ਟੀਵੀ ਸ਼ੋਅ ਲਈ ਬਾਲੀਵੁੱਡ ਸਤਾਰਿਆਂ ਦੀ ਫੀਸ ਸੁਣ ਕੇ ਹੋ ਜਾਓਗੇ ਹੈਰਾਨ!
ਟੀ.ਵੀ. ਦੇ ਕਈ ਸ਼ੋਅਜ਼ ਵਿੱਚ ਬਤੌਰ ਜੱਜ ਬਣੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਵੀ ਕਮਾਈ ਦੇ ਮਾਮਲੇ 'ਚ ਦੂਜੇ ਸਿਤਾਰਿਆਂ ਤੋਂ ਘੱਟ ਨਹੀਂ। ਇਸ ਕੰਮ ਲਈ ਉਹ 75 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤਕ ਵਸੂਲ ਕਰਦੀ ਹੈ।
ਅਕਸ਼ੈ ਕੁਮਾਰ ਮਸ਼ਹੂਰ ਕਾਮੇਡੀ ਸ਼ੋਅ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੇਂਜ' ਦੀ ਮੇਜ਼ਬਾਨੀ ਕਰ ਰਿਹਾ ਹੈ। ਉਹ ਇੱਕ ਕਿਸ਼ਤ ਤਿਆਰ ਕਰਵਾਉਣ ਲਈ ਆਪਣੀ 1.65 ਕਰੋੜ ਰੁਪਏ ਫ਼ੀਸ ਵਸੂਲਦਾ ਹੈ।
ਕਈ ਸਾਲਾਂ ਬਾਅਦ ਕੌਨ ਬਨੇਗਾ ਕਰੋੜਪਤੀ ਨੂੰ ਵਾਪਸ ਲਿਆ ਰਹੇ ਅਮਿਤਾਭ ਬੱਚਨ ਦਾ ਨਾਂ ਵੀ ਜ਼ਿਆਦਾ ਫ਼ੀਸ ਵਸੂਲਣ ਵਾਲਿਆਂ ਵਿੱਚ ਸ਼ਾਮਲ ਹੈ। ਬੱਚਨ ਵੀ KBC ਦੀ ਇੱਕ ਕਿਸ਼ਤ ਨੂੰ ਪੌਣੇ ਤਿੰਨ ਤੋਂ ਲੈ ਕੇ ਤਿੰਨ ਕਰੋੜ ਰੁਪਏ ਵਿੱਚ ਸ਼ੂਟ ਕਰਦਾ ਹੈ।
ਬਾਲੀਵੁੱਡ ਦਾ 'ਕਿੰਗ ਖ਼ਾਨ' ਸ਼ਾਹਰੁਖ਼ ਵੀ ਛੋਟੇ ਪਰਦੇ 'ਤੇ 'ਟੈਡ ਟਾਕਸ ਇੰਡੀਆ' ਸ਼ੋਅ ਹੋਸਟ ਕਰਦਾ ਹੈ। ਲੜੀਵਾਰ ਦੀ ਇੱਕ ਕਿਸ਼ਤ ਸ਼ੂਟ ਕਰਨ ਲਈ ਉਹ 3 ਕਰੋੜ ਰੁਪਏ ਵਸੂਲਦਾ ਹੈ।
ਟੀ.ਵੀ. ਦੇ ਸਭ ਤੋਂ ਵਿਵਾਦਤ ਸ਼ੋਅ 'ਬਿੱਗ ਬੌਸ' ਦੇ ਮੇਜ਼ਬਾਨ ਸਲਮਾਨ ਖ਼ਾਨ ਇੱਥੇ ਵੀ ਕਮਾਈ ਦੇ ਮਾਮਲੇ ਵਿੱਚ ਦੂਜੇ ਸਿਤਾਰਿਆਂ ਤੋਂ ਕਿਤੇ ਅੱਗੇ ਹੈ। ਮੀਡੀਆ ਰਿਪੋਰਟ ਮੁਤਾਬਕ ਸਲਮਾਨ ਇੱਕ ਦਿਹਾੜੀ ਦੇ 11 ਕਰੋੜ ਰੁਪਏ ਵਸੂਲਦੇ ਹਨ ਤੇ ਇੱਕ ਦਿਨ ਦੌਰਾਨ ਉਹ ਦੋ ਐਪੀਸੋਡ ਸ਼ੂਟ ਕਰਦਾ ਹੈ।
ਇਨ੍ਹੀਂ ਦਿਨੀਂ ਬਾਲੀਵੁੱਡ ਦੇ ਕਈ ਨਾਮੀ ਸਿਤਾਰੇ ਛੋਟੇ ਪਰਦੇ 'ਤੇ ਆਪਣੀ ਕਲਾਕਾਰੀ ਦਾ ਜਲਵਾ ਵਿਖਾ ਰਹੇ ਹਨ। ਇੱਕ ਪਾਸੇ ਜਿੱਥੇ ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ 'ਬਿੱਗ ਬੌਸ 11' ਨਾਲ ਵਾਪਸ ਆ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਅਕਸ਼ੈ ਕੁਮਾਰ ਵੀ 'ਦ ਗ੍ਰੇਟ ਇੰਡੀਅਨ ਲਾਫ਼ਟਰ ਚੈਲੈਂਜ' ਰਾਹੀਂ ਤਿੰਨ ਸਾਲ ਬਾਅਦ ਛੋਟੇ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਸਲਮਾਨ, ਸ਼ਾਹਰੁਖ, ਅਮਿਤਾਭ ਜਾਂ ਅਕਸ਼ੈ ਹੋਵੇ, ਇਹ ਸਿਤਾਰੇ ਟੀ.ਵੀ. 'ਤੇ ਆਉਣ ਲਈ ਮੋਟੀ ਰਕਮ ਵਸੂਲਦੇ ਹਨ। ਜਾਣੋ ਕੌਣ ਕਰਦਾ ਹੈ ਕਿੰਨੀ ਕਮਾਈ: