ਬਾਲੀਵੁੱਡ ਹਸੀਨਾਵਾਂ ਨੇ ਚੋਰੀ ਕੀਤਾ ਹਾਲੀਵੁੱਡ ਦਾ ਫੈਸ਼ਨ, ਤਸਵੀਰਾਂ 'ਚ ਖੁੱਲ੍ਹੀ ਪੋਲ
ਆਲਿਆ ਭੱਟ ਹਾਲੀਵੁੱਡ ਦੀ ਫੇਮਸ ਐਕਟਰਸ ਤੇ ਸਿੰਗਰ ਜੈਨੀਫਰ ਲੋਪੇਜ ਦੇ ਲੁੱਕ ਦੀ ਨਕਲ ਕਰ ਚੁੱਕੀ ਹੈ।
ਪ੍ਰਿਅੰਕਾ ਚੋਪੜਾ ਬੇਸ਼ੱਕ ਅੱਜ ਹਾਲੀਵੁੱਡ ‘ਚ ਕੰਮ ਕਰ ਰਹੀ ਹੈ ਪਰ ਉਹ ਬ੍ਰਿਟਿਸ਼ ਐਕਟਰਸ ਨੇਓਮੀ ਹੈਰਿਸ ਦੀ ਲੁੱਕ ਕਾਪੀ ਕਰ ਚੁੱਕੀ ਹੈ।
ਮਲਾਇਕਾ ਅਰੋੜਾ ਆਪਣੇ ਗਲੈਮਰਸ ਡ੍ਰੈਸਿੰਗ ਸੈਂਸ ਕਰਕੇ ਫੇਮਸ ਹੈ। ਉਹ ਆਪਣੀ ਡ੍ਰੈਸਿੰਗ ਸਟਾਈਲ ਨਾਲ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਉਸ ਖੁਦ ਵੀ ਹਾਲੀਵੁੱਡ ਐਕਟਰਸ ਪੈਰਿਸ ਹਿਲਟਨ ਦਾ ਲੁੱਕ ਚੌਰੀ ਕਰ ਚੁੱਕੀ ਹੈ।
ਦਿਸ਼ਾ ਪਟਾਨੀ ਇੱਕ ਇਵੈਂਟ ‘ਚ ਬਲੈਕ ਕਲਰ ਆਊਟਫਿੱਟ ਕਾਪੀ ਖੂਬਸੂਰਤ ਲੱਗ ਰਹੀ ਹੈ। ਇਸ ਨੂੰ ਪਹਿਲਾਂ ਅਮਰੀਕਨ ਮਾਡਲ ਗਿਗੀ ਹਦੀਦ ਨੇ ਇਵੈਂਟ ‘ਚ ਕੈਰੀ ਕੀਤਾ ਸੀ।
ਬਾਲੀਵੁੱਡ ਕੁਈਨ ਕੰਗਨਾ ਰਨੌਤ ਬਾਲੀਵੁੱਡ ਦੀ ਸਟਾਈਲਿਸ਼ ਐਕਟਰਸ ‘ਚ ਹੈ, ਉਹ ਵੀ ਇੱਕ ਵਾਲ ਹਸੀਨਾ ਐਂਮਾ ਸਟੋਨ ਨੂੰ ਕਾਪੀ ਕਰਦੇ ਫੜ੍ਹੀ ਜਾ ਚੁੱਕੀ ਹੈ।
ਐਕਟਰਸ ਵਾਣੀ ਕਪੂਰ ਨੇ ਇਹ ਆਊਟਫਿੱਟ ਇੱਕ ਐਵਾਰਡ ਸ਼ੋਅ ‘ਚ ਪਾਇਆ ਸੀ ਜਿਸ ‘ਚ ਉਹ ਕਾਫੀ ਜਚ ਰਹੀ ਸੀ। ਇਹ ਡ੍ਰੈੱਸ ਸੇਰੇਨਾ ਵਿਲੀਅਮਜ਼ ਦੀ ਡ੍ਰੈੱਸ ਦੀ ਕਾਪੀ ਹੈ।
ਅੱਗੇ ਗੱਲ ਕਰਦੇ ਹਾਂ ਬਾਲੀਵੁੱਡ ਮਸਤਾਨੀ ਦੀਪਿਕਾ ਦੀ ਜਿਸ ਰੈੱਡ ਕਲਰ ਗਾਉਨ ‘ਚ ਨਜ਼ਰ ਆ ਰਹੀ ਹੈ। ਉਸ ਨੂੰ ਪ੍ਰਵਲ ਗੁਰਡ ਨੇ ਡਿਜ਼ਾਇਨ ਕੀਤਾ ਹੈ। ਹੂ-ਬ-ਹੂ ਇਹ ਡ੍ਰੈੱਸ ਵਿਕਟੋਰੀਆਜ਼ ਸੀਕ੍ਰੇਟ ਐਂਜਲ ਸ਼ੋਅ ‘ਚ ਮਾਡਲ ਨੇ ਵੀ ਪਾਇਆ ਸੀ।
ਰੋਬਰਟੋ ਕਾਵੇਲੀ ਨੇ ਇਹ ਗਾਉਨ ਕਾਨਸ ਫੈਸਟੀਵਲ ‘ਚ ਪਾਇਆ ਸੀ। ਇਸ ਦੇ ਨਾਲ ਹੀ ਐਸ਼ਵਰਿਆ ਰਾਏ ਤੋਂ ਪਹਿਲਾਂ ਇਸੇ ਗਾਉਨ ‘ਚ ਹਾਲੀਵੁੱਡ ਸਿੰਗਰ ਤੇ ਐਕਟਰਸ ਕ੍ਰਿਸਟੀਨ ਚੁਨੋਵੈਥ ਵੀ ਨਜ਼ਰ ਆ ਚੁੱਕੀ ਹੈ। ਉਂਝ ਐਸ਼ ਇਸ ਖੁਬਸੂਰਤ ਗੋਲਡਨ ਗਾਉਨ ‘ਚ ਕਮਾਲ ਲੱਗ ਰਹੀ ਹੈ।
ਕਟਰੀਨਾ ਕੈਫ ਹਮੇਸ਼ਾ ਇੱਕ ਦਮ ਵੱਖਰੇ ਲੁੱਕ ‘ਚ ਹੀ ਨਜ਼ਰ ਆਉਂਦੀ ਹੈ, ਪਰ ਇੱਕ ਵਾਰ ਉਹ ਵੀ ਆਪਣੀ ਡ੍ਰੈਸ ਦੀ ਚੋਣ ‘ਚ ਗਲਤੀ ਕਰ ਚੁੱਕੀ ਹੈ। ਕੈਟ ਦੀ ਇਸ ਰੈੱਡ ਡ੍ਰੈਸ ਨੂੰ ਪਹਿਲਾਂ ਹੀ ਰੀਟਾ ਓਰਾ ਪਾ ਚੁੱਕੀ ਹੈ।