ਸੋਨਮ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ
ਸੋਨਮ ਦਾ ਵਿਆਹ 7 ਮਈ ਨੂੰ ਹੋਵੇਗਾ। ਇਸ ਦੇ ਨਾਲ ਹੀ ਸੋਨਮ ਦੀ ਆਉਣ ਵਾਲੀ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।
ਅਨਿਲ ਕਪੂਰ ਦਾ ਘਰ ਸੋਨਮ ਦੇ ਵਿਆਹ ਲਈ ਸਜਾ ਦਿੱਤਾ ਗਿਆ ਹੈ। ਸੋਨਮ ਦੇ ਵਿਆਹ ਦੀ ਰਸਮਾਂ ਦੀ ਵੀ ਸ਼ੁਰੂਆਤ ਹੋ ਗਈ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਘਰ ਇੰਡਸਟਰੀ ਦੇ ਕੁਝ ਲੋਕ ਤੇ ਖਾਸ ਦੋਸਤਾਂ ਦੇ ਨਾਲ ਮਹਿਮਾਨ ਵੀ ਪਹੁੰਚ ਚੁੱਕੇ ਹਨ।
ਦੋਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ਨਾਲ ਹੋ ਰਹੀਆਂ ਨੇ। ਸ਼ੁੱਕਰਵਾਰ ਰਾਤ ਤੋਂ ਹੀ ਅਨਿਲ ਕਪੂਰ ਦੇ ਘਰ ਗੈਸਟ ਆਉਣਾ ਸ਼ੁਰੂ ਹੋ ਗਏ ਹਨ।
ਆਪਣੇ ਵਿਆਹ ਤੋਂ ਬਾਅਦ ਸੋਨਮ ਕਾਨਸ ਫ਼ਿਲਮ ਫੈਸਟੀਵਲ ‘ਚ ਵੀ ਰੈੱਡ ਕਾਰਪੈਟ ‘ਤੇ ਵਾਕ ਕਰਦੀ ਨਜ਼ਰ ਆਵੇਗੀ। ਪਰ ਉਸ ਦੇ ਨਾਲ ਆਨੰਦ ਆਹੂਜਾ ਹੋਣਗੇ ਜਾਂ ਨਹੀਂ ਇਸ ਦਾ ਕੁਝ ਪਤਾ ਨਹੀਂ।
ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਘਰ ਨੂੰ ਕਿੰਨੀ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ।
ਬਾਲੀਵੁੱਡ ‘ਚ ਛੇਤੀ ਹੀ ਸੋਨਮ ਕਪੂਰ ਦੇ ਵਿਆਹ ਦੀਆਂ ਸ਼ਹਿਨਾਈਆਂ ਵੱਜਣ ਵਾਲੀਆਂ ਹਨ। ਸੋਨਮ ਦਾ ਵਿਆਹ ਉਸ ਦੇ ਪ੍ਰੇਮੀ ਆਨੰਦ ਆਹੂਜਾ ਨਾਲ ਹੀ ਹੋ ਰਿਹਾ ਹੈ।
ਸੋਨਮ ਦੇ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਲਈ ਉਸ ਦੇ ਭਰਾ ਮੋਹਿਤ ਮਾਰਵਾਹ ਵੀ ਆਏ। ਮੋਹਿਤ ਦਾ ਵਿਆਹ ਇਸੇ ਸਾਲ ਫਰਵਰੀ ‘ਚ ਹੋਇਆ ਹੈ। ਜਿਸ ਦੇ ਵਿਆਹ ਲਈ ਸ਼੍ਰੀਦੇਵੀ ਦੁਬਈ ਗਈ ਸੀ ਤੇ ਉੱਥੇ ਉਨ੍ਹਾਂ ਦੀ ਬੇਵਰਤੀ ਮੌਤ ਵੀ ਹੋ ਗਈ ਸੀ।
ਤਸਵੀਰਾਂ ਅਨਿਲ ਕਪੂਰ ਦੇ ਘਰ ਦੇ ਬਾਹਰ ਦੀਆਂ ਹਨ।
ਸ਼ੋਨਮ ਦੇ ਛੋਟੇ ਭਰਾ ਹਰਸ਼ਵਰਧਨ ਕਪੂਰ ਰਿਸ਼ਤੇਦਾਰਾਂ ਦਾ ਸਵਾਗਤ ਕਰਦੇ ਗੇਟ ‘ਤੇ ਨਜ਼ਰ ਆਏ। ਇੰਨਾ ਹੀ ਨਹੀਂ ਹਰਸ਼ ਨੇ ਡਾਈਰੈਕਟਰ-ਪ੍ਰੋਡਿਊਸਰ ਕਰਨ ਜੌਹਰ ਦਾ ਸ਼ਾਨਦਾਰ ਢੰਗ ਨਾਲ ਵੈਲਕਮ ਕੀਤਾ। ਦੋਹਾਂ ਨੇ ਕੈਮਰੇ ਸਾਹਮਣੇ ਪੋਜ਼ ਵੀ ਦਿੱਤੇ।
ਵੇਖੋ ਸੋਨਮ ਦੇ ਵਿਆਹ ਤੋਂ ਪਹਿਲਾਂ ਦੀਆਂ ਕੁਝ ਵਿਸ਼ੇਸ਼ ਤਸਵੀਰਾਂ।