ਮੁੜ ਤੋਂ ਆਸਟ੍ਰੇਲਿਆ ਪਹੁੰਚੀ ਚੁਲਬੁਲੀ ਐਕਟਰਸ ਪਰੀਨਿਤੀ ਚੋਪੜਾ
‘ਨਮਸਤੇ ਇੰਗਲੈਂਡ’ ਦੇ ਨਾਲ ਹੀ ਉਹ ‘ਸੰਦੀਪ ਔਰ ਪਿੰਕੀ ਫਰਾਰ’ ‘ਚ ਵੀ ਨਜ਼ਰ ਆਵੇਗੀ। ਇਨ੍ਹਾਂ ਦੋਨਾਂ ਹੀ ਫ਼ਿਲਮਾਂ ‘ਚ ਪਰੀਨਿਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਜੋੜੀ ਨਜ਼ਰ ਆਵੇਗੀ।
ਅਦਾਕਾਰਾ ਨੇ ਕਿਹਾ ਕਿ ਆਸਟ੍ਰੇਲਿਆ ‘ਚ ਫਿਲੀਪ ਆਈਲੈਂਡ ‘ਤੇ ਪੈਂਗੁਇਨ ਪਰੇਡ ਦੇਖਣਾ ਤੇ ਯਾਰਾ ਵੈਲੀ ਦਾ ਦੌਰਾ ਕਰਨਾ ਉਸ ਨੂੰ ਕਾਫੀ ਪਸੰਦ ਹੈ। ਪਰੀ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਨਮਸਤੇ ਇੰਗਲੈਂਡ’ ਦੀ ਸ਼ੂਟਿੰਗ ‘ਚ ਬਿਜ਼ੀ ਹੈ।
ਪਰੀ ਨੇ ਆਈ.ਏ.ਐੱਨ.ਐੱਸ. ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ‘ਮੈਲਬਰਨ ਨੂੰ ਦੁਨੀਆ ਦੇ ਸਭ ਤੋਂ ਵਾਈਬ੍ਰੈਂਟ ਸ਼ਹਿਰ ਦੇ ਰੂਪ ‘ਚ ਵੋਟ ਕੀਤਾ ਗਿਆ ਹੈ ਤੇ ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹਾਂ। ਇਥੇ ਖਾਣ-ਪੀਣ ਅਤੇ ਵਾਈਨ ਕਲਚਰ ਤੋਂ ਲੈ ਕੇ ਕਲਾ ਦੀ ਖੂਬਸੂਰਤੀ ਅਤੇ ਆਲੇ-ਦੁਆਲੇ ਦੀ ਖੂਬਸੂਤਰੀ ਹਰ ਚੀਜ਼ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ ਹੈ।’
ਪਰੀਨਿਤੀ ਚੋਪੜਾ ਟੂਰਿਜ਼ਮ ਆਸਟ੍ਰੇਲਿਆ ਦੇ ਐਡਵੋਕੈਸੀ ਪੇਨਲ ‘ਫ੍ਰੇਂਡ ਆਫ ਆਸਟ੍ਰੇਲਿਆ’ ਦੀ ਪਹਿਲੀ ਭਾਰਤੀ ਮਹਿਲਾ ਅੰਬੈਸਡਰ ਹੈ। ਅੰਬੇਸਡਰ ਬਣਨ ਤੋਂ ਬਾਅਦ ਹੀ ਪਰੀ ਆਸਟ੍ਰੇਲਿਆ ਤੀਜੀ ਬਾਰ ਗਈ ਹੈ।
ਪਰੀ ਨੇ ਕਿਹਾ ਕਿ ਉਸ ਨੂੰ ਮੇਲਬਰਨ ਦੇ ਖਾਣ-ਪੀਣ, ਸੱਭਿਆਚਾਰ, ਕਲਾ ਤੇ ਕੁਦਰਤ ਨੇ ਕਾਫੀ ਪ੍ਰਭਾਵਿਤ ਕੀਤਾ ਹੈ।
ਪਰੀਨਿਤੀ ਚੋਪੜਾ ਉਂਝ ਤਾਂ ਇਨ੍ਹੀਂ ਦਿਨੀਂ ਆਪਣੀ ਫ਼ਿਲਮਾਂ ‘ਚ ਕਾਫੀ ਬਿਜ਼ੀ ਹੈ। ਪਰ ਇਸ ਬਿਜ਼ੀ ਸ਼ੈਡਿਉਲ ‘ਚ ਵੀ ਪਰੀਨਿਤੀ ਆਸਟ੍ਰੇਲਿਆ ਦੀ ਸੈਰ ਕਰਨ ਪਹੁੰਚੀ ਹੋਈ ਹੈ। ਉਸ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਕਿ ਪਰੀ ਮੈਲਬਰਨ ਤੋਂ ਕੁਝ ਜ਼ਿਆਦਾ ਹੀ ਇੰਪ੍ਰੈਸ ਹੋ ਗਈ ਹੈ।