭਾ ਕੇ ਪੁਰੀ ਨੇ ਜ਼ਬਰਦਸਤ ਵਾਹ-ਵਾਹ ਖੱਟੀ ਸੀ।
ਅਮਰੀਸ਼ ਪੁਰੀ ਨੇ 1967 ਤੋਂ ਲੈਕੇ 2005 ਤੱਕ 400 ਤੋਂ ਵੱਧ ਫਿਲਮਾਂ 'ਚ ਅਦਾਕਾਰੀ ਕੀਤੀ। ਉਨ੍ਹਾਂ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ, ਕੰਨੜ, ਮਰਾਠੀ, ਮਲਿਆਲਮ, ਤੇਲਗੂ ਤੇ ਤਮਿਲ ਫਿਲਮਾਂ 'ਚ ਵੀ ਕੰਮ ਕੀਤਾ।
ਅਮਰੀਸ਼ ਦੇ ਦੋ ਬੱਚੇ ਹਨ ਧੀ ਨਮਰਤਾ ਜੋ ਪੇਸ਼ੇ ਵਜੋਂ ਇੰਜੀਨੀਅਰ ਤੇ ਕਾਸਟਿਊਮ ਡਿਜ਼ੀਇਨਰ ਹੈ ਤੇ ਬੇਟਾ ਰਾਜੀਵ ਪੁਰੀ।
- - - - - - - - - Advertisement - - - - - - - - -