ਕਰੋੜਾਂ ਦੀਆਂ ਗੱਡੀਆਂ 'ਚ ਰਹਿਣ ਵਾਲੇ ਸਲਮਾਨ ਨੂੰ ਕਰਨੀ ਪੈ ਗਈ ਬੋਲੇਰੋ ਦੀ ਸਵਾਰੀ
ਮਹਿੰਗੀਆਂ ਕਾਰਾਂ 'ਚ ਘੁੰਮਣ ਦੇ ਸ਼ੌਕੀਨ ਸਲਮਾਨ ਖ਼ਾਨ ਅੱਜ ਜੋਧਪੁਰ ਅਦਾਲਤ ਵਿੱਚ 30 ਲੱਖ ਰੁਪਏ ਵਾਲੀ ਫਾਰਚੂਨਰ ਗੱਡੀ ਵਿੱਚ ਸਵਾਰ ਹੋ ਕੇ ਆਏ ਸਨ।
ਬਾਲੀਵੁੱਡ ਦਾ 'ਟਾਈਗਰ' ਹੁਣ ਜੇਲ੍ਹ ਵਿੱਚ ਬੰਦ ਹੋ ਗਿਆ ਹੈ। ਸਲਮਾਨ ਨੂੰ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦੇ ਦੋਸ਼ ਵਿੱਚ ਪੰਜ ਸਾਲ ਦੀ ਕੈਦ ਤੇ ਦਸ ਹਜ਼ਾਰ ਰੁਪਏ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਹੋਈ ਹੈ।
ਬੀ.ਐਮ.ਡਬਲਿਊ. ਦੀ ਐਕਸ-6 ਦੀ ਸਵਾਰੀ ਵੀ ਸਲਮਾਨ ਨੂੰ ਕਾਫੀ ਪਸੰਦ ਹੈ। ਇਸ ਦੀ ਕੀਮਤ ਲਗਪਗ ਸਵਾ ਕਰੋੜ ਰੁਪਏ ਹੈ।
ਸਲਮਾਨ SUV ਦੇ ਕਾਫੀ ਸ਼ੌਕੀਨ ਹਨ। ਲੈਕਸਸ ਦੀ ਇਹ ਕਾਰ ਭਾਰਤ ਵਿੱਚ ਉਪਲਬਧ ਨਹੀਂ ਪਰ ਫਿਰ ਵੀ ਉਨ੍ਹਾਂ ਵਿਦੇਸ਼ ਤੋਂ ਮੰਗਵਾਈ। ਇਸ ਦੀ ਕੀਮ ਲਗਪਗ ਸਵਾ ਦੋ ਕਰੋੜ ਰੁਪਏ ਸੀ।
ਸਲਮਾਨ ਇਸ ਐਡਵੈਂਚਰ ਕਾਰ ਦੀ ਸਵਾਰੀ ਆਪਣੇ ਫਾਰਮ ਹਾਊਸ ਵਿੱਚ ਕਰਦੇ ਹਨ।
ਮਨਮੌਜੀ ਸਲਮਾਨ ਇੱਕ ਵਾਰ ਆਪਣੀ ਸ਼ੂਟਿੰਗ ਲਈ ਆਟੋ ਵਿੱਚ ਹੀ ਪਹੁੰਚ ਗਏ ਸਨ। ਉਨ੍ਹਾਂ ਦੀ ਇਹ ਤਸਵੀਰ ਕਾਫੀ ਵਾਇਰਲ ਹੋਈ ਸੀ।
ਸੁਜ਼ੂਕੀ ਦਾ ਇੰਟਰੂਡਰ ਵੀ ਸਲਮਾਨ ਨੂੰ ਕਾਫੀ ਪਸੰਦ ਹੈ। ਇਸ ਦੀ ਕੀਮਤ ਲਗਪਗ 15 ਲੱਖ ਰੁਪਏ ਹੈ।
ਸੁਜ਼ੂਕੀ ਹਾਇਆਬੂਜ਼ਾ ਸਪੋਰਟਸ ਮੋਟਰਸਾਈਕਲ ਸਲਮਾਨ ਦੀ ਜਾਨ ਹੈ। ਉਨ੍ਹਾਂ ਇਸ ਲਈ ਤਕਰੀਬਨ 13 ਲੱਖ ਰੁਪਏ ਖ਼ਰਚੇ ਸਨ।
ਔਡੀ ਕਿਊ 7 ਨੂੰ ਵੀ ਸਲਮਾਨ ਕਾਫੀ ਪਸੰਦ ਕਰਦੇ ਹਨ। ਇਸ ਦੀ ਕੀਮਤ ਤਕਰੀਬਨ ਇੱਕ ਕਰੋੜ ਰੁਪਏ ਹੈ।
ਸਲਮਾਨ ਦੀ ਹੋਰ ਪਸੰਦੀਦਾ ਕਾਰ ਹੈ ਮਰਸਿਡੀਜ਼ ਜੀ.ਐਲ. ਕਲਾਸ। ਇਸ ਦੀ ਕੀਮਤ ਤਕਰੀਬਨ ਇੱਕ ਕਰੋੜ ਰੁਪਏ ਹੈ।
ਰੇਂਜ ਰੋਵਰ Vogue ਸਲਮਾਨ ਦੀ ਪਸੰਦੀਦਾ ਕਾਰ ਹੈ। ਇਸ ਦੀ ਕੀਮਤ ਦੋ ਤੋਂ ਤਿੰਨ ਕਰੋੜ ਰੁਪਏ ਹੈ।
ਸਲਮਾਨ ਕੋਲ ਕਈ ਮਹਿੰਗੀਆਂ ਤੇ ਲਗ਼ਜ਼ਰੀ ਕਾਰਾਂ ਹਨ।
ਪਰ ਸਜ਼ਾ ਦੇ ਐਲਾਨ ਤੋਂ ਬਾਅਦ ਜੇਲ੍ਹ ਜਾਣ ਲਈ ਉਨ੍ਹਾਂ ਨੂੰ ਪੁਲਿਸ ਦੀ ਬੋਲੇਰੋ ਵਿੱਚ ਜਾਣਾ ਪਿਆ।