✕
  • ਹੋਮ

2018 ਦੀਆਂ ਵੱਡੀਆਂ ਫ਼ਿਲਮਾਂ ਨੂੰ ਏਵੇਂਜਰਸ ਨੇ ਦਿੱਤਾ ਧੋਬੀ ਪਟਕਾ

ਏਬੀਪੀ ਸਾਂਝਾ   |  29 Apr 2018 02:59 PM (IST)
1

ਹੁਣ ਤਕ ਬਾਲੀਵੁੱਡ ਫ਼ਿਲਮ ‘ਬਾਗ਼ੀ-2’ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ‘ਚ ਸਭ ਤੋਂ ਅੱਗੇ ਸੀ। ਇਸ ਫ਼ਿਲਮ ਨੇ ਪਹਿਲੇ ਦਿਨ 25.19 ਕਰੋੜ ਦੀ ਕਮਾਈ ਕੀਤੀ ਸੀ। ਪਹਿਲੇ ਦਿਨ ਦੀ ਕਮਾਈ ‘ਚ ਦੂਜੇ ਨੰਬਰ ‘ਤੇ ਸੀ ਦੀਪਿਕਾ-ਰਣਵੀਰ-ਸ਼ਾਹਿਦ ਕਪੂਰ ਸਟਾਰਰ ਫ਼ਿਲਮ ‘ਪਦਮਾਵਤ’, ਜਿਸ ਨੇ 24 ਕੋਰੜ ਦੀ ਕਮਾਈ ਪਹਿਲੇ ਦਿਨ ਕੀਤੀ ਸੀ। ਪਰ ਇਨ੍ਹਾਂ ਸਭ ਦੇ ਛੱਕੇ ਛੁੱਡਾ ਕੇ ਫ਼ਿਲਮ ‘ਏਵੇਂਜਰਸ’ ਪਹਿਲੇ ਨੰਬਰ ‘ਤੇ ਆ ਗਈ ਹੈ।

2

ਜਿਸ ਤਰ੍ਹਾਂ ਫ਼ਿਲਮ ਚਲ ਰਹੀ ਹੈ ਅਤੇ ਕਮਾਈ ਕਰ ਰਹੀ ਹੈ। ਇਹ ਸਲਮਾਨ ਦੀ ਆਉਣ ਵਾਲੀ ਫ਼ਿਲਮ ‘ਰੇਸ-3’ ਲਈ ਕਾਫੀ ਵੱਡੀ ਚੁਨੌਤੀ ਖੜ੍ਹੀ ਕਰ ਸਕਦੀ ਹੈ।

3

‘ਏਵੇਂਜਰਸ:ਇਨਫਿਨਟੀ ਵਾਰ’ 2000 ਸਕ੍ਰੀਨਸ ‘ਤੇ ਰਿਲੀਜ਼ ਕੀਤੀ ਗਈ ਸੀ। ਜਿਸ ‘ਚ 1000 ਸਕ੍ਰੀਨ ਹਿੰਦੀ ਤੇ 1000 ਸਕ੍ਰੀਨ ਇੰਗਲੀਸ਼ ਹਨ। ਫ਼ਿਲਮ ਦੀ ਪਹਿਲੇ ਦਿਨ ਦੀ 31 ਕਰੋੜ ਦੀ ਕਮਾਈ ਨੂੰ ਬੇਹੱਦ ਸ਼ਾਨਦਾਰ ਮੰਨਿਆ ਜਾ ਰਿਹਾ ਹੈ। ਇਸ ਫ਼ਿਲਮ ਲਈ ਫੈਂਨਸ ਕਾਫੀ ਐਕਸਾਇਟਿਡ ਸੀ। ਹਾਲੀਵੁੱਡ ਮੂਵੀਜ਼ ਦਾ ਕ੍ਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਬਚੇ ਹੋਏ ਵੀਕੈਂਡ ਦੇ ਦਿਨਾਂ ‘ਚ ਫ਼ਿਲਮ ਹੋਰ ਕਮਾਈ ਕਰਕੇ ਸਭ ਨੂੰ ਹੈਰਾਨ ਕਰ ਸਕਦੀ ਹੈ।

4

ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਦੇਖ ਕੇ ਸਾਫ ਹੋ ਗਿਆ ਹੈ ਕਿ ਇਹ ਫ਼ਿਲਮ ਬਾਕੀ ਫ਼ਿਲਮਾਂ ਦੇ ਰਿਕਾਰਡ ਜ਼ਰੂਰ ਤੋੜ ਦੇਵੇਗੀ। ਭਾਰਤੀ ਸਿਨੇਮਾਘਰਾਂ ‘ਚ ਇੰਨਾ ਵਧੀਆ ਬਿਜ਼ਨੇਸ ਕਰਨ ਵਾਲੀ ਇਹ ਹਾਲੀਵੁੱਡ ਦੀ ਪਹਿਲੀ ਫ਼ਿਲਮ ਹੈ।

5

‘ਏਵੇਂਜਰਸ: ਇਨਫਿਨਟੀ ਵਾਰ’ ਸ਼ੁੱਕਰਵਾਰ 27 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਇਸ ਹਾਲੀਵੁੱਡ ਫ਼ਿਲਮ ਨੇ ਓਪਨਿੰਗ ਕਲੈਕਸ਼ਨ ਨਾਲ ਸਾਲ ਦੀ ਹੁਣ ਤੱਕ ਰਿਲੀਜ਼ ਹੋਈ ਸਾਰੀਆਂ ਫ਼ਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। ਫ਼ਿਲਮ ਨੇ ਭਾਰਤ ‘ਚ ਵੀ ਬੌਕਸ-ਆਫਿਸ ‘ਤੇ ਆਪਣਾ ਕਬਜ਼ਾ ਕਰ ਲਿਆ ਹੈ। ਪਹਿਲੇ ਦਿਨ 31.30 ਕਰੋੜ ਦੀ ਕਮਾਈ ਨਾਲ ਫ਼ਿਲਮ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰੁਨ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ।

  • ਹੋਮ
  • ਬਾਲੀਵੁੱਡ
  • 2018 ਦੀਆਂ ਵੱਡੀਆਂ ਫ਼ਿਲਮਾਂ ਨੂੰ ਏਵੇਂਜਰਸ ਨੇ ਦਿੱਤਾ ਧੋਬੀ ਪਟਕਾ
About us | Advertisement| Privacy policy
© Copyright@2026.ABP Network Private Limited. All rights reserved.