ਸੈਫ ਅਲੀ ਖਾਂ ਦੀ ਕੁੜੀ ਨੇ ਮਾਰੀ ਬਾਲੀਵੁੱਡ 'ਚ ਐਂਟਰੀ
ਪਰ ਨਿਰਦੇਸ਼ਕ ਤੇ ਨਿਰਮਾਤਾ ਵਿੱਚ ਖਿੱਚੋਤਾਣ ਵਧਣ ਕਾਰਨ ਕੇਦਾਰਨਾਥ ਦੀ ਰਿਲੀਜ਼ ਡੇਟ ਅੱਗੇ ਵਧ ਸਕਦੀ ਹੈ।
ਕੇਦਾਰਨਾਥ 21 ਦਸੰਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਸਿੰਬਾ 28 ਦਸੰਬਰ ਨੂੰ ਰਿਲੀਜ਼ ਹੋਵੇਗੀ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ 'ਕੇਦਾਰਨਾਥ' ਦੇ ਨਿਰਮਾਤਾ ਤੇ ਨਿਰਦੇਸ਼ਕ ਦੀ ਗ਼ੈਰ ਮੌਜੂਦਗੀ ਕਾਰਨ ਫ਼ਿਲਮ ਦੀ ਸ਼ੂਟਿੰਗ ਨੂੰ ਅੱਗੇ ਪਾ ਦਿੱਤਾ ਗਿਆ ਹੈ।
ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫ਼ਿਲਮ 'ਸਿੰਬਾ' ਨੂੰ ਕਰਨ ਜੌਹਰ ਤੇ ਰੋਹਿਤ ਸ਼ੈੱਟੀ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ।
ਸੈਫ਼ ਅਲੀ ਖ਼ਾਨ ਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖ਼ਾਨ ਫ਼ਿਲਮ ਕੇਦਾਰਨਾਥ ਰਾਹੀਂ ਬਾਲੀਵੁੱਡ ਵਿੱਚ ਕਦਮ ਧਰਨ ਜਾ ਰਹੀ ਹੈ।
ਹੁਣ ਇਹ ਖ਼ਬਰ ਆ ਰਹੀ ਹੈ ਕਿ 'ਕੇਦਾਰਨਾਥ' ਫ਼ਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਨਾਲ ਸ਼ੂਟਿੰਗ ਕਰਨ ਵਾਲੀ ਅਦਾਕਾਰਾ ਸਾਰਾ ਅਲੀ ਖ਼ਾਨ ਆਪਣੀ ਅਗਲੀ ਫ਼ਿਲਮ 'ਸਿੰਬਾ' ਵਿੱਚ ਰਣਬੀਰ ਕਪੂਰ ਨਾਲ ਕੰਮ ਕਰਦੀ ਨਜ਼ਰ ਆਵੇਗੀ।
ਪਹਿਲਾਂ ਖ਼ਬਰ ਸੀ ਕਿ 'ਸਿੰਬਾ' ਫ਼ਿਲਮ ਦੇ ਅਦਾਕਾਰ ਰਣਬੀਰ ਕਪੂਰ, ਦੀਪਿਕਾ ਪਾਦੂਕੋਣ ਨੂੰ ਫ਼ਿਲਮ ਵਿੱਚ ਲੈਣਾ ਚਾਹੁੰਦੇ ਹਨ ਪਰ ਬਾਅਦ ਵਿੱਚ ਕਿਹਾ ਜਾਣ ਲੱਗਾ ਕਿ ਜਾਨ੍ਹਵੀ ਕਪੂਰ ਵੀ ਰਣਬੀਰ ਨਾਲ ਕੰਮ ਕਰਦੀ ਨਜ਼ਰ ਆ ਸਕਦੀ ਹੈ।
ਕਰਨ ਜੌਹਰ ਤੇ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ 'ਸਿੰਬਾ' ਲਈ ਕਾਫ਼ੀ ਲੰਮੇ ਸਮੇਂ ਤੋਂ ਲੀਡ ਅਦਾਕਾਰਾ ਲਈ ਖੋਜ ਦਾ ਹੁਣ ਅੰਤ ਹੋ ਗਿਆ ਹੈ।