✕
  • ਹੋਮ

ਇਹ ਬਾਲੀਵੁੱਡ ਅਦਾਕਾਰਾਂ ਮਨਾਉਣਗੀਆਂ ਪਹਿਲਾ ਕਰਵਾ ਚੌਥ

ਏਬੀਪੀ ਸਾਂਝਾ   |  16 Oct 2019 03:29 PM (IST)
1

ਬਾਲੀਵੁੱਡ ਐਕਟਰ ਪੂਜਾ ਬੱਤਰਾ ਨੇ ਆਪਣੇ ਲੌਂਗ ਟਾਈਮ ਬੁਆਏ ਫਰੈਂਡ ਨਵਾਬ ਸ਼ਾਹ ਨਾਲ ਗੁਪਚੁਪ ਤਰੀਕੇ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦੋਵਾਂ ਨੇ ਇੱਕ ਬੇਹੱਦ ਪ੍ਰਾਈਵੇਟ ਸੈਰੇਮਨੀ ‘ਚ ਵਿਆਹ ਤੇ ਬਾਅਦ ‘ਚ ਇਸ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ।

2

ਬੰਗਾਲੀ ਐਕਟਰਸ ਤੇ ਟੀਐਮਸੀ ਸੰਸਦ ਮੈਂਬਰ ਨੁਸਰਤ ਜਹਾਂ ਦਾ ਵੀ ਇਹ ਪਹਿਲਾ ਕਰਵਾ ਹੈ। ਉਸ ਨੇ ਬਿਜਨਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਹੈ। ਹਿੰਦੂ ਧਰਮ ਮੁਤਾਬਕ ਵਿਆਹ ਕਰਨ ਤੋਂ ਬਾਅਦ ਵੀ ਨੁਸਰਤ ਨੇ ਆਪਣਾ ਧਰਮ ਨਹੀਂ ਬਦਲਿਆ। ਇਸ ਕਰਕੇ ਉਸ ਨੂੰ ਕਈ ਅਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

3

ਕਾਮੇਡੀ ਕਿੰਗ ਕਪਿਲ ਤੇ ਗਿੰਨੀ: ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦਾ ਵੀ ਇਹ ਪਹਿਲਾ ਕਰਵਾ ਚੌਥ ਹੈ। ਦੋਵਾਂ ਨੇ 12 ਦਸੰਬਰ ਨੂੰ ਜਲੰਧਰ ‘ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਕਪਿਲ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ‘ਚ ਕਾਫੀ ਬਦਲਾਅ ਵੇਖਣ ਨੂੰ ਮਿਲੇ। ਇਸ ਦੇ ਨਾਲ ਹੀ ਜਲਦੀ ਹੀ ਕਪਿਲ ਦੇ ਘਰ ਕਿਲਕਾਰੀਆਂ ਵੀ ਗੁੰਜਣ ਵਾਲੀਆਂ ਹਨ।

4

ਦੇਸੀ ਗਰਲ ਦਾ ਵਿਦੇਸ਼ੀ ਲਾੜਾ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਨੇ ਪੋਪ ਸਟਾਰ ਨਿੱਕ ਜੋਨਸ ਨਾਲ ਪਿਛਲੇ ਸਾਲ 1 ਦਸੰਬਰ ਨੂੰ ਵਿਆਹ ਕੀਤਾ ਸੀ। ਦੋਵਾਂ ਨੇ ਦੋ ਵੱਖ-ਵੱਖ ਧਰਮਾਂ ਮੁਤਾਬਕ ਵਿਆਹ ਕੀਤਾ ਸੀ। ਇੱਕ ਦਸੰਬਰ ਨੂੰ ਦੋਵਾਂ ਨੇ ਰਾਜਸਥਾਨ ਦੇ ਜੋਧਪੁਰ ‘ਚ ਵਿਆਹ ਕੀਤਾ ਸੀ। ਇਹ ਇੱਕ ਬਿੱਗ ਫੇਟ ਇੰਡੀਅਨ ਵੈਡਿੰਗ ਸੀ।

5

ਬਾਜੀਰਾਓ-ਸਮਤਾਨੀ: ਫ਼ਿਲਮ ਇੰਡਸਟਰੀ ‘ਚ ਸਭ ਤੋਂ ਜ਼ਿਆਦਾ ਚੇਹਤੀ ਜੋੜੀ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੀ ਹੈ। ਪਿਛਲੇ ਸਾਲ 14 ਨਵੰਬਰ ਨੂੰ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ। ਇਸ ‘ਚ ਕਈਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਦੇ ਵਿਆਹ ਦਾ ਰਿਸੈਪਸ਼ਨ ਤਿੰਨ ਵਾਰ ਹੋਇਆ ਸੀ।

  • ਹੋਮ
  • ਬਾਲੀਵੁੱਡ
  • ਇਹ ਬਾਲੀਵੁੱਡ ਅਦਾਕਾਰਾਂ ਮਨਾਉਣਗੀਆਂ ਪਹਿਲਾ ਕਰਵਾ ਚੌਥ
About us | Advertisement| Privacy policy
© Copyright@2025.ABP Network Private Limited. All rights reserved.