✕
  • ਹੋਮ

ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਜਾਣ ਕੇ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  05 Apr 2018 02:02 PM (IST)
1

ਸ਼ੇਰਾ ਦੀ ਕੰਮ ਪ੍ਰਤੀ ਵਫਾਦਾਰੀ ਦੇਖਦੇ ਹੋਏ ਸਲਮਾਨ ਨੇ ਉਸ ਨਾਲ ਵਾਅਦਾ ਕੀਤਾ ਹੈ ਕਿ ਉਹ ਉਸ ਦੇ ਪੁੱਤਰ ਟਾਈਗਰ ਨੂੰ ਬਾਲੀਵੁੱਡ ਵਿੱਚ ਲੌਂਚ ਕਰਨਗੇ। ਟਾਈਗਰ ਫ਼ਿਲਮ ਮੇਕਿੰਗ ਦੀ ਮੁਹਾਰਤ ਹਾਸਲ ਕਰ ਰਿਹਾ ਹੈ। ਟਾਈਗਰ ਨੇ ਸਲਮਾਨ ਦੀ ਫ਼ਿਲਮ 'ਸੁਲਤਾਨ' ਵਿੱਚ ਸਹਾਇਕ ਨਿਰਦੇਸ਼ਕ ਦੀ ਭੂਮਿਕਾ ਵੀ ਨਿਭਾਈ ਸੀ।

2

ਨਾ ਸਿਰਫ ਬੀਬਰ, ਸ਼ੇਰਾ ਨੇ ਕਈ ਹੋਰ ਕੌਮਾਂਤਰੀ ਸੈਲਿਬ੍ਰਿਟੀਜ਼- ਮਾਈਕਲ ਜੈਕਸਨ, ਵਿਲ ਸਮਿੱਥ, ਜੈਕੀ ਚੇਨ ਤੇ ਬਾਲੀਵੁੱਡ ਦੇ ਅਮਿਤਾਭ ਬੱਚਨ ਵਰਗੇ ਸਿਤਾਰਿਆਂ ਲਈ ਸਕਿਉਰਿਟੀ ਸਰਵਿਸ ਦਿੱਤੀ ਸੀ।

3

ਸ਼ੇਰਾ 20 ਸਾਲ ਤੋਂ ਵੀ ਜ਼ਿਆਦਾ ਲੰਮੇ ਸਮੇਂ ਤੋਂ ਸਲਮਾਨ ਨਾਲ ਹੈ। ਦੇਸ਼ ਦੇ ਸਭ ਤੋਂ ਵੱਡੇ ਸੁਪਰਸਟਾਰ ਵਿੱਚੋਂ ਇੱਕ ਸਲਮਾਨ ਖ਼ਾਨ ਦਾ ਬਾਡੀਗਾਰਡ ਹੋਣਾ ਵੀ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸਲਮਾਨ ਜਿੱਥੇ ਜਾਂਦੇ ਹਨ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਘੇਰ ਲੈਂਦੇ ਹਨ।

4

ਇੱਕ ਸਿੱਖ ਪਰਿਵਾਰ ਵਿੱਚ ਗੁਰਮੀਤ ਸਿੰਘ ਜੌਲੀ ਦੇ ਰੂਪ ਵਿੱਚ ਜਨਮਿਆ ਸ਼ੇਰਾ ਮਿਸਟਰ ਮੁੰਬਈ ਵਰਗੇ ਕਈ ਬਾਡੀ ਬਿਲਡਿੰਗ ਐਵਾਰਡ ਆਪਣੇ ਨਾਂ ਕਰ ਚੁੱਕਾ ਹੈ। ਉਹ ਮਿਸਟਰ ਮਹਾਰਾਸ਼ਟਰ ਮੁਕਾਬਲੇ ਵਿੱਚ ਦੂਜੇ ਸਥਾਨ 'ਤੇ ਰਿਹਾ ਸੀ।

5

ਅੱਜ ਸਲਮਾਨ ਖ਼ਾਨ ਕਾਲਾ ਹਿਰਣ ਸ਼ਿਕਾਰ ਕੇਸ ਦੀ ਸੁਣਵਾਈ ਲਈ ਜੋਧਪੁਰ ਕੋਰਟ ਪਹੁੰਚੇ। ਕੋਰਟ ਦੇ ਬਾਹਰ ਕਾਰ 'ਚੋਂ ਨਿਕਲਣ ਦੌਰਾਨ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਵੀ ਮੌਜੂਦ ਸੀ।

6

ਕੀ ਤੁਹਾਨੂੰ ਪਤਾ ਹੈ ਕਿ ਸ਼ੇਰਾ ਨੂੰ ਉਸ ਦੇ ਕੰਮ ਲਈ ਕਿੰਨੇ ਪੈਸੇ ਦਿੱਤੇ ਜਾਂਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਨੂੰ ਸਲਮਾਨ ਹਰ ਮਹੀਨੇ 15 ਲੱਖ ਰੁਪਏ ਦੀ ਤਨਖ਼ਾਹ ਦਿੰਦੇ ਹਨ। ਯਾਨੀ ਸ਼ੇਰਾ ਹਰ ਸਾਲ ਤਕਰੀਬਨ ਦੋ ਕਰੋੜ ਰੁਪਏ ਕਮਾਉਂਦਾ ਹੈ।

7

ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਵੀ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ। ਬੀਤੇ ਦਿਨੀਂ ਇੱਕ ਸ਼ੋਅ ਲਈ ਮੁੰਬਈ ਆਏ ਜਸਟਿਨ ਬੀਬਰ ਦੀ ਸਕਿਉਰਿਟੀ ਵਜੋਂ ਸ਼ੇਰਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

  • ਹੋਮ
  • ਬਾਲੀਵੁੱਡ
  • ਸਲਮਾਨ ਦੇ ਬਾਡੀਗਾਰਡ ਸ਼ੇਰਾ ਦੀ ਤਨਖ਼ਾਹ ਜਾਣ ਕੇ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2025.ABP Network Private Limited. All rights reserved.