✕
  • ਹੋਮ

ਸਾਲ 2018 ਦੀ ਉਹ ਵੱਡੀਆਂ ਫਿਲਮਾਂ ਜੋ ਰਹੀਆਂ ਫਲੌਪ

ਏਬੀਪੀ ਸਾਂਝਾ   |  29 Dec 2018 03:22 PM (IST)
1

ਹੁਣ ਗੱਲ ਸੰਜੇ ਦੱਸ ਦੀ ਕਰਦੇ ਹਾਂ। ਜਿਨ੍ਹਾਂ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਸੰਜੂ’ ਤਾਂ ਰਣਵੀਰ ਦੇ ਕਰੀਅਰ ਦੀ ਮਾਈਲਸਟੋਨ ਬਣ ਗਈ। ਪਰ ਉਨ੍ਹਾਂ ਨੂੰ ਆਪਣੇ ਕਰੀਅਰ ‘ਚ ਇਸ ਸਾਲ ਕੋਈ ਅਜਿਹੀ ਫਿਲਮ ਨਹੀਂ ਮਿਲੀ ਜੋ ਉਨ੍ਹਾਂ ਦੇ ਕਰੀਅਰ ਦੀ ਮਾਈਲਸਟੋਨ ਬਣ ਸਕੇ। ਇਸ ਸਾਲ ਉਨ੍ਹਾਂ ਨੇ ‘ਸਾਹਿਬ ਬੀਵੀ ਔਰ ਗੈਂਗਸਰ-3’ ਜਿਹੀ ਫਲੌਪ ਫਿਲਮ ਕੀਤੀ।

2

‘ਇਸ਼ਕਜ਼ਾਦੇ’ ਪਰੀਨਿਤੀ ਚੋਪੜਾ ਅਤੇ ਅਰਜੁਨ ਕਪੂਰ ਦੀ ਜੋੜੀ 6 ਸਾਲ ਬਾਅਦ ‘ਨਮਸਤੇ ਇੰਗਲੈਂਡ’ ਨਾਲ ਪਰਦੇ ‘ਤੇ ਆਈ। ਪਰ ਲੋਕਾਂ ਨੂੰ ਦੋਵਾਂ ਦੀ ਕੈਮਿਸਟਰੀ ਕੁਝ ਖਾਸ ਪਸੰਦ ਨਹੀਂ ਆਈ।

3

ਸ਼ਾਹਿਦ ਕਪੂਰ ਦੀ ਇਸ ਸਾਲ ਦੋ ਫਿਲਮ ਆਇਆ। ਜਿਨ੍ਹਾਂ ਚੋਂ ਸਾਲ ਦੀ ਸ਼ੁਰੂਆਤ ‘ਚ ਆਈ ‘ਪਦਮਾਵਤ’ ਨੇ ਲੋਕਾਂ ਨੂੰ ਜਿੰਨਾ ਖੁਸ਼ ਕੀਤਾ ਹਾਲ ਹੀ ‘ਚ ਆਈ ਫਿਲਮ ‘ਬੱਤੀ ਗੁਲ ਮੀਟਰ ਚਾਲੂ’ ਨੇ ਫੈਨਸ ਨੂੰ ਉਨ੍ਹਾਂ ਹੀ ਨਿਰਾਸ਼ ਕੀਤਾ। ‘ਬੱਤੀ ਗੁਲ ਮੀਟਰ ਚਾਲੂ’ ‘ਚ ਸ਼ਾਹਿਦ ਦੇ ਨਾਲ ਸ਼੍ਰੱਧਾ ਕਪੂਰ ਸੀ।

4

ਸਾਉਥ ਸਟਾਰ ਕਮਲ ਹਾਸਨ ਦੀ ਫਿਲਮ ‘ਵਿਸ਼ਵਰੂਪਮ-2’ ਵੀ ਇਸੇ ਸਾਲ ਆਈ। ਫਿਲਮ ਦਾ ਟ੍ਰੇਲਰ ਕਾਫੀ ਜ਼ਬਰਦਸਤ ਸੀ। ਪਰ ਫਿਲਮ ਨੂੰ ਲੋਕਾਂ ਦੀ ਮਿਲੀ-ਜੁਲੀ ਪ੍ਰਤੀਕਿਰੀਆ ਹੀ ਮਿਲੀ। ਫਲੌਪ ਹੋਣ ਤੋਂ ਬਾਅਦ ਵੀ ਫਿਲਮ ‘ਚ ਕਮਲ ਹਾਸਨ ਦੀ ਐਕਟਿੰਗ ਨੇ ਲੋਕਾਂ ਤੋਂ ਖੂਬ ਤਾਰੀਫਾਂ ਬਟੋਰੀਆਂ।

5

ਅਨੀਲ ਕਪੂਰ ਅਤੇ ਐਸ਼ਵਰੀਆ ਰਾਏ ਇੱਕ ਲੰਬੇ ਅਰਸੇ ਬਾਅਦ ‘ਫੰਨੇ ਖ਼ਾਂ’ ‘ਚ ਨਜ਼ਰ ਆਏ। ਇਸ ਫਿਲਮ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਸੀ, ਜਿਨ੍ਹਾਂ ਨੂੰ ਟੁੱਟਣ ‘ਚ ਪਲ ਵੀ ਨਹੀਂ ਲੱਗਿਆ। ਫਿਲਮ ‘ਚ ਕਈ ਪੁਰਾਣੇ ਹਿੱਟ ਗਾਣਿਆਂ ਨੂੰ ਰਿਕਰੀਏਟ ਕੀਤਾ ਗਿਆ ਪਰ ਫਿਲਮ ਤਾਂ ਵੀ ਕਾਮਯਾਬ ਨਹੀਂ ਹੋ ਪਾਈ।

6

ਫਲੌਪ ਫਿਲਮ ਦੀ ਲਿਸਟ ‘ਚ ਸੋਨਾਕਸ਼ੀ ਸਿਨ੍ਹਾ ਦੀ ‘ਵੇਲਕਮ ਟੂ ਨਿਊਯਾਰਕ’ ਫਿਲਮ ਵੀ ਹੈ। ਜਿਸ ‘ਚ ਕਈ ਨਾਮੀ ਸਟਾਰਸ ਦੀ। ਫਿਲਮ ‘ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਵੀ ਸੀ ਅਤੇ ਕੈਮਿਓ ਰੋਲ ‘ਚ ਸਲਮਾਨ ਖ਼ਾਨ ਵੀ। ਪਰ ਕੀ ਕਰੀਏ ‘ਇਹ ਪਬਲਿਕ ਹੈ ਸਭ ਜਾਣਦੀ ਹੈ।’

7

ਅੱਗੇ ਗੱਲ ਕਰਦੇ ਹਾਂ ਮਨੋਜ ਵਾਜਪਾਈ ਅਤੇ ਸਿਧਾਰਥ ਮਲਹੋਤਰਾ ਦੀ ਵੱਡੇ ਪੱਥਰ ‘ਤੇ ਰਿਲੀਜ਼ ਫਿਲਮ ‘ਅੱਯਾਰੀ’ ਦੀ। ਜੋ ਬਾਕਸਆਫਿਸ ‘ਤੇ ਕਿਸੇ ਨੂੰ ਨਹੀਂ ਰਿਝਾ ਪਾਈ। ਫਿਲਮ ਨੂੰ ਨੀਰਜ ਪਾਂਡੇ ਨੇ ਬਾਇਆ ਪਰ ਦਰਸ਼ਕਾਂ ਨੇ ਇਸ ਨੂੰ ਕਬੂਲ ਨਹੀਂ ਕੀਤਾ।

8

ਇਸ ਲਿਸਟ ‘ਚ ਸਭ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਆਮਿਰ ਖ਼ਾਨ ਦੀ ਬਿੱਗ ਬਜਟ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਦਾ ਨਾਂਅ ਸਭ ਤੋਂ ਅੱਗੇ ਹੈ। ਫਿਲਮ ਦਾ ਜਿੱਥੇ ਬਜਟ ਕਾਫੀ ਜ਼ਿਆਦਾ ਸੀ ਉੱਥੇ ਹੀ ਫਿਲਮ ‘ਚ ਆਮਿਰ ਖ਼ਾਨ ਦੇ ਨਾਲ ਅਮਿਤਾਭ ਬੱਚਨ ਵੀ ਨਜ਼ਰ ਆਏ ਸੀ। ਪਰ ਫਿਰ ਵੀ ਫਿਲਮ ਬੁਰੀ ਤਰ੍ਹਾਂ ਫਲੌਪ ਰਹੀ। ਪਰ ਫਿਲਮ ਨੇ ਪਹਿਲੇ ਦਿਨ ਸਭ ਤੋਂ ਜ਼ਿਆਦਾ ਕਮਾਈ ਕਰਨ ਦਾ ਰਿਕਾਰਡ ਜ਼ਰੂਰ ਬਣਾਇਆ।

  • ਹੋਮ
  • ਬਾਲੀਵੁੱਡ
  • ਸਾਲ 2018 ਦੀ ਉਹ ਵੱਡੀਆਂ ਫਿਲਮਾਂ ਜੋ ਰਹੀਆਂ ਫਲੌਪ
About us | Advertisement| Privacy policy
© Copyright@2025.ABP Network Private Limited. All rights reserved.