ਆਇਸ਼ਾ ਟਾਕੀਆ ਫਿਰ ਆਈ ਸੁਰਖੀਆਂ 'ਚ
ਆਇਸ਼ਾ ਨੇ ਆਪਣੇ ਅਕਾਊਂਟ ਤੇ ਵੱਖ-ਵੱਖ ਲੁਕ 'ਚ ਕਈ ਖੂਬਸੂਰਤ ਤਸਵੀਰਾਂ ਪੋਸਟ ਕੀਤੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਤਹਾਨੂੰ ਲੱਗੇਗਾ ਕਿ ਉਹ ਫਿਰ ਤੋਂ ਫਿਲਮਾਂ 'ਚ ਆ ਜਾਵੇ।
ਆਇਸ਼ਾ ਟਾਕੀਆ ਦਾ ਇੰਸਟਾਗ੍ਰਾਮ ਅਕਾਊਂਟ ਵੈਰੀਫਾਈਡ ਹੈ ਤੇ 8.5 ਲੱਖ ਤੋਂ ਵੱਧ ਉਸਦੇ ਫੋਲੋਅਰਜ਼ ਹਨ।
ਇਨ੍ਹਾਂ ਤਸਵੀਰਾਂ 'ਚ ਉਹ ਕਦੇ ਆਪਣਾ ਹੇਅਰ ਸਟਾਈਲ ਦਿਖਾਉਂਦੀ ਹੈ ਤੇ ਕਦੇ ਪਾਊਟ ਕਰਦੀ ਹੈ।
'ਟਾਰਜ਼ਨ ਦ ਵੰਡਰ ਕਾਰ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਆਇਸ਼ਾ ਟਾਕੀਆ ਅੱਜਕਲ੍ਹ ਵੱਖ-ਵੱਖ ਅੰਦਾਜ਼ 'ਚ ਰਿਪਡ ਜ਼ੀਨਸ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ।
ਹੁਣ ਆਇਸ਼ਾ ਟਾਕਿਆ ਆਪਣੇ ਪੋਸਟ ਕਾਰਨ ਚਰਚਾ 'ਚ ਹੈ ਜਿਸ 'ਚ ਉਨ੍ਹਾਂ ਲਿਖਿਆ ਹੈ ਕਿ ਉਹ ਖੁਦ ਨੂੰ ਬਹੁਤ ਪਿਆਰ ਕਰਦੀ ਹੈ।
ਆਇਸ਼ਾ ਦੇ ਮੇਕਓਵਰ 'ਚ ਇਨ੍ਹਾਂ ਦਾ ਹੇਅਰ ਸਟਾਈਲ ਵੀ ਇਕਦਮ ਵੱਖ ਹੋ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਦਾ ਮੰਨਣਾ ਹੈ ਕਿ ਆਇਸ਼ਾ ਦੀ ਇਹ ਲੁੱਕ ਸਵੀਟ 'ਤੇ ਗਲੈਮਰਸ ਲੱਗ ਰਹੀ ਹੈ।
ਹਾਲਾਂਕਿ ਆਇਸ਼ਾ ਟਾਕਿਆ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਲੋਕਾਂ ਦਾ ਕੰਮ ਬੋਲਣਾ ਹੁੰਦਾ ਹੈ।
ਕਈ ਲੋਕਾਂ ਨੇ ਲਿਪਸ ਸਰਜ਼ਰੀ ਤੱਕ ਕਰਵਾਉਣ ਦੀ ਗੱਲ ਕਹੀ ਸੀ।
ਬੀਤੇ ਦਿਨੀਂ ਇਕ ਐਥਨਿਕ ਬਰਾਂਡ ਦੇ ਸ਼ੂਟ ਦੀਆਂ ਤਸਵੀਰਾਂ ਕਾਰਨ ਆਇਸ਼ਾ ਟ੍ਰੋਲ ਹੋ ਗਈ। ਅਜਿਹਾ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਬੁੱਲ੍ਹ ਸੁੱਜੇ ਹੋਏ ਦਿਖ ਰਹੇ ਹਨ।
ਅੱਜਕਲ੍ਹ ਆਇਸ਼ਾ ਦੀਆਂ ਸੁਰਖੀਆਂ ਦੀ ਵਜ੍ਹਾ ਹੈ ਮੇਕਓਵਰ।
ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਬੇਸ਼ੱਕ ਅਜੇ ਗਲੈਮਰ ਦੀ ਦੁਨੀਆ ਤੋਂ ਦੂਰ ਹੈ ਪਰ ਅਕਸਰ ਸੁਰਖੀਆਂ 'ਚ ਬਣੀ ਰਹਿੰਦੀ ਹੈ।