ਅਰਜੁਨ ਕਪੂਰ ਨੇ ਬਣਾਇਆ ਬਰਥਡੇ ਪਲਾਨ, ਮਲਾਇਕਾ ਨਾਲ ਨਿਊਯਾਰਕ ਲਈ ਭਰੀ ਉਡਾਣ
ਦੋਵੇਂ ਕਈ ਵਾਰ ਆਪਣੇ ਰਿਲੇਸ਼ਨ ਨੂੰ ਲੈ ਕੇ ਗੱਲਬਾਤ ਕਰਦੇ ਨਜ਼ਰ ਆ ਚੁੱਕੇ ਹਨ।
ਮਲਾਇਕ ਤੇ ਅਰਜੁਨ ਜਦੋਂ ਵੀ ਇੱਕਠੇ ਨਜ਼ਰ ਆਉਂਦੇ ਹਨ ਤਾਂ ਸੁਰਖੀਆਂ ‘ਚ ਛਾ ਜਾਂਦੇ ਹਨ। ਹੁਣ ਦੋਵੇਂ ਮੀਡੀਆ ਤੋਂ ਲੁਕਦੇ ਨਹੀਂ ਸਗੋਂ ਮੀਡੀਆ ਤੇ ਪੈਪਰਾਜੀ ਦਾ ਖੁੱਲ੍ਹਕੇ ਸਾਹਮਣਾ ਕਰਦੇ ਹਨ।
ਇਸ ਤੋਂ ਪਹਿਲਾ ਇਹ ਦੋਵੇਂ ਮਲਾਇਕ ਦੇ ਬਰਥਡੇ ਮੌਕੇ ਵੀ ਬਾਹਰ ਗਏ ਸੀ। ਹੁਣ ਫੈਨਸ ਨੂੰ ਅਰਜੁਨ ਦੇ ਜਨਮ ਦਿਨ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ।
ਮਲਾਇਕਾ ਅਰੋੜਾ ਇਸ ਦੌਰਾਨ ਰੈੱਡ ਕੱਲਰ ਦੇ ਟ੍ਰੈਕ ਸੂਟ ‘ਚ ਕਾਫੀ ਕੈਜੂਅਲ ਲੱਗ ਰਹੀ ਸੀ। ਜਦਕਿ ਅਰਜੁਨ ਕਪੂਰ ਵੀ ਜੀਨਸ ਤੇ ਟੀਸ਼ਰਟ ‘ਚ ਕਾਫੀ ਕੂਲ ਅੰਦਾਜ਼ ‘ਚ ਨਜ਼ਰ ਆ ਰਹੇ ਸੀ।
ਦੋਵਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੋਟ ਕੀਤਾ ਗਿਆ। ਖ਼ਬਰਾਂ ਦੀ ਮੰਨੀਏ ਤਾਂ ਅਰਜੁਨ ਆਪਣਾ ਜਨਮ ਦਿਨ ਇਸ ਸਾਲ ਨਿਊਯਾਰਕ ‘ਚ ਸੈਲੀਬ੍ਰੇਟ ਕਰਨ ਦੀ ਸੋਚ ਰਹੇ ਹਨ ਜਿਸ ਲਈ ਦੋਵਾਂ ਨੇ ਉਡਾਣ ਭਰੀ ਹੈ।
ਅਰਜੁਨ ਇਸ ਵਾਰ ਆਪਣਾ ਬਰਥਡੇ ਆਪਣੀ ਸਭ ਤੋਂ ਖਾਸ ਦੋਸਤ ਤੇ ਐਕਟਰਸ ਮਲਾਇਕਾ ਅਰੋੜਾ ਨਾਲ ਸੈਲੀਬ੍ਰੇਟ ਕਰਨ ਜਾ ਰਹੇ ਹਨ। ਇਸ ਲਈ ਦੋਵੇਂ ਰਵਾਨਾ ਵੀ ਹੋ ਚੁੱਕੇ ਹਨ।
ਬਾਲੀਵੁੱਡ ਐਕਟਰ ਅਰਜੁਨ ਕਪੂਰ 26 ਜੂਨ ਨੂੰ ਆਪਣਾ 34ਵਾਂ ਜਨਮ ਦਿਨ ਬੇਹੱਦ ਖਾਸ ਅੰਦਾਜ਼ ‘ਚ ਸੈਲੀਬ੍ਰੇਟ ਕਰਨ ਵਾਲੇ ਹਨ। ਇਸ ਲਈ ਉਨ੍ਹਾਂ ਨੇ ਪਲਾਨਿੰਗ ਵੀ ਸ਼ੁਰੂ ਕਰ ਦਿੱਤੀ ਹੈ।