ਇਸ ਸਾਲ ਦੀ ਸਭ ਤੋਂ ਵੱਡੀ ਓਪਨਰ ਫ਼ਿਲਮ ਬਣੀ 'ਬਾਗੀ-2'
ਇਹ ਫ਼ਿਲਮ ਸਾਲ 2016 ਵਿੱਚ ਰਿਲੀਜ਼ ਹੋਈ ਫ਼ਿਲਮ ਬਾਗ਼ੀ ਦਾ ਅਗਲਾ ਭਾਗ ਹੈ। ਏ.ਬੀ.ਪੀ. ਨਿਊਜ਼ ਨੇ ਬਾਗ਼ੀ-2 ਨੂੰ ਤਿੰਨ ਸਟਾਰ ਦਿੱਤੇ ਹਨ। ਪਰ ਦੋ ਘੰਟੇ ਵੀਹ ਮਿੰਟ ਦੀ ਇਹ ਫ਼ਿਲਮ ਤੁਹਾਨੂੰ ਬੋਰੀਅਤ ਮਹਿਸੂਸ ਨਹੀਂ ਹੋਣ ਦੇਵੇਗੀ।
ਮਾਹਰਾਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਅੰਤਲੇ ਦਿਨ ਯਾਨੀ ਸ਼ਨੀਵਾਰ ਤੇ ਐਤਵਾਰ ਵਾਲੇ ਦਿਨਾਂ ਦਾ ਬਾਗ਼ੀ-2 ਨੂੰ ਕਾਫ਼ੀ ਫਾਇਦਾ ਮਿਲੇਗਾ।
100 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋ ਚੁੱਕੀ ਫ਼ਿਲਮ ਸੋਨੂ ਕੇ ਟੀਟੂ ਕੀ ਸਵੀਟੀ ਨੇ ਪਹਿਲੇ ਦਿਨ 6.42 ਕਰੋੜ ਕਮਾਏ ਸਨ।
ਇਸ ਸਾਲ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਅਜੇ ਦੇਵਗਨ ਅਤੇ ਇਲੀਆਨਾ ਡਿਕਰੂਜ਼ ਦੀ ਫ਼ਿਲਮ ਚਾਰ 'ਤੇ ਹੈ।
ਇਸ ਸਾਲ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਅਕਸ਼ੈ ਦੀ ਪੈਡਮੈਨ ਤੀਜੇ ਨੰਬਰ 'ਤੇ ਹੈ। ਉਸ ਨੇ 10.26 ਕਰੋੜ ਦੀ ਕਮਾਈ ਕੀਤੀ।
ਇਸ ਸਾਲ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ਵਿੱਚ ਪਦਮਾਵਤ ਨੰਬਰ 'ਤੇ ਹੈ। ਇਸ ਨੇ 19 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਫ਼ਿਲਮ ਮਾਹਰ ਤਰਨ ਆਦਰਸ਼ ਨੇ ਬਾਗ਼ੀ-2 ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ 'ਟਾਇਗਰ ਜ਼ਿੰਦਾ ਹੈ' ਅਤੇ 'ਬਾਗ਼ੀ-2' ਵਰਗੀਆਂ ਫ਼ਿਲਮਾਂ ਤੋਂ ਪਤਾ ਲਗਦਾ ਹੈ ਕਿ ਅਜਿਹੀਆਂ ਫ਼ਿਲਮ ਦਾ ਰੁਝਾਨ ਕਦੇ ਖ਼ਤਮ ਨਹੀਂ ਹੋਵੇਗਾ।
ਇਸ ਫ਼ਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਕੁੱਲ 25.10 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਹੜੀ ਕਿ ਇਸ ਸਾਲ ਰਿਲੀਜ਼ ਹੋਈਆਂ ਸਾਰੀਆਂ ਫ਼ਿਲਮ ਤੋਂ ਬਹੁਤ ਜ਼ਿਆਦਾ ਹੈ।
ਬਾਲੀਵੁੱਡ ਅਦਾਕਾਰ ਟਾਇਗਰ ਸ਼੍ਰੌਫ ਦੀ ਫ਼ਿਲਮ 'ਬਾਗੀ-2' ਨੇ ਬਾਕਸ ਆਫਿਸ 'ਤੇ ਕਮਾਈ ਦੇ ਮਾਮਲੇ ਵਿੱਚ ਤਬਾਹੀ ਮਚਾਈ ਹੋਈ ਹੈ। ਪਹਿਲੇ ਦਿਨ ਹੀ ਕਮਾਈ ਦੇ ਮਾਮਲੇ ਵਿੱਚ ਇਸ ਫ਼ਿਲਮ ਨੇ ਇਸ ਸਾਲ ਰਿਲੀਜ਼ ਹੋਈ ਪਦਮਾਵਤ ਅਤੇ ਪੈਡਮੈਨ ਸਣੇ ਕਈ ਫ਼ਿਲਮ ਦਾ ਰਿਕਾਰਡ ਤੋੜ ਦਿੱਤਾ ਹੈ।