ਭਾਰਤ ਦੇ ਕੌਮੀ ਤਰਾਨੇ ਬਾਰੇ ਸੰਨੀ ਲਿਓਨੀ ਨੇ ਇਹ ਕੀ ਕਿਹਾ ?
ਇਸ ਦੌਰਾਨ ਸੰਨੀ ਲਿਓਨੀ ਤੇ ਅਰਬਾਜ਼ ਖ਼ਾਨ ਨੇ ਖ਼ੂਬ ਮਸਤੀ ਵੀ ਕੀਤੀ।
ਫ਼ਿਲਮ ਦੇ ਟ੍ਰੇਲਰ ਵਿੱਚ ਦੋਵਾਂ ਨੇ ਹੀ ਰੋਮਾਂਟਿਕ ਭੂਮਿਕਾਵਾਂ ਵਿੱਚ ਹਨ।
ਇਹ ਫ਼ਿਲਮ 24 ਨਵੰਬਰ ਤੋਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਸਮਾਗਮ ਵਿੱਚ ਹਾਜ਼ਰ ਸੰਨੀ ਲਿਓਨੀ।
ਇਸ ਫ਼ਿਲਮ ਵਿੱਚ ਸੰਨੀ ਨਾਲ ਅਦਾਕਾਰ ਅਰਬਾਜ਼ ਖ਼ਾਨ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
'ਤੇਰਾ ਇੰਤਜ਼ਾਰ' ਦੇ ਟ੍ਰੇਲਰ ਲੌਂਚ ਸਮਾਗਮ ਵਿੱਚ ਅਰਬਾਜ਼ ਖ਼ਾਨ ਤੇ ਸੰਨੀ ਲਿਓਨੀ।
'ਤੇਰਾ ਇੰਤਜ਼ਾਰ' ਦੇ ਟ੍ਰੇਲਰ ਲੌਂਚ ਇਵੈਂਟ ਵਿੱਚ ਅਰਬਾਜ਼ ਖ਼ਾਨ ਨੇ ਵੀ ਇਸ ਫ਼ੈਸਲੇ ਬਾਰੇ ਆਪਣੀ ਰਾਏ ਰੱਖੀ। ਉਸ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੁਣਨ ਤੋਂ ਬਾਅਦ ਵੀ ਉਹ ਸਿਨੇਮਾ ਵਿੱਚ ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰਗਾਣ ਦੌਰਾਨ ਖੜ੍ਹਾ ਹੋਵੇਗਾ।
ਸੰਨੀ ਲਿਓਨੀ ਦਾ ਕਹਿਣਾ ਹੈ ਕਿ ਦੇਸ਼ ਭਗਤੀ ਦੀ ਭਾਵਨਾ ਦਿਲ ਵਿੱਚ ਹੁੰਦੀ ਹੈ। ਬੇਸ਼ੱਕ ਹੀ ਸੁਪਰੀਮ ਕੋਰਟ ਦਾ ਹੁਕਮ ਹੋਵੇ ਜਾਂ ਨਾ ਉਹ ਕੌਮੀ ਤਰਾਨੇ 'ਤੇ ਹਮੇਸ਼ਾ ਖੜ੍ਹੀ ਹੋ ਜਾਂਦੀ ਹੈ।
ਸੰਨੀ ਲਿਓਨੀ ਦੀ ਆਉਣ ਵਾਲੀ ਫ਼ਿਲਮ 'ਤੇਰਾ ਇੰਤਜ਼ਾਰ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਇਸ ਮੌਕੇ ਸੰਨੀ ਲਿਓਨੀ ਤੇ ਅਰਬਾਜ਼ ਖ਼ਾਨ ਦੋਵਾਂ ਨੇ ਕੌਮੀ ਤਰਾਨੇ ਬਾਰੇ ਹਾਲ ਹੀ ਵਿੱਚ ਆਏ ਸੁਪਰੀਮ ਕੋਰਟ ਦੇ ਫੈਸਲੇ 'ਤੇ ਆਪਣੀ ਟਿੱਪਣੀ ਕੀਤੀ ਹੈ।