ਕਪੂਰ ਫੈਮਿਲੀ ਨੇ ਖਾਸ 'ਬਰਥਡੇਅ' ਮੌਕੇ ਬੰਨ੍ਹਿਆ ਰੰਗ
ਬਬੀਤਾ ਨੇ ਪੂਰੇ ਪਰਿਵਾਰ ਨਾਲ ਆਪਣੇ ਜਨਮ ਦਿਨ ਨੂੰ ਮਨਾਇਆ ਤੇ ਆਪਣੀ ਖੁਸ਼ੀ ਸ਼ੇਅਰ ਕੀਤੀ। ਜਨਮ ਦਿਨ ਦੇ ਕੇਕ ਕੱਟ ਦੀ ਤਸਵੀਰ ਨੂੰ ਕਰੀਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ।
ਰਣਧੀਰ ਕਪੂਰ ਵੀ ਇਸ ਮੌਕੇ ਨਜ਼ਰ ਆਏ।
ਰਿਮਾ ਜੈਨ ਨਾਲ ਉਨ੍ਹਾਂ ਦਾ ਬੇਟਾ ਆਦਰ ਜੈਨ ਵੀ ਬਬੀਤਾ ਨੂੰ ਜਨਮ ਦਿਨ ਦੀ ਵਧਾਈ ਦੇਣ ਪਹੁੰਚੇ।
ਕਰਿਸ਼ਮਾ ਦੇ ਨਾਲ ਇਸ ਮੌਕੇ ਉਸ ਦੀ ਬੇਟੀ ਸਮਾਇਰਾ ਅਤੇ ਬੇਟਾ ਵੀ ਮੌਜੂਦ ਰਹੇ। ਕਰਿਸ਼ਮਾ ਨੇ ਆਪਣੇ ਬੇਟੇ ਨਾਲ ਵੀ ਤਸਵੀਰਾਂ ਕਰਵਾਈਆਂ।
ਇਸ ਮੌਕੇ ਸਭ ਦੀਆਂ ਨਜ਼ਰਾਂ ਕਰੀਨਾ ਕਪੂਰ ਖਾਨ ‘ਤੇ ਟਿੱਕੀਆਂ ਰਹੀਆਂ। ਕਰੀਨਾ ਜਨਮ ਦਿਨ ਦੇ ਜਸ਼ਨ ‘ਚ ਬਲੈਕ ਤੇ ਬਲੂ ਡ੍ਰੈਸ ‘ਚ ਕਾਫੀ ਗਲੈਮਰਸ ਨਜ਼ਰ ਆ ਰਹੀ ਸੀ। ਕਰੀਨਾ ਇੱਥੇ ਕੱਲੀ ਨਹੀਂ ਸਗੋਂ ਆਪਣੇ ਪਤੀ ਸੈਫ ਅਲੀ ਖਾਨ ਨਾਲ ਨਜ਼ਰ ਆਈ।
ਜਸ਼ਨ ਦਾ ਮੌਕਾ ਸੀ ਤਾਂ ਸਟਾਈਲ ਦਾ ਤੜਕਾ ਵੀ ਤਾਂ ਲੱਗਣਾ ਹੀ ਸੀ। ਇੱਕ ਪਾਸੇ ਤਾਂ ਕਰੀਨਾ ਅਤੇ ਸੈਫ ਅਲੀ ਖਾਨ ਇੱਕ ਦੂਜੇ ਨੂੰ ਸਟਾਈਲ ਦੇ ਮਾਮਲੇ ‘ਚ ਟੱਕਰ ਦੇ ਰਹੇ ਸੀ ਤਾਂ ਉਥੇ ਹੀ ਕਰਿਸ਼ਮਾ ਕਪੂਰ ਵੀ ਵਾਈਟ ਡ੍ਰੈਸ ‘ਚ ਖੂਬ ਜੱਚ ਰਹੀ ਸੀ।
ਬਬੀਤਾ ਕਪੂਰ ਨੇ 20 ਅਪ੍ਰੈਲ ਨੂੰ ਆਪਣਾ 70ਵਾਂ ਜਨਮਦਿਨ ਮਨਾਇਆ। ਇਸ ਮੌਕੇ ‘ਤੇ ਉਸ ਦੀਆਂ ਧੀਆਂ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ ਵੀ ਪੂਰੇ ਪਰਿਵਾਰ ਨਾਲ ਸ਼ਾਮਲ ਰਹੀਆਂ। ਪੂਰੀ ਫੈਮਿਲੀ ਨੇ ਮਿਲ ਕੇ ਬਬੀਤਾ ਦੇ ਜਨਮ ਦਿਨ ਦਾ ਦੇਰ ਰਾਤ ਤਕ ਜਸ਼ਨ ਮਨਾਇਆ।