ਬਾਲੀਵੁੱਡ ਸਿਤਾਰਿਆਂ ਦਾ ਯੋਗਾ ਦਿਵਸ
ਅੱਜ 21 ਜੂਨ ਅੰਤਰਰਾਸ਼ਟਰੀ ਯੋਗਾ ਦਿਵਸ ਹੈ। ਅੱਜ ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ ਹੈ। ਯੋਗਾ ਦਿਵਸ 'ਤੇ ਤਹਾਨੂੰ ਦੱਸਦੇ ਹਾਂ ਕਿ ਬਾਲੀਵੁੱਡ ਸਿਤਾਰੇ ਯੋਗਾ ਨਾਲ ਆਪਣੇ ਆਪ ਨੂੰ ਕਿਵੇਂ ਫਿੱਟ ਰੱਖਦੇ ਹਨ।
ਅਦਾਕਾਰਾ ਸੋਹ ਅਲੀ ਖਾਨ ਨੇ ਵੀ ਯੋਗ ਦਿਵਸ 'ਤੇ ਯੋਗ ਕਰਦਿਆਂ ਆਪਣੀ ਤਸਵੀਰ ਸਾਂਝੀ ਕੀਤੀ।
ਆਏ ਦਿਨ ਆਪਣੀਆਂ ਯੋਗਾ ਕਲਾਸਾਂ ਦੀਆਂ ਵੀਡੀਓਜ਼ ਸਾਂਝੀਆਂ ਕਰਕੇ ਯੋਗਾ ਨੂੰ ਪ੍ਰਮੋਟ ਵੀ ਕਰਦੀ ਹੈ। ਸ਼ਿਲਪਾ ਦੀ ਫਿੱਟਨੈੱਸ ਦਾ ਰਾਜ਼ ਵੀ ਯੋਗਾ ਹੀ ਹੈ।
ਇਨ੍ਹਾਂ ਸਿਤਾਰਿਆਂ 'ਚ ਸਭ ਤੋਂ ਪਹਿਲਾ ਨਾਂ ਆਉਂਦਾ ਹੈ ਅਦਾਕਾਰਾ ਸ਼ਿਲਪਾ ਸ਼ੈਟੀ ਦਾ ਜਿਸ ਨੇ ਯੋਗਾ ਨਾਲ ਨਾ ਸਿਰਫ ਆਪਣੇ ਆਪ ਨੂੰ ਫਿੱਟ ਰੱਖਿਆ ਸਗੋਂ ਉਹ ਦੂਜਿਆਂ ਨੂੰ ਵੀ ਯੋਗਾ ਦੀ ਸਲਾਹ ਦਿੰਦੀ ਹੈ।
ਗੱਲ ਕਰੀਏ ਰੇਖਾ ਦੀ ਤਾਂ ਇਸ ਖੂਬਸੂਰਤ ਅਭਿਨੇਤਰੀ ਦੀ ਰੋਜ਼ਾਨਾ ਰੋਟੀਨ 'ਚ ਯੋਗਾ ਦੀ ਖਾਸ ਥਾਂ ਹੈ। ਰੇਖਾ ਸ਼ੁਰੂ ਤੋਂ ਹੀ ਯੋਗਾ ਕਰਦੀ ਹੈ। ਉਹ ਆਪਣੀ ਖੂਬਸੂਰਤੀ ਤੇ ਫਿਟਨੈੱਸ ਦਾ ਸਿਹਰਾ ਯੋਗਾ ਨੂੰ ਹੀ ਦਿੰਦੀ ਹੈ।
ਡਾਂਸਿੰਗ ਕੁਈਨ ਮਾਧੁਰੀ ਵੀ ਯੋਗਾ ਨੂੰ ਖਾਸ ਅਹਿਮੀਅਤ ਦਿੰਦੀ ਹੈ। ਮਾਧੁਰੀ ਨੇ ਅੰਤਰ-ਰਾਸ਼ਟਰੀ ਯੋਗਾ ਦਿਵਸਤੇ ਆਪਣੇ ਇੰਸਟਾ 'ਤੇ ਇਹ ਤਸਵੀਰ ਵੀ ਸਾਂਝੀ ਕੀਤੀ।
ਇਸ ਤੋਂ ਬਾਅਦ ਵਾਰੀ ਆਉਂਦੀ ਹੈ ਬਾਲੀਵੁੱਡ ਬੇਬੋ ਯਾਨੀ ਕਰੀਨਾ ਕਪੂਰ ਖਾਨ ਦੀ। ਕਰੀਨਾ ਨੇ ਬੇਟੇ ਤੈਮੂਰ ਤੋਂ ਬਾਅਦ ਆਪਣੇ ਆਪ ਨੂੰ ਫਿੱਟ ਕੀਤਾ। ਤੈਮੂਰ ਤੋਂ ਬਾਅਦ ਕਰੀਨਾ ਦੀ ਫਿੱਟਨੈੱਸ ਦਾ ਰਾਜ਼ ਸਿਰਫ ਜਿਮ ਹੀ ਨਹੀਂ ਯੋਗਾ ਵੀ ਹੈ। ਕਰੀਨਾ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਥੋੜਾ ਸਮਾਂ ਕੱਢ ਕੇ ਯੋਗਾ ਜ਼ਰੂਰ ਕਰਦੀ ਹੈ।
ਕੰਗਨਾ ਨੇ ਆਪਣੀ ਇਕ ਵੀਡੀਓ ਵੀ ਸ਼ੇਅਰ ਕੀਤੀ।
ਬਾਲੀਵੁੱਡ ਕੁਈਨ ਕੰਗਨਾ ਵੀ ਯੋਗ ਦਿਵਸ 'ਤੇ ਯੋਗ ਕਰਦਿਆਂ ਨਜ਼ਰ ਆਈ।
ਦੀਪਿਕਾ ਪਾਦੂਕੋਨ ਨੇ ਵੀ ਯੋਗ ਦਿਵਸ 'ਤੇ ਸਾਂਝੀ ਕੀਤੀ ਇਹ ਤਸਵੀਰ
ਸ਼ਿਲਪਾ ਤੋਂ ਬਾਅਦ ਨਾਂ ਆਉਂਦਾ ਹੈ ਬਿਪਾਸ਼ਾ ਬਾਸੂ ਦਾ।
ਬਿਪਾਸ਼ਾ ਨੇ ਆਪਣੇ ਪਤੀ ਨਾਲ ਯੋਗਾ ਕਰਦਿਆਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ।
ਉਸਨੇ ਆਪਣੀ ਇਕ ਵੀਡੀਓ ਸ਼ੋਅਰ ਕੀਤੀ।
ਅਭਿਨੇਤਰੀ ਅਦਾ ਸ਼ਰਮਾ ਕੁੱਝ ਇਸ ਅੰਦਾਜ਼ ਚ ਯੋਗ ਕਰਦੇ ਨਜ਼ਰ ਆਈ।