ਦਿਸ਼ਾ ਤੇ ਟਾਈਗਰ ਫੇਰ ਹੋਏ ਕੈਮਰੇ ‘ਚ ਕੈਦ, ਇਸ ਅੰਦਾਜ਼ ‘ਚ ਆਏ ਨਜ਼ਰ
ਇਸ ਡਿਨਰ ਡੇਟ ਤੋਂ ਬਾਅਦ ਦੋਵੇਂ ਇੱਕੋ ਗੱਡੀ ‘ਚ ਸਵਾਰ ਵੀ ਹੋਏ। ਇਸ ਮੌਕੇ ਟਾਈਗਰ ਤੇ ਦਿਸ਼ਾ ਫਰੰਟ ਸੀਟ ‘ਤੇ ਬੈਠੇ ਨਜ਼ਰ ਆਏ।
ਕਈ ਵਾਰ ਮੀਡੀਆ ਨਾਲ ਗੱਲਾਂ ‘ਚ ਦੋਵੇਂ ਇੱਕ-ਦੂਜੇ ਨੂੰ ਆਪਣਾ ਖਾਸ ਦੋਸਤ ਕਹਿ ਚੁੱਕੇ ਹਨ। ਦੋਵਾਂ ਦੇ ਫੈਨਸ ਇਸ ਜੋੜੀ ਨੂੰ ਦੁਬਾਰਾ ਸਕਰੀਨ ‘ਤੇ ਦੇਖਣ ਲਈ ਬੇਤਾਬ ਹੈ।
ਦਿਸ਼ਾ ਤੇ ਟਾਈਗਰ ਦੇ ਰਿਸ਼ਤੇ ਤੋਂ ਸਭ ਵਾਕਫ਼ ਹਨ ਪਰ ਦੋਵਾਂ ਨੇ ਅਜੇ ਤਕ ਆਪਣੇ ਰਿਸ਼ਤੇ ਬਾਰੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ।
ਦੋਵਾਂ ਦੀ ਜੋੜੀ ਫ਼ਿਲਮ ‘ਬਾਗੀ-2’ ‘ਚ ਨਜ਼ਰ ਆ ਚੁੱਕੀ ਹੈ।
ਉਧਰ ਡੈਸ਼ਿੰਗ ਟਾਈਗਰ ਸ਼ਰੌਫ ਬਲੈਕ ਟੀ-ਸ਼ਰਟ ਤੇ ਗ੍ਰੇਅ ਟ੍ਰਾਊਜ਼ਰ ‘ਚ ਗਜ਼ਬ ਨਜ਼ਰ ਆ ਰਹੇ ਸੀ।
ਇਸ ਲੁੱਕ ਦੇ ਨਾਲ ਖੁੱਲ੍ਹੇ ਵਾਲਾਂ ਨੇ ਉਸ ਦੀ ਰੂਪ ਨੂੰ ਚਾਰ ਚੰਨ ਹੋਰ ਲਾ ਦਿੱਤੇ।
ਦਿਸ਼ਾ ਆਪਣੀ ਡਿਨਰ ਡੇਟ ‘ਚ ਵਨ ਪੀਸ ਡ੍ਰੈੱਸ ‘ਚ ਨਜ਼ਰ ਆਈ। ਇਸ ਡ੍ਰੈੱਸ ਨਾਲ ਉਸ ਨੇ ਕੈਜੂਅਲ ਸਲੀਪਰ ਦੀ ਚੋਣ ਕੀਤੀ ਸੀ।
ਇਸ ਮੌਕੇ ਦਿਸ਼ਾ ਪਟਾਨੀ ਬੇਹੱਦ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਸੀ।
ਬਾਲੀਵੁੱਡ ਐਕਟਰ ਟਾਈਗਰ ਸ਼ਰੌਫ ਹਾਲ ਹੀ ‘ਚ ਆਪਣੀ ਖਾਸ ਦੋਸਤ ਤੇ ਐਕਟਰਸ ਦਿਸ਼ਾ ਪਟਾਨੀ ਨਾਲ ਦੇਰ ਰਾਤ ਡਿਨਰ ਤੋਂ ਬਾਅਦ ਨਜ਼ਰ ਆਏ। ਇਸ ਦੌਰਾਨ ਦੋਵਾਂ ਦੀਆਂ ਕਾਫੀ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।