ਬਿੱਗ ਬਾਸ 11: ਕਾਲ ਕੋਠਰੀ 'ਚ ਸਪਨਾ ਚੌਧਰੀ ਨੇ ਅਰਸ਼ੀ ਖ਼ਾਨ ਨਾਲ ਇਹ ਕੀ ਕੀਤਾ
ਸ਼ਾਮ ਹੋਣ 'ਤੇ ਬਿੱਗ ਬਾਸ ਵਿਕਾਸ ਨੂੰ ਘਰ ਦੇ ਕੈਪਟਨ ਹੋਣ ਦੇ ਨਾਤੇ ਇੱਕ ਮੈਂਬਰ ਨੂੰ ਕਾਲ ਕੋਠੜੀ ਵਿੱਚ ਭੇਜਣ ਦਾ ਫੈਸਲਾ ਸੁਣਾਉਣ ਲਈ ਕਹਿੰਦੇ ਹਨ। ਵਿਕਾਸ ਕਾਲ ਕੋਠੜੀ ਵਿੱਚ ਭੇਜਣ ਦੇ ਲਈ ਹਿਨਾ ਨੂੰ ਚੁਣਦੇ ਹਨ।
ਜਦਕਿ ਗੁਆਂਢੀ ਆਪਣੇ ਵਿਸ਼ੇਸ਼ ਹੱਕ ਦਾ ਇਸਤੇਮਾਲ ਕਰਦੇ ਹੋਇਆਂ ਅਰਸ਼ੀ ਖ਼ਾਨ ਅਤੇ ਸਪਨਾ ਚੌਧਰੀ ਨੂੰ ਕਾਲ ਕੋਠੜੀ ਵਿੱਚ ਭੇਜਣ ਦਾ ਫੈਸਲਾ ਕਰਦੇ ਹਨ।
ਇਸ ਤੋਂ ਬਾਅਦ ਫ੍ਰਾਇਡੇਅ ਦਾ ਫੈਂਸਲਾ ਵਿੱਚ ਪਹੁੰਚੇ ਜੱਜ, ਕੰਟੈਸਟੈਂਟ ਦੀ ਹੁਣ ਤੱਕ ਦੀ ਪਰਫਾਰਮੈਂਸ ਬਾਰੇ ਗੱਲ ਕਰਦੇ ਹਨ। ਸਾਬਕਾ ਬਿਗ ਬਾਸ ਕੰਟੈਸਟੈਂਟ ਰਹੇ ਮਨੂੰ ਪੰਜਾਬੀ ਦਾ ਮੰਨਣਾ ਹੈ ਕਿ ਹਿਨਾ, ਵਿਕਾਸ ਅਤੇ ਸਪਨਾ ਇਸ ਸੀਜ਼ਨ ਨੂੰ ਜਿੱਤਣ ਦੇ ਸਭ ਤੋਂ ਵੱਡੀ ਦਾਅਵੇਦਾਰ ਹਨ।
ਸਪਨਾ ਚੌਧਰੀ ਅਤੇ ਅਰਸ਼ੀ ਖ਼ਾਨ ਵਿੱਚ ਛਿੜੀ ਜੰਗ 12ਵੇਂ ਦਿਨ ਵੱਧ ਜਾਂਦੀ ਹੈ। ਅਰਸ਼ੀ ਖ਼ਾਨ ਘਰ ਦੇ ਕੈਪਟਨ ਵਿਕਾਸ ਗੁਪਤਾ ਨੂੰ ਸ਼ਿਕਾਇਤ ਕਰਦਿਆਂ ਕਹਿੰਦੀ ਹੈ ਕਿ ਸਪਨਾ ਕੰਮ ਨਹੀਂ ਕਰ ਰਹੀ ਹੈ। ਸਪਨਾ ਵਿਕਾਸ ਨੂੰ ਜਵਾਬ ਦਿੰਦੀ ਹੈ, ਮੈਂ ਬਰਤਨ ਨਹੀਂ ਧੋਣ ਵਾਲੀ। ਇਸ ਤੋਂ ਬਾਅਦ ਵਿਕਾਸ ਥੋੜ੍ਹਾ ਗੁੱਸੇ ਹੋ ਜਾਂਦਾ ਹੈ ਅਤੇ ਕਹਿੰਦਾ ਹੈ, ''ਸਪਨਾ ਨੂੰ ਕੋਈ ਖਾਣਾ ਨਹੀਂ ਦਿੱਤਾ ਜਾਵੇਗਾ।
ਬਿਗ ਬਾਸ ਲਗਜ਼ਰੀ ਬੱਜਟ ਟਾਸਕ ਵਿੱਚ ਸਪਨਾ, ਸ਼ਿਵਾਨੀ ਦੇ ਸੁੱਤੇ ਰਹਿਣ, ਆਕਾਸ਼, ਬੇਨਫਸ਼ਾ ਅਤੇ ਹਿਨਾ ਦੇ ਅੰਗਰੇਜ਼ੀ 'ਚ ਗੱਲ ਕਰਨ ਤੋਂ ਨਾਰਾਜ਼ ਹੋ ਜਾਂਦਾ ਹੈ। ਇਨ੍ਹਾਂ ਦਿਨਾਂ ਕਰਕੇ ਲਗਜ਼ਰੀ ਬੱਜਟ ਟਾਸਕ ਜਿੱਤਣ ਤੇ ਮਿਲਣ ਵਾਲੇ ਪੁਆਇੰਟਸ ਵਿੱਚ ਕਟੌਤੀ ਕੀਤੀ ਜਾਂਦੀ ਹੈ।
ਦਿਨ ਦੀ ਸ਼ੁਰੂਆਤ ਵਿੱਚ ਹੀ ਵਿਕਾਸ ਗੁਪਤਾ, ਸ਼ਿਲਪਾ ਸ਼ਿੰਦੇ ਦੀ ਤਾਰੀਫ ਕਰਦੇ ਹੋਏ ਕਹਿੰਦੇ ਹਨ, ਇਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਵਿਕਾਸ ਇੱਥੇ ਹੀ ਨਹੀਂ ਰੁਕਦੇ ਅਤੇ ਲਵ ਨਾਲ ਗੱਲ ਕਰਦੇ ਹੋਏ ਕਹਿੰਦੇ ਹਨ,ਸ਼ਿਲਪਾ ਕਿੰਨੀ ਸੁੰਦਰ ਲੱਗ ਰਹੀ ਹੈ, ਇਨ੍ਹਾਂ ਨੂੰ ਇਸੇ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ.' ਵਿਕਾਸ ਦੀਆਂ ਇਨ੍ਹਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਸ਼ਿਲਪਾ ਵੀ ਕਹਿੰਦੀ ਹੈ,ਥੈਂਕਿਉ ਕੈਪਟਨ।
ਨਵੀਂ ਦਿੱਲੀ- ਬਿੱਗ ਬਾਸ 11 ਦੇ 12 ਦਿਨ ਕੀ ਕੀ ਵਾਪਰਿਆ, ਇਸ ਬਾਰੇ ਅਸੀਂ ਤੁਹਾਨੂੰ ਤਸਵੀਰਾਂ ਰਾਹੀਂ ਜਾਣਕਾਰੀ ਦੇ ਰਹੇ ਹਾਂ।