52 ਸਾਲਾ ਸਲਮਾਨ ਨਾਲ 24 ਸਾਲਾ ਅਦਾਕਾਰਾ ਵਿਆਹ ਕਰਾਉਣ ਲਈ ਬੇਤਾਬ
ਇਸੇ ਕਾਰਨ ਉਰਵਸ਼ੀ ਨੂੰ ਬਾਲੀਵੁੱਡ ਵਿੱਚ ਕਈ ਹੋਰ ਫ਼ਿਲਮਾਂ ਵੀ ਮਿਲੀਆਂ।
ਉਨ੍ਹਾਂ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਖਾਸ ਕਮਾਲ ਤਾਂ ਨਹੀਂ ਸੀ ਵਿਖਾ ਸਕੀ, ਪਰ ਉਰਵਸ਼ੀ ਦੇ ਕਿਰਦਾਰ ਦੀ ਬਾਲੀਵੁੱਡ ਇੰਡਸਟ੍ਰੀ ਤੋਂ ਲੈ ਕੇ ਦਰਸ਼ਕਾਂ ਤਕ ਸ਼ਲਾਘਾ ਹੋਈ ਸੀ।
ਉਨ੍ਹਾਂ ਆਪਣੀ ਪਹਿਲੀ ਫ਼ਿਲਮ 'ਸਿੰਘ ਸਾਬ ਦ ਗ੍ਰੇਟ' ਨਾਲ ਬਾਲੀਵੁੱਡ ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
1994 ਵਿੱਚ ਉਰਵਸ਼ੀ ਰੌਤੇਲਾ ਦਾ ਜਨਮ ਉੱਤਰਾਖੰਡ ਵਿੱਚ ਹੋਇਆ ਸੀ।
ਇਸੇ ਤਰ੍ਹਾਂ ਹੀ ਡੈਬਿਊ ਕਰਨ ਆਈ ਉਰਵਸ਼ੀ ਨੇ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਇਹ ਤਾਂ ਸਾਰੇ ਜਾਣਗੇ ਹੋਣਗੇ ਕਿ ਬਾਲੀਵੁੱਡ ਵਿੱਚ ਹਰ ਸਾਲ ਕਈ ਅਦਾਕਾਰਾਵਾਂ ਡੈਬਿਊ ਕਰਦਿਆਂ ਹਨ, ਪਰ ਉਨ੍ਹਾਂ ਵਿੱਚੋਂ ਕੁਝ ਹੀ ਲੱਖਾਂ ਦਿਲਾਂ ਨੂੰ ਜਿੱਤਣ ਵਿੱਚ ਸਫਲ ਹੁੰਦੀਆਂ ਹਨ।
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਉਰਵਸ਼ੀ 24 ਸਾਲਾਂ ਦੀ ਹੈ ਤੇ ਸਲਮਾਨ ਦੁੱਗਣੇ ਤੋਂ ਵੀ ਵੱਧ ਯਾਨੀ 52 ਸਾਲਾਂ ਦੇ ਹਨ।
ਹਾਲ ਹੀ ਵਿੱਚ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਸਲਮਾਨ ਖ਼ਾਨ ਦੀ ਬਹੁਤ ਵੱਡੀ ਫੈਨ ਹੈ ਤੇ ਉਹ ਸਲਮਾਨ ਨੂੰ ਬਹੁਤ ਪਸੰਦ ਵੀ ਕਰਦੀ ਹੈ। ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਜੇਕਰ ਮੈਨੂੰ ਮੌਕਾ ਮਿਲੇ ਤਾਂ ਮੈਂ ਸਲਮਾਨ ਨਾਲ ਵਿਆਹ ਕਰਵਾਉਣਾ ਚਾਹਾਂਗੀ।