‘ਗਲੀ ਬੁਆਏ’ ਰੈਪਰ ਸਿਧਾਂਤ ਇੰਝ ਰਹਿੰਦੇ ਫਿੱਟ-ਫਾਟ
ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸਿਧਾਂਤ ਨੇ ਕਿਹਾ, “ਮੈਂ ਇੰਨਸਾਈਡ ਇਮ’ ਦੇ ਦੂਜੇ ਸੀਜ਼ਨ ਦੀ ਸ਼ੂਟਿੰਗ ਕਰ ਲਈ ਹੈ। ਇਸ ਮਹੀਨੇ ਦੇ ਆਖੀਰ ਤਕ ਦੋ ਹੋਰ ਪ੍ਰੋਜੈਕਟਸ ਦਾ ਐਲਾਨ ਕੀਤਾ ਜਾਵੇਗਾ।”
ਹਾਲ ਹੀ ‘ਚ ਸਿਧਾਂਤ ਦੀ ਮੁਲਾਕਾਤ ‘ਮੈਨ ਇੰਨ ਬਲੈਕ: ਇੰਟਰਨੈਸ਼ਨਲ’ ਸਟਾਰ ਕਿੱਡਸ ਹੈਮਸਵਰਥ ਨਾਲ ਬਾਲੀ ‘ਚ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਹੋਈ।
ਉਨ੍ਹਾਂ ਦੇ ਫਿੱਟਨੈੱਸ ਮੰਤਰਾ ਬਾਰੇ ਪੁੱਛੇ ਜਾਣ ‘ਤੇ ਸਿਧਾਂਤ ਨੇ ਕਿਹਾ, “ਮੈਂ ਜਿਮ ਨਹੀਂ ਜਾਂਦਾ ਸਗੋਂ ਮੈਂ ਜ਼ਿਆਦਾਤਰ ਕੈਲਿਸਥੈਨਿਕਸ, ਮਾਰਸ਼ਲ ਆਰਟਸ ਤੇ ਪਾਕਰਰ ਕਰਦਾ ਹਾਂ। ਮੇਰੀਆਂ ਇਹ ਸਾਰੀਆਂ ਚੀਜ਼ਾਂ ਬਿਲਕੁੱਲ ਕੁਦਰਤੀ ਹਨ। ਜਿੰਮ ਜਾਣਾ ਮੇਰੇ ਲਈ ਕਾਫੀ ਬੋਰਿੰਗ ਹੈ। ਇਸ ਤੋਂ ਇਲਾਵਾ ਮੈਨੂੰ ਫੁਟਬਾਲ ਖੇਡਣਾ ਵੀ ਪਸੰਦ ਹੈ। ਮੈਂ ਬਚਪਨ ਤੋਂ ਖੇਡ ਰਿਹਾ ਹਾਂ।”
ਇਸ ਬਾਰੇ ਸਿਧਾਂਤ ਨੇ ਕਿਹਾ, “ਅਵੈਂਜਰਸ ਦੇਖਣ ਤੋਂ ਬਾਅਦ ਮੈਂ ਉਨ੍ਹਾਂ ਦਾ ਵੱਡਾ ਫੈਨ ਬਣ ਗਿਆ। ਮੈਂ ‘ਮੈਨ ਇੰਨ ਬਲੈਕ’ ਲਈ ਉਨ੍ਹਾਂ ਨੂੰ ਆਵਾਜ਼ ਦਿੱਤੀ। ਆਪਣੀ ਆਵਾਜ਼ ਰਾਹੀਂ ਮੈਂ ਉਨ੍ਹਾਂ ਦੇ ਕਿਰਦਾਰ ਨੂੰ ਆਪਣਾ ਟੱਚ ਦੇਣ ਦੀ ਕੋਸ਼ਿਸ਼ ਕੀਤੀ। ਇਸ ਲਈ ਇਹ ਮੇਰੇ ਲਈ ਕਾਫੀ ਵਧੀਆ ਰਿਹਾ ਕਿਉਂਕਿ ਇਸ ਫ਼ਿਲਮ ਨਾਲ ਕਾਫੀ ਯਾਦਾਂ ਜੁੜੀਆਂ ਹਨ।”
ਹਾਲੀਵੁੱਡ ਫ਼ਿਲਮ ‘ਮੈਨ ਇੰਨ ਬਲੇਕ: ਇੰਟਰਨੈਸ਼ਨਲ’ ਦੇ ਹਿੰਦੀ ਐਡੀਸ਼ਨ ‘ਚ ਆਪਣੀ ਆਵਾਜ਼ ਦੇਣ ਵਾਲੇ ਇਸ ਐਕਟਰ ਨੇ ਫੁੱਟਵੀਅਰ ਬ੍ਰਾਂਡ ਸਕੈਚਰਸ ਦੇ ਨਵੇਂ ਕਲੈਕਸ਼ਨ ਲਾਂਚ ਮੌਕੇ ਆਪਣੇ ਰਹਿਣ-ਸਹਿਣ ਨੂੰ ਲੈ ਕੇ ਗੱਲ ਕੀਤੀ।
ਇਸ ਮੌਕੇ ਉਸ ਨਾਲ ਭਾਰਤੀ ਸਪ੍ਰਿੰਟਰਨਰ ਦੁੱਤੀ ਦਾਸ ਤੇ ਭਾਰਤੀ ਮਹਿਲਾ ਫੁਟਬਾਲ ਟੀਮ ਦੀ ਕਪਤਾਨ ਅਦਿੱਤੀ ਚੌਹਾਨ ਵੀ ਮੌਜੂਦ ਰਹੀ।
ਐਕਟਰ ਸਿਧਾਂਤ ਚਤੁਰਵੇਦੀ ਨੂੰ ਫ਼ਿਲਮ ‘ਗਲੀ ਬੁਆਏ’ ‘ਚ ਨਿਭਾਏ ਗਏ ਕਿਰਦਾਰ ਲਈ ਕਾਫੀ ਪਸੰਦ ਕੀਤਾ ਗਿਆ। ਸਿਧਾਂਤ ਦਾ ਕਹਿਣਾ ਹੈ ਕਿ ਖੁਦ ਨੂੰ ਫਿੱਟ ਰੱਖਣ ਲਈ ਉਹ ਜਿੰਮ ਨਹੀਂ ਜਾਂਦੇ।