ਅਰਜੁਨ ਰਾਮਪਾਲ ਗਰਭਵਤੀ ਗਰਲਫ੍ਰੈਂਡ ਗੈਬ੍ਰਿਏਲਾ ਨਾਲ ਦਿੱਸੇ, ਵੇਖੋ ਤਸਵੀਰਾਂ
ਵਿਆਹ ਤੋਂ ਪਹਿਲਾਂ ਬੈਬੀ ਪਲਾਨ ਕਰਨ ਨੂੰ ਲੈ ਕੇ ਅਰਜੁਨ-ਗੈਬ੍ਰਿਏਲਾ ਕਾਫੀ ਚਰਚਾ ‘ਚ ਹਨ। ਅਰਜੁਨ ਤੇ ਗੈਬ੍ਰਿਏਲਾ ਦੀ ਲਵ ਸਟੋਰੀ ਦੋਵਾਂ ਦੀ ਮੁਲਾਕਾਤ 2009 ‘ਚ ਆਈਪੀਐਲ ਦੀ ਆਫਟਰ ਪਾਰਟੀ ਤੋਂ ਸ਼ੁਰੂ ਹੋਈ ਸੀ।
ਕੁਝ ਹੀ ਦਿਨ ਪਹਿਲਾਂ ਅਰਜੁਨ ਰਾਮਪਾਲ ਨੇ ਗੈਬ੍ਰਿਏਲਾ ਨਾਲ ਬੈਬੀ ਸ਼ਾਵਰ ਦੀ ਰਸਮ ਕੀਤੀ ਸੀ।
ਗੈਬ੍ਰਿਏਲਾ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਵੇਗੀ।
ਅਰਜੁਨ ਤੇ ਗੈਬ੍ਰਿਏਲਾ ਨੇ ਅਜੇ ਤਕ ਆਪਣੇ ਵਿਆਹ ਦੀ ਜਾਣਕਾਰੀ ਆਫਿਸ਼ੀਅਲ ਨਹੀਂ ਕੀਤੀ।
ਤਸਵੀਰਾਂ ‘ਚ ਗੈਬ੍ਰਿਏਲਾ ਦਾ ਬੇਬੀ ਬੰਪ ਵੀ ਸਾਫ਼ ਨਜ਼ਰ ਆ ਰਿਹਾ ਹੈ।
ਅਰਜੁਨ ਤੇ ਗੈਬ੍ਰਿਏਲਾ ਇਸ ਦੌਰਾਨ ਇੱਕ-ਦੂਜੇ ਨਾਲ ਕਾਫੀ ਖੁਸ਼ ਨਜ਼ਰ ਆਉਂਦੇ ਹਨ।
ਤਸਵੀਰਾਂ ਨੂੰ ਦੇਖ ਸਾਫ਼ ਹੈ ਕਿ ਇਸ ਦੌਰਾਨ ਦੋਵੇਂ ਇੱਕੋ ਜਿਹੇ ਕੱਪੜਿਆਂ ਦੀ ਟਵਿਨਿੰਗ ਕਰਦੇ ਨਜ਼ਰ ਆ ਰਹੇ ਸੀ।
ਇਸ ਦੌਰਾਨ ਪੈਪਰਾਜੀ ਨੂੰ ਅਰਜੁਨ ਰਾਮਪਾਲ ਤੇ ਗੈਬ੍ਰਿਏਲਾ ਨੇ ਕਾਫੀ ਕਲੋਜ਼ ਆ ਕੇ ਪੋਜ਼ ਦਿੱਤੇ। ਗੈਬ੍ਰਿਏਲਾ ਇਨ੍ਹੀਂ ਦਿਨੀਂ ਆਪਣੇ ਬੇਬੀ ਬੰਪ ਨੂੰ ਕਾਫੀ ਚੰਗੇ ਤਰੀਕੇ ਨੇ ਇੰਜੂਆਏ ਕਰ ਰਹੀ ਹੈ।
ਬਾਲੀਵੁੱਡ ਐਕਟਰ ਅਰਜੁਨ ਰਾਮਪਾਲ ਦੀ ਗਰਲਫ੍ਰੈਂਡ ਗੈਬ੍ਰਿਏਲਾ ਜਲਦੀ ਹੀ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ ‘ਚ ਅਰਜੁਨ ਉਸ ਦਾ ਪੂਰਾ ਖਿਆਲ ਰੱਖਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਦੋਵਾਂ ਨੂੰ ਮੁੰਬਈ ‘ਚ ਇਕੱਠੇ ਘੁੰਮਦੇ ਵੇਖਿਆ ਗਿਆ।