ਸਮਲਿੰਗੀਆਂ ਬਾਰੇ ਬਿਆਨ 'ਤੇ ਸ਼੍ਰੀ ਸ਼੍ਰੀ ਰਵੀਸ਼ੰਕਰ ਨੂੰ ਇਸ ਅਦਾਕਾਰਾ ਨੇ ਕੱਢੀਆਂ ਗਾਲ਼ਾਂ
ਜ਼ਿਕਰਯੋਗ ਹੈ ਕਿ ਧਾਰਾ 377 'ਤੇ ਦਿੱਲੀ ਹਾਈ ਕੋਰਟ ਨੇ 2009 ਵਿੱਚ ਦਿੱਤੇ ਗਏ ਹੁਕਮ ਨੂੰ ਸੁਪਰੀਮ ਕੋਰਟ ਨੇ ਬਦਲ ਦਿੱਤਾ ਸੀ, ਇਸ ਤੋਂ ਬਾਅਦ ਦੇਸ਼ ਵਿੱਚ ਸਮਲਿੰਗੀ ਹੋਣਾ ਇੱਕ ਵਾਰ ਮੁੜ ਤੋਂ ਗੁਨਾਹ ਬਣ ਗਿਆ ਹੈ ਪਰ LGBT (Lesbian, Gay, Bisexual and Transgender) ਭਾਈਚਾਰੇ ਦੇ ਲੋਕ ਹਰ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਾਈਡ ਮਾਰਚ ਕੱਢਦੇ ਹਨ। ਇਸ ਸਹਾਰੇ ਉਹ ਆਪਣੇ ਹੱਕ ਲਈ ਜਾਰੀ ਲੜਾਈ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਬੀਤੇ ਐਤਵਾਰ ਦਿੱਲੀ ਵਿੱਚ ਵੀ ਇੱਕ ਅਜਿਹਾ ਮਾਰਚ ਕੱਢਿਆ ਗਿਆ ਸੀ, ਜਿਸ ਵਿੱਚ ਸਮੌਗ ਹੋਣ ਦੇ ਬਾਵਜੂਦ ਕਾਫੀ ਭੀੜ ਇਕੱਠਾ ਹੋਈ ਸੀ।
ਇਸ ਮੁੱਦੇ 'ਤੇ ਅਦਾਕਾਰ ਰਿਚਾ ਚੱਢਾ ਨੇ ਵੀ ਲਿਖਿਆ ਹੈ। ਉਸ ਨੇ ਕਿਹਾ ਹੈ ਕਿ ਸਮਲਿੰਗੀ ਹੋਣਾ ਨਾ ਤਾਂ ਕਿਸੇ ਦੇ ਵੱਸ ਵਿੱਚ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਪ੍ਰਵਿਰਤੀ ਦਾ ਹਿੱਸਾ ਹੈ। ਦਰਅਸਲ ਰਵੀਸ਼ੰਕਰ ਦੇ ਬਿਆਨ 'ਤੇ ਇਸ ਲਈ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਕਿਉਂਕਿ ਉਨ੍ਹਾਂ ਦਾ ਬਿਆਨ ਖ਼ੁਦ ਵਿੱਚ ਸਮਲਿੰਗਕਤਾ ਦੇ ਲੱਛਣ ਵਿਖਾਉਣ ਵਾਲਾ ਬਿਆਨ ਲਗਦਾ ਹੈ।
ਵਿਵਾਦਾਂ ਤੋਂ ਪਰ੍ਹੇ ਰਹਿਣ ਵਾਲੀ ਆਲੀਆ ਭੱਟ ਨੇ ਵੀ ਸੋਨਮ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, ਹੇ ਭਗਵਾਨ, ਹੱਦ ਹੈ!
ਮੰਨੀ ਪ੍ਰਮੰਨੀ ਗਾਇਕਾ ਤੇ ਡਾਂਸਰ ਸੋਫੀ ਚੌਧਰੀ ਨੇ ਉਨ੍ਹਾਂ ਦੇ ਟਵੀਟ ਨੂੰ ਲਾਈਕ ਕਰ ਕੇ ਆਪਣਾ ਸਮਰਥਨ ਦਿੱਤਾ।
ਸੋਨਮ ਨੇ ਤੀਜੇ ਟਵੀਟ ਵਿੱਚ ਲਿਖਿਆ ਹੈ ਕਿ ਸਮਲਿੰਗਕਤਾ ਕੋਈ ਪ੍ਰਵਿਰਤੀ ਨਹੀਂ ਹੈ ਬਲਕਿ ਇਹ ਜਨਮ ਤੋਂ ਹੀ ਲੋਕਾਂ ਵਿੱਚ ਹੁੰਦੀ ਹੈ ਤੇ ਅਜਿਹਾ ਹੋਣਾ ਬਿਲਕੁਲ ਆਮ ਹੈ। ਕਿਸੇ ਦਾ ਕਹਿਣਾ ਕਿ ਇਸ ਨੂੰ ਬਦਲਿਆ ਜਾ ਸਕਦਾ ਹੈ, ਬਿਲਕੁਲ ਗ਼ੈਰ-ਜ਼ਿੰਮੇਵਾਰਾਨਾ ਹੈ।
ਇਸ ਸਬੰਧੀ ਸੋਮਨ ਨੇ ਕੁੱਲ ਤਿੰਨ ਟਵੀਟ ਕੀਤੇ। ਪਹਿਲਾਂ ਉਨ੍ਹਾਂ ਇਮੋਜੀਜ਼ (ਕਾਰਟੂਨ ਦੀ ਸ਼ਕਲ ਵਾਲੇ ਵੱਖ-ਵੱਖ ਸੁਭਾਅ ਵਿਅਕਤ ਕਰਦੇ ਚਿਹਰੇ) ਤੇ ਕੈਪਸ਼ਨ ਦੇ ਸਹਾਰੇ ਨਿਰਾਸ਼ਾ ਜ਼ਾਹਰ ਕੀਤੀ। ਫਿਰ ਉਸ ਨੇ ਅੰਗ੍ਰੇਜ਼ੀ ਦੀ ਗਾਲ਼ ਦਾ ਛੋਟਾ ਰੂਪ ਲਿਖਦਿਆਂ ਕਿਹਾ ਕਿ ਜਿਹੜੇ ਲੋਕ ਭਗਵਾਨ ਬਣੇ ਬੈਠੇ ਹਨ, ਉਨ੍ਹਾਂ ਨੂੰ ਦਿੱਕਤ ਕੀ ਹੈ? ਉਨ੍ਹਾਂ ਦੋ ਲੋਕਾਂ ਦੇ ਟਵਿੱਟਰ ਨੂੰ ਆਪਣੇ ਟਵੀਟ 'ਚ ਨੱਥੀ ਕਰਦਿਆਂ ਲਿਖਿਆ ਕਿ ਜਿਸ ਨੇ ਹਿੰਦੂਤਵ ਜਾਂ ਸੰਸਕ੍ਰਿਤੀ ਬਾਰੇ ਜਾਣਨਾ ਹੈ ਤਾਂ ਇਨ੍ਹਾਂ ਨੂੰ ਫਾਲੋ ਕਰੋ।
ਅਧਿਆਤਮਕ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਟ੍ਰੋਲਿੰਗ ਤੇ ਵਿਵਾਦ ਦਾ ਕਾਰਨ ਬਣ ਗਿਆ ਹੈ। ਉਨ੍ਹਾਂ ਬਿਆਨ ਦਿੱਤਾ ਸੀ ਕਿ ਸਮਲਿੰਗਤਾ (ਆਪਣੇ ਲਿੰਗ ਦੇ ਵਿਅਕਤੀ ਪ੍ਰਤੀ ਕਾਮੁਕ ਲਗਾਅ) ਇੱਕ ਪ੍ਰਵਿਰਤੀ ਹੈ ਤੇ ਇਹ ਹਮੇਸ਼ਾ ਲਈ ਨਹੀਂ ਰਹਿੰਦੀ। ਉਨ੍ਹਾਂ ਦੇ ਬਿਆਨ ਤੋਂ ਇਹ ਮਤਲਬ ਕੱਢਿਆ ਜਾ ਸਕਦਾ ਹੈ ਕਿ ਸਮਲਿੰਗੀ ਲੋਕ ਜਨਮ ਤੋਂ ਹੀ ਉਸੇ ਤਰ੍ਹਾਂ ਨਹੀਂ ਹੁੰਦੇ। ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਸੁਭਾਅ ਵਿੱਚ ਤਬਦੀਲੀ ਆ ਜਾਂਦੀ ਹੈ। ਉਹ ਬਾਅਦ ਵਿੱਚ ਮੁੜ ਤੋਂ ਬਦਲ ਵੀ ਸਕਦੀ ਹੈ। ਇਸ 'ਤੇ ਫ਼ਿਲਮ 'ਨੀਰਜਾ' ਲਈ ਕੌਮੀ ਪੁਰਸਕਾਰ ਨਾਲ ਸਨਮਾਨਤ ਹੋਈ ਸੋਨਮ ਕਪੂਰ ਨੇ ਉਨ੍ਹਾਂ ਨੂੰ ਗੇਰ ਲਿਆ ਤੇ ਇਸ ਬਿਆਨ 'ਤੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ।