ਸ਼ਾਹਰੁਖ ਨਾਲ ਡੈਬਿਊ ਕਰੇਗਾ ਬੇਟਾ ਆਰੀਅਨ, ਜਲਦੀ ਹੀ ਬੇਟੀ ਸੁਹਾਨਾ ਦੀ ਵੀ ਵਾਰੀ
ਫ਼ਿਲਮ 19 ਜੁਲਾਈ ਨੂੰ ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲਗੂ ‘ਚ ਰਿਲੀਜ਼ ਹੋ ਰਹੀ ਹੈ।
ਡਿਜ਼ਨੀ ਇੰਡੀਆ ਦੇ ਸਟੂਡੀਓ ਦੇ ਮੁਖੀ ਬਿਕਰਮ ਦੁੱਗਲ ਨੇ ਕਿਹਾ ਕਿ ਸਾਹਰੁਖ ਖ਼ਾਨ ਤੇ ਉਨ੍ਹਾਂ ਦੇ ਬੇਟੇ ਆਰੀਅਨ ਨੂੰ ਇਕੱਠੇ ਲਿਆਉਣਾ ਬੇਹੱਦ ਖਾਸ ਹੈ।
ਸ਼ਾਹਰੁਖ ਨੇ ਇੱਕ ਬਿਆਨ ‘ਚ ਕਿਹਾ ਕਿ ‘ਦ ਲਾਇਨ ਕਿੰਗ’ ਇੱਕ ਅਜਿਹੀ ਫ਼ਿਲਮ ਹੈ ਜੋ ਉਸ ਦੇ ਪੂਰੇ ਪਰਿਵਾਰ ਨੂੰ ਪਸੰਦ ਹੈ ਤੇ ਉਨ੍ਹਾਂ ਦੇ ਦਿਲਾਂ ਦੇ ਕਰੀਬ ਹੈ।
ਇਸ ਹਾਲੀਵੁੱਡ ਫ਼ਿਲਮ ‘ਚ ਹਿੰਦੀ ਟੱਚ ‘ਚ ਸ਼ਾਹਰੁਖ ਖ਼ਾਨ ਕਿੰਗ ਮੁਫਾਸਾ ਤੇ ਆਰੀਅਨ ਉਸ ਦੇ ਬੇਟੇ ਸਿੰਬਾ ਦੇ ਕਿਰਦਾਰ ਨੂੰ ਆਵਾਜ਼ ਦੇਣਗੇ।
ਹੁਣ ਖ਼ਬਰ ਹੈ ਕਿ ਸ਼ਾਹਰੁਖ ਦਾ ਬੇਟਾ ਆਰੀਆਨ ਬਾਲੀਵੁੱਡ ‘ਚ ਡੈਬਿਊ ਲਈ ਪੂਰੀ ਤਰ੍ਹਾਂ ਤਿਆਰ ਹੈ। ਆਰੀਅਨ ਫ਼ਿਲਮ ‘ਦ ਲਾਈਨ ਕਿੰਗ’ ਤੋਂ ਆਪਣਾ ਕਰੀਅਰ ਸ਼ੁਰੂ ਕਰ ਰਹੇ ਹਨ। ਇਸ ‘ਚ ਉਹ ਐਕਟਿੰਗ ਨਹੀਂ ਸਗੋਂ ਆਪਣੀ ਆਵਾਜ਼ ਦੇਣਗੇ।
ਇਸ ਬਾਰੇ ਸ਼ਾਹਰੁਖ ਖ਼ਾਨ ਨੇ ਸਾਫ਼ ਕੀਤਾ ਸੀ ਕਿ ਬਾਲੀਵੁੱਡ ‘ਚ ਡੈਬਿਊ ਕਰਨ ਤੋਂ ਪਹਿਲਾਂ ਬੱਚੇ ਆਪਣੀ ਪੜ੍ਹਾਈ ਪੂਰੀ ਕਰਨਗੇ।
ਬੀਤੇ ਕਈ ਦਿਨਾਂ ਤੋਂ ਇਹ ਵੀ ਚਰਚਾ ਸੀ ਕਿ ਸ਼ਾਹਰੁਖ ਖ਼ਾਨ ਦੇ ਬੇਟੇ ਆਰੀਅਨ ਤੇ ਧੀ ਸੁਹਾਨਾ ਖ਼ਾਨ ਵੀ ਬਾਲੀਵੁੱਡ ‘ਚ ਜਲਦੀ ਡੈਬਿਊ ਕਰ ਸਕਦੇ ਹਨ।
ਸ਼ਾਹਰੁਖ ਖ਼ਾਨ ਦਾ ਲਾਡਲਾ ਆਰੀਅਨ ਖ਼ਾਨ ਵੀ ਜਲਦੀ ਹੀ ਡੈਬਿਊ ਕਰਨ ਜਾ ਰਿਹਾ ਹੈ। ਇਨ੍ਹੀਂ ਦਿਨੀਂ ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਸਟਾਰ ਕਿਡਸ ਆਪਣੇ ਡੈਬਿਊ ਲਈ ਸੁਰਖੀਆਂ ‘ਚ ਬਣਿਆ ਹੋਇਆ ਹੈ।