ਸਿਤਾਰਿਆਂ ਨੇ ਯੋਗ ਦਿਵਸ 'ਤੇ ਇੰਝ ਲਾਈ ਰੌਣਕ
ਕੰਗਨਾ ਰਾਣੌਤ ਨੇ ਲੰਦਨ ਤੋਂ ਇਕ ਪਾਰਕ 'ਚ ਕਈ ਯੋਗਆਸਨ ਜਿਵੇਂ ਧਨੁਰ ਆਸਨ ਕਰਦਿਆਂ ਆਪਣੀਆਂ ਤਸਵੀਰਾਂ ਤੇ ਵੀਡੀਓ ਇੰਸਟਾ 'ਤੇ ਸਾਂਝੇ ਕੀਤੇ ਹਨ।
ਸੋਨਾਕਸ਼ੀ ਸਿਨ੍ਹਾ ਅਕਸਰ ਵਰਕਆਊਟ ਕਰਦਿਆਂ ਦਿਖਾਈ ਦਿੰਦੀ ਹੈ। ਸੋਨਾਕਸ਼ੀ ਸਿਨ੍ਹਾ ਨੇ ਪੋਲ ਦੇ ਸਹਾਰੇ ਵਰਕਆਊਟ ਕਰਦਿਆਂ ਹੋਇਆ ਆਪਣਾ ਵੀਡੀਓ ਕੁੱਝ ਦਿਨ ਪਹਿਲਾਂ ਹੀ ਪੋਸਟ ਕੀਤਾ ਸੀ।
ਦਿਸ਼ਾ ਪਟਾਨੀ ਨੇ ਦੋ ਦਿਨ ਪਹਿਲਾਂ ਹੀ 'ਯੋਗ ਸੇ ਹੀ ਹੋਗਾ' ਨੂੰ ਪ੍ਰਮੋਟ ਕਰਦਿਆਂ ਆਪਣਾ ਵੀਡੀਓ ਪੋਸਟ ਕੀਤਾ ਹੈ।
ਰਾਖੀ ਇਕ ਯੋਗ ਸੰਸਥਾ ਵਿੱਚ ਹੈ ਜਿੱਥੇ ਕਾਫੀ ਲੋਕ ਯੋਗ ਅਭਿਆਸ ਕਰ ਰਹੇ ਹਨ।
ਰਾਖੀ ਸਾਵੰਤ ਇਸ ਵੀਡੀਓ ਚ ਰੈਡਹਾਟ ਸਵਿਮ ਸੂਟ ਪਹਿਨਿਆ ਹੋਇਆ ਹੈ।
ਸਮੁੱਚਾ ਬਾਲੀਵੁੱਡ ਯੋਗ ਦਿਵਸ ਮਨਾ ਰਿਹਾ ਹੈ। ਅਜਿਹੇ ਚ ਰਾਖੀ ਸਾਵੰਤ ਕਿਵੇਂ ਪਿੱਛੇ ਰਹਿ ਸਕਦੀ ਸੀ। ਰਾਖੀ ਨੇ ਵੀ ਯੋਗ ਅਭਿਆਸ ਕਰਦਿਆਂ ਇਕ ਵੀਡੀਓ ਪੋਸਟ ਕੀਤੀ ਹੈ।
ਹਾਲਾਕਿ ਚੱਕਰ ਆਸਨ ਦਾ ਅਭਿਆਸ ਕਰਦਿਆਂ ਜੈਕਲਿਨ ਨੇ ਵੀ ਆਪਣੀ ਇਕ ਵੀਡੀਓ ਪੋਸਟ ਕੀਤੀ ਹੈ।
ਜੈਕਲਿਨ ਫਰਨਾਡਿਸ ਅਕਸਰ ਜਿਮ 'ਚ ਪਸੀਨਾ ਵਹਾਉਂਦਿਆਂ ਆਪਣੀ ਵੀਡੀਓ ਸਾਂਝੀ ਕਰਦੀ ਹੈ। ਉਨ੍ਹਾਂ ਦਾ ਟ੍ਰੇਨਰ ਸਟ੍ਰੇਚਿੰਗ ਕਰਵਾ ਰਿਹਾ ਹੈ।
ਮਲਾਇਕਾ ਦੀ ਤਰ੍ਹਾਂ ਸ਼ਿਲਪਾ ਸ਼ੇਟੀ ਵੀ ਯੋਗ ਦੀ ਦੀਵਾਨੀ ਹੈ। ਸ਼ਿਲਪਾ ਨੇ ਓਮ ਦਾ ਉਚਾਰਨ ਕਰਦਿਆਂ ਤੇ ਲੋਕਾਂ ਨੂੰ ਯੋਗ ਲਈ ਉਤਸ਼ਾਹਿਤ ਕਰਦਿਆਂ ਵੀਡੀਓ ਸਾਂਝਾ ਕੀਤਾ ਹੈ।
20 ਜੂਨ ਨੂੰ ਮਲਾਇਕਾ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ 'ਚ ਉਹ ਯੋਗ ਕਰਦਿਆਂ ਯੋਗ ਦਾ ਮਹੱਤਵ ਦੱਸ ਰਹੀ ਹੈ।
ਮਲਾਇਕਾ ਅਰੋੜਾ ਖਾਨ ਅਕਸਰ ਆਪਣੀ ਫਿੱਟਨੈੱਸ ਲਈ ਜਾਣੀ ਜਾਂਦੀ ਹੈ। ਮਲਾਇਕਾ ਨੇ ਤਿੰਨ ਦਿਨ ਪਹਿਲਾਂ ਹੀ ਆਪਣੀ ਯੋਗ ਕਰਦੇ ਹੋਏ ਤਸਵੀਰ ਇੰਸਟਾ 'ਤੇ ਸਾਂਝੀ ਕੀਤੀ ਹੈ।
ਅੱਜ ਚੌਥਾ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਮੌਕੇ ਦੁਨੀਆ ਭਰ 'ਚ ਵੱਖ-ਵੱਖ ਅੰਦਾਜ਼ 'ਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਵੀ ਇਸ ਦਿਨ ਕਿਸੇ ਤੋਂ ਪਿੱਛੇ ਨਹੀਂ। ਸਿਤਾਰਿਆਂ ਨੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਜ਼ਰੀਏ ਸੋਸ਼ਲ ਮੀਡੀਆ 'ਤੇ ਖੂਬ ਰੌਣਕ ਲਾਈ ਹੈ।