ਅਨੁਪਮ ਖੇਰ ਬਣੇ ਡਾ. ਮਨਮੋਹਨ ਸਿੰਘ
ਇਸ ਫ਼ਿਲਮ ਤੋਂ ਨਿਰਦੇਸ਼ਨ ਦੀ ਸ਼ੁਰੂਆਤ ਕਰਨ ਵਾਲੇ ਨਿਰਦੇਸ਼ਕ ਰਤਨਾਕਰ ਗੁੱਟੇ ਨੂੰ ਕ੍ਰਿਏਟਿਵ ਪ੍ਰੋਡਿਊਸਰ ਦੇ ਤੌਰ 'ਤੇ ਹੰਸਲ ਮਹਿਤਾ ਦਾ ਸਾਥ ਮਿਲ ਰਿਹਾ ਹੈ। ਫ਼ਿਲਮ ਵਿੱਚ ਅਕਸ਼ੈ ਖੰਨਾ ਨੂੰ ਸੰਜੇ ਬਾਰੂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਨੁਪਮ ਖੇਰ ਨੇ ਕਿਹਾ, ਇਸ ਫ਼ਿਲਮ ਵਿੱਚ ਡਾ. ਮਨਮੋਹਨ ਸਿੰਘ ਵਰਗੇ ਅੱਜ ਦੇ ਦੌਰ ਦੀ ਸ਼ਖ਼ਸੀਅਤ ਨੂੰ ਉਘਾੜਨ ਦਾ ਮੌਕਾ ਇੱਕ ਕਲਾਕਾਰ ਦੇ ਰੂਪ ਵਿੱਚ ਮੇਰੇ ਲਈ ਵੱਡੀ ਚੁਨੌਤੀ ਹੈ। ਉਹ ਇੱਕ 24/7 ਮੀਡੀਆ ਯੁੱਗ ਦਾ ਹਿੱਸਾ ਹਨ, ਜਿੱਥੇ ਦੁਨੀਆ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਾਰੀਕੀ ਨਾਲ ਜਾਣਦੀ ਹੈ, ਮੈਂ ਸਿਰਫ਼ ਕੁਝ ਕੁ ਮਹੀਨਿਆਂ ਤੋਂ ਇਸ ਕਿਰਦਾਰ ਨੂੰ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਤੀਜੇ ਪੋਸਟਰ ਵਿੱਚ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਵਾਂਗ ਹੱਥ ਜੋੜਦੇ ਹੋਏ ਵਿਖਾਈ ਦੇ ਰਹੇ ਹਨ।
ਦੂਜੀ ਤਸਵੀਰ ਵਿੱਚ ਕੁਰਸੀ 'ਤੇ ਬੈਠ ਕੇ ਕੁਝ ਲਿਖਦੇ ਹੋਏ ਅਨੁਪਮ ਖੇਰ ਬਿਲਕੁਲ ਹੀ ਸਾਬਕਾ ਪ੍ਰਧਾਨ ਮੰਤਰੀ ਵਾਂਗ ਲਗ ਰਹੇ ਹਨ।
ਸ਼ੇਅਰ ਕੀਤੀਆਂ ਹੋਈਆਂ ਇਨ੍ਹਾਂ ਤਸਵੀਰਾਂ ਵਿੱਚ ਅਨੁਪਮ ਖੇਰ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਪਹਿਲੀ ਤਸਵੀਰ ਵਿੱਚ ਉਹ ਖਿੜਕੀ ਦੇ ਬਾਹਰ ਧਰਵਾਸ ਦੀ ਮੁਦਰਾ ਵਿੱਚ ਦਿਖਾਈ ਦੇ ਰਹੇ ਹਨ।
ਅਨੁਪਮ ਖੇਰ ਨੇ ਇਸ ਸਿਆਸੀ-ਡਰਾਮਾ ਦਾ ਪੋਸਟਰ ਸਾਂਝਾ ਕਰਦਿਆਂ ਹੋਇਆ ਲਿਖਿਆ ਹੈ, ਮੈਂ ਡਾ. ਮਨਮੋਹਨ ਸਿੰਘ 'ਤੇ ਬਣ ਰਹੀ ਫ਼ਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਫਰਸਟ ਲੁਕ ਨੂੰ ਸ਼ੇਅਰ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਹ ਫ਼ਿਲਮ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਤ ਹੈ।
'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 'ਤੇ ਆਧਾਰਤ ਫ਼ਿਲਮ ਹੈ। ਇਹ ਫ਼ਿਲਮ ਸੰਜੇ ਬਾਰੂ ਦੀ ਕਿਤਾਬ ਦੇ ਸਿਰਲੇਖ 'ਤੇ ਹੀ ਆਧਾਰਤ ਹੈ। ਇਸ ਫ਼ਿਲਮ ਵਿੱਚ ਤਜਰਬੇਕਾਰ ਅਦਾਕਾਰ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਅਨੁਪਮ ਨੇ ਇਸ ਫ਼ਿਲਮ ਵਿੱਚ ਆਪਣੇ ਪਹਿਲੇ ਲੁੱਕ ਨੂੰ ਟਵਿੱਟਰ ਰਾਹੀਂ ਸਾਂਝਾ ਕੀਤਾ ਹੈ।