ਬਾਬਾ ਸਿਦੀਕੀ ਦੀ ਇਫਤਾਰ ਪਾਰਟੀ 'ਚ ਸਲਮਾਨ ਸਣੇ ਕਈ ਬਾਲੀਵੁੱਡ ਸਿਤਾਰਿਆਂ ਲਾਈ ਰੌਣਕ
ਇਫਤਾਰ 'ਚ ਕੈਟਰੀਨਾ ਕੈਫ ਗ੍ਰੇਅ ਰੰਗ ਦੀ ਖੂਬਸੂਰਤ ਡ੍ਰੈਸ 'ਚ ਨਜ਼ਰ ਆਈ।
ਇਸ ਪਾਰਟੀ 'ਚ ਸਲਮਾਨ ਦੀ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਪਹੁੰਚੀ। ਹਾਲਾਕਿ ਸਲਮਾਨ ਨਾਲ ਆਪਣੇ ਰਿਸ਼ਤੇ ਨੂੰ ਲੈਕੇ ਯੂਲੀਆ ਨੇ ਕਦੇ ਖੁੱਲ੍ਹ ਕੇ ਕੁੱਝ ਨਹੀਂ ਕਿਹਾ ਤੇ ਨਾ ਹੀ ਸਲਮਾਨ ਨੇ ਇਸ ਰਿਸ਼ਤੇ ਬਾਰੇ ਕਦੇ ਕੁੱਝ ਬੋਲਿਆ ਹੈ ਪਰ ਦੋਵਾਂ ਨੇ ਕਦੇ ਮਨ੍ਹਾਂ ਵੀ ਨਹੀਂ ਕੀਤਾ।
ਅਦਾ ਸ਼ਰਮਾ ਵੀ ਇਸ ਪਾਰਟੀ 'ਚ ਬੇਹੱਦ ਖੂਹਸੂਰਤ ਲੱਗ ਰਹੀ ਸੀ।
ਬਾਲੀਵੁੱਡ ਸਿਤਾਰਿਆਂ ਚ ਨਿਖਿਲ ਅਡਵਾਨੀ ਨੇ ਵੀ ਇਫਤਾਰ ਪਾਰਟੀ 'ਚ ਸ਼ਿਰਕਤ ਕੀਤੀ।
ਅਦਾਕਾਰਾ ਮਾਹੀ ਵਿਜ ਨੇ ਵੀ ਆਪਣੇ ਪਤੀ ਜੈਯ ਦੇ ਨਾਲ ਇਸ ਪਾਰਟੀ 'ਚ ਸ਼ਿਰਕਤ ਕੀਤੀ।
ਬਾਬਾ ਸਿਦੀਕੀ ਦੀ ਪਾਰਟੀ 'ਚ ਅਦਾਕਾਰ ਤੁਸ਼ਾਰ ਕਪੂਰ ਇਸ ਅੰਦਾਜ਼ 'ਚ ਪਹੁੰਚੇ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜਨੇਤਾ ਬਾਬਾ ਸਿਦੀਕੀ ਨੇ ਮੁੰਬਈ 'ਚ ਬਾਲੀਵੁੱਡ ਹਸਤੀਆਂ ਲਈ ਇਕ ਸ਼ਾਨਦਾਰ ਇਫਤਾਰ ਪਾਰਟੀ ਦਾ ਆਯੋਜਨ ਕੀਤਾ।
ਬਾਬਾ ਸਿਦੀਕੀ ਦੀ ਇਸ ਇਫਤਾਰ ਪਾਰਟੀ 'ਚ ਸਲਮਾਨ ਦੇ ਭਰਾ ਅਰਬਾਜ਼ ਖਾਨ ਵੀ ਪਹੁੰਚੇ।
ਅਦਾਕਾਰਾ ਸੋਨਲ ਚੌਹਾਨ ਵੀ ਪੀਲੇ ਰੰਗ ਦੀ ਖੂਬਸੂਰਤ ਡ੍ਰੈਸ 'ਚ ਇਸ ਪਾਰਟੀ ਦੀ ਸ਼ਾਨ ਬਣੀ।
ਸਲਮਾਨ ਇਨ੍ਹੀਂ ਦਿਨੀ ਆਪਣੀ ਫਿਲਮ 'ਰੇਸ-3' ਦੀ ਪ੍ਰਮੋਸ਼ਨ 'ਚ ਕਾਫੀ ਵਿਅਸਤ ਹਨ। ਸਲਮਾਨ ਹਰ ਸਾਲ ਈਦ ਮੌਕੇ ਆਪਣੇ ਚਾਹੁਣ ਵਾਲਿਆਂ ਲਈ ਫਿਲਮ ਲੈਕੇ ਆਉਂਦੇ ਹਨ। ਇਸ ਸਾਲ ਈਦ ਮੌਕੇ ਉਨ੍ਹਾਂ ਦੀ ਫਿਲਮ 'ਰੇਸ-3' ਰਿਲੀਜ਼ ਹੋ ਰਹੀ ਹੈ।
ਸਲਮਾਨ ਖਾਨ ਨਜ਼ਰ ਆ ਰਹੇ ਹਨ ਬਾਬਾ ਸਿਦੀਕੀ ਨਾਲ।
ਇਸ ਪਾਰਟੀ 'ਚ ਸਲਮਾਨ ਦੇ ਖਾਨ ਦੇ ਨਾਲ-ਨਾਲ ਕਈ ਬਾਲੀਵੁੱਡ ਸਿਤਾਰਿਆਂ ਨੇ ਹਾਜ਼ਰੀ ਭਰੀ।
ਰਿਤੇਸ਼ ਦੇਸ਼ਮੁੱਖ ਇਸ ਪਾਰਟੀ 'ਚ ਸ਼ਾਨਦਾਰ ਲੁੱਕ 'ਚ ਪਹੁੰਚੇ।
ਨਾਗਿਨ ਫੇਮ ਮੋਨੀ ਰਾਏ ਵੀ ਇਫਤਾਰ 'ਚ ਪਹੁੰਚੀ।
ਅਦਾਕਾਰ ਸ਼ਿਲਪਾ ਸ਼ੈਟੀ ਵੀ ਇਫਤਾਰ ਪਾਰਟੀ 'ਚ ਸਿਜਦਾ ਕਰਦੇ ਦਿਖਾਈ ਦਿੱਤੀ।
ਰਿਤੇਸ਼ ਤੇ ਅਨਿਲ ਕਪੂਰ ਕਾਫੀ ਖੁਸ਼ ਨਜ਼ਰ ਆਏ।