✕
  • ਹੋਮ

Bigg Boss 11: ਲਾਈਟਾਂ ਬੰਦ ਹੁੰਦੇ ਹੀ ਦੋ ਖਿਡਾਰੀਆਂ ਦੇ ਕਾਰਨਾਮੇ ਜੋ ਤੁਸੀਂ TV 'ਤੇ ਨਹੀਂ ਵੇਖ ਸਕੇ...!

ਏਬੀਪੀ ਸਾਂਝਾ   |  11 Nov 2017 03:05 PM (IST)
1

ਹਾਲਾਂਕਿ, ਇਹ ਬਿੱਗ ਬੌਸ ਦਾ ਘਰ ਹੈ, ਜਿੱਥੇ ਦੋਸਤ ਨੂੰ ਦੁਸ਼ਮਣ ਬਣਦਿਆਂ ਨੂੰ ਇੱਕ ਪਲ ਵੀ ਨਹੀਂ ਲਗਦਾ। ਉੱਥੇ ਇਹ ਵੇਖਣਾ ਕਾਫੀ ਰੋਮਾਂਚ ਭਰਿਆ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਦੋਵਾਂ ਵਿਚਕਾਰ ਕਿਸ ਪ੍ਰਕਾਰ ਦਾ ਮਾਹੌਲ ਹੋਵੇਗਾ।

2

ਪਰ ਬਾਅਦ ਵਿੱਚ ਦੋਵੇਂ ਕੰਬਲ ਵਿੱਚ ਇੱਕ-ਮਿੱਕ ਹੋ ਰਹੇ ਸਨ। ਹਨੇਰੇ ਕਾਰਨ ਉਨ੍ਹਾਂ ਦੀ ਇਹ ਹਰਕਤ ਕੈਮਰੇ ਦੀ ਪਹੁੰਚ ਤੋਂ ਦੂਰ ਸੀ।

3

ਇੱਥੋਂ ਤਕ ਕਿ ਪੁਨੀਸ਼, ਬੰਦਗੀ ਦਾ ਚੁੰਮਣ ਲੈਣਾ ਚਾਹ ਰਿਹਾ ਸੀ। ਪਰ ਬੰਦਗੀ ਨੇ ਕੈਮਰੇ ਵੱਲ ਇਸ਼ਾਰਾ ਕਰਦਿਆਂ ਉਸ ਨੂੰ ਰੋਕ ਦਿੱਤਾ।

4

ਲੰਘੀ ਕਿਸ਼ਤ ਦੋਵਾਂ ਦਰਮਿਆਨ ਹੱਦੋਂ ਵੱਧ ਨਜ਼ਦੀਕੀਆਂ ਵੇਖਣ ਨੂੰ ਮਿਲੀਆਂ। ਜਦੋਂ ਬਾਕੀ ਘਰ ਵਾਲੇ ਕਿਸੇ ਟਾਸਕ ਲਈ ਬਾਹਰ ਸਨ ਤਾਂ ਇਹ ਦੋਵੇਂ ਬੈੱਡਰੂਮ ਵਿੱਚ ਕੁਝ ਇਸ ਮੁਦਰਾ ਵਿੱਚ ਸਨ।

5

ਦੱਸ ਦੇਈਏ ਕਿ ਦੋਵਾਂ ਵਿਚਕਾਰ ਬੁੱਲ੍ਹਾਂ 'ਤੇ ਚੁੰਮਣ ਵੀ ਹੋਈ ਹੈ। ਹਾਲਾਂਕਿ, ਇਸ ਨੂੰ ਟੈਲੀਵਿਜ਼ਨ 'ਤੇ ਵਿਖਾਇਆ ਨਹੀਂ ਗਿਆ ਹੈ। ਪਰ ਉਨ੍ਹਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖ਼ੂਬ ਵਾਇਰਲ ਹੋ ਰਹੀਆਂ ਹਨ।

6

ਇੱਥੋਂ ਤਕ ਕਿ ਸ਼ੋਅ ਦੇ ਬਾਕੀ ਸਾਰੇ ਖਿਡਾਰੀ ਵੀ ਇਨ੍ਹਾਂ ਦੀਆਂ ਨਜ਼ਦੀਕੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਹਨ।

7

ਹਰ ਰਾਤ ਜਦੋਂ ਬਿੱਗ ਬੌਸ ਦੇ ਘਰ ਵਿੱਚ ਲਾਈਟਾਂ ਬੰਦ ਹੁੰਦੀਆਂ ਹਨ ਤਾਂ ਪੁਨੀਸ਼ ਤੇ ਬੰਦਗੀ ਕੰਬਲ ਵਿੱਚ ਰੋਮਾਂਟਿਕ ਮੁਦਰਾ ਵਿੱਚ ਨਜ਼ਰ ਆਉਂਦੇ ਹਨ।

8

ਦੋਵਾਂ ਦਰਮਿਆਨ ਨਜ਼ਦੀਕੀਆਂ ਤੇ ਰਾਤ-ਭਰ ਚੱਲਦੀਆਂ ਘੰਟਿਆਂ ਬੱਧੀ ਗੱਲਾਂ ਇਨ੍ਹਾਂ ਬਿੱਗ ਬੌਸ-11 ਦੇ ਕਪਲ ਕੰਟੈਸਟੈਂਟ ਹੋਣ ਵੱਲ ਇਸ਼ਾਰਾ ਕਰਦੀ ਹੈ।

9

ਬਿੱਗ ਬੌਸ-11 ਦੇ ਦੋ ਕੰਟੈਸਟੈਂਟ ਫਿਲਹਾਲ ਘਰ ਦੇ ਅੰਦਰ ਤੇ ਬਾਹਰ ਦੋਵੇਂ ਥਾਵਾਂ 'ਤੇ ਆਪਣੀਆਂ ਹਰਕਤਾਂ ਕਰ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜੀ ਹਾਂ, ਤੁਸੀਂ ਸਹੀ ਸਮਝਿਆ। ਪੁਨੀਸ਼ ਸ਼ਰਮਾ ਤੇ ਬੰਦਗੀ ਕਾਲੜਾ ਆਪਣੀਆਂ ਕੁਝ ਹਰਕਤਾਂ ਦੀ ਵਜ੍ਹਾ ਤੋਂ ਲਗਾਤਾਰ ਖ਼ਬਰਾਂ ਵਿੱਚ ਰਹਿੰਦੇ ਹਨ।

10

ਬਿੱਗ ਬੌਸ-11 ਨੂੰ ਸ਼ੁਰੂ ਹੋਏ ਨੂੰ ਇੱਕ ਮਹੀਨੇ ਦਾ ਸਮਾਂ ਹੋ ਗਿਆ ਹੈ। ਦਰਸ਼ਕਾਂ ਨੂੰ ਸ਼ੋਅ ਦੇ ਖਿਡਾਰੀਆਂ ਦੇ ਸੁਭਾਅ ਤੇ ਉਨ੍ਹਾਂ ਦੇ ਖੇਡਣ ਦੇ ਤਰੀਕਿਆਂ ਦਾ ਵੀ ਪਤਾ ਲੱਗ ਚੁੱਕਿਆ ਹੈ।

  • ਹੋਮ
  • ਬਾਲੀਵੁੱਡ
  • Bigg Boss 11: ਲਾਈਟਾਂ ਬੰਦ ਹੁੰਦੇ ਹੀ ਦੋ ਖਿਡਾਰੀਆਂ ਦੇ ਕਾਰਨਾਮੇ ਜੋ ਤੁਸੀਂ TV 'ਤੇ ਨਹੀਂ ਵੇਖ ਸਕੇ...!
About us | Advertisement| Privacy policy
© Copyright@2026.ABP Network Private Limited. All rights reserved.