✕
  • ਹੋਮ

ਛੋਟੀ ਉਮਰੇ ਕਰਵਾ ਵਿਆਹ ਕਰਵਾਉਣ ਵਾਲੀਆਂ ਬਾਲੀਵੁੱਡ ਅਦਾਕਾਰਾਂ ਦੀ ਕਹਾਣੀ!

ਏਬੀਪੀ ਸਾਂਝਾ   |  10 Dec 2017 05:04 PM (IST)
ਛੋਟੀ ਉਮਰੇ ਕਰਵਾ ਵਿਆਹ ਕਰਵਾਉਣ ਵਾਲੀਆਂ ਬਾਲੀਵੁੱਡ ਅਦਾਕਾਰਾਂ ਦੀ ਕਹਾਣੀ!
1

ਭਾਗਿਆਸ਼੍ਰੀ ਤੇ ਹਿਮਾਲਿਆ ਦਸਾਨੀ- ਫ਼ਿਲਮ ਮੈਨੇ ਪਿਆਰ ਕੀਆ ਤੇ ਹਮ ਆਪਕੇ ਹੈਂ ਕੌਨ ਤੋਂ ਫ਼ਿਲਮੀ ਜਗਤ ਵਿੱਚ ਨਾਮਣਾ ਖੱਟਣ ਵਾਲੀ ਅਦਾਕਾਰਾ ਭਾਗਿਆਸ਼੍ਰੀ ਨੇ ਵੀ 19 ਸਾਲ ਦੀ ਉਮਰ ਵਿੱਚ ਹਿਮਾਲਿਾ ਦਸਾਨੀ ਨਾਲ ਵਿਆਹ ਕਰ ਲਿਆ ਸੀ।

2

ਦਿਵਿਆ ਭਾਰਤੀ ਤੇ ਸਾਜਿਦ ਨਾਡਿਆਵਾਲਾ- 18 ਸਾਲ ਦੀ ਉਮਰ ਵਿੱਚ ਦਿਵਿਆ ਭਾਰਤੀ ਨੂੰ ਨਿਰਮਾਤਾ ਸਾਜਿਦ ਨਾਡਿਆਵਾਲਾ ਨਾਲ ਪਿਆਰ ਹੋ ਗਿਆ ਸੀ। ਦੋਵਾਂ ਨੇ ਵਿਆਹ ਕਰ ਲਿਆ ਸੀ ਪਰ ਭਾਰਤੀ ਦੀ 5 ਅਪ੍ਰੈਲ 1993 ਨੂੰ ਪੰਜਵੀਂ ਮੰਜ਼ਲ ਤੋਂ ਆਪਣੇ ਫਲੈਟ ਦੀ ਛੱਤ ਡਿੱਗ ਕੇ ਮੌਤ ਹੋ ਗਈ ਸੀ।

3

ਨੂਤਨ ਤੇ ਰਜਨੀਸ਼ ਬਹਿਲ- ਬਿਹਤਰੀਨ ਅਦਾਕਾਰਾ ਨੂਤਨ ਨੇ ਲੈਫਟੀਨੈਂਟ ਕਮਾਂਡਰ ਰਜਨੀਸ਼ ਬਹਿਲ ਨਾਲ ਵਿਆਹ ਕਰਵਾ ਲਿਆ ਸੀ। ਵਿਆਹ ਸਮੇਂ ਨੂਤਨ ਦੀ ਉਮਰ ਤਕਰੀਬਨ 23 ਸਾਲ ਸੀ।

4

ਨੀਤੂ ਸਿੰਘ ਤੇ ਰਿਸ਼ੀ ਕਪੂਰ- ਨੀਤੂ ਸਿੰਘ ਨੇ 24 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਸੀ। ਦੋਵੇਂ ਅੱਜ ਤਕ ਇੱਕ ਦੂਜੇ ਦੇ ਨਾਲ ਹਨ।

5

ਡਿੰਪਲ ਕਪਾਡੀਆ ਤੇ ਰਾਜੇਸ਼ ਖੰਨਾ- ਅਦਾਕਾਰ ਡਿੰਪਲ ਕਪਾਡੀਆ ਨੇ ਸਿਰਫ 16 ਸਾਲ ਦੀ ਉਮਰ ਵਿੱਚ ਸੁਪਰਸਟਾਰ ਰਾਜੇਸ਼ ਖੰਨਾ ਨਾਲ ਵਿਆਹ ਕਰ ਲਿਆ ਸੀ। ਉਸ ਸਮੇਂ ਉਹ ਖੰਨਾ ਤੋਂ 15 ਸਾਲ ਛੋਟੀ ਸੀ ਪਰ 1982 ਵਿੱਚ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ।

6

ਸਾਇਰਾ ਬਾਨੋ ਤੇ ਦਿਲੀਪ ਕੁਮਾਰ- ਲੰਘੇ ਜ਼ਮਾਨੇ ਦੇ ਅਦਾਕਾਰਾ ਸਾਇਰਾ ਬਾਨੋ ਨੇ 22 ਸਾਲ ਦੀ ਉਮਰ ਵਿੱਚ ਦਿਲੀਪ ਕੁਮਾਰ ਨਾਲ ਵਿਆਹ ਕਰ ਲਿਆ ਸੀ। ਅੱਜ ਤਕ ਦੋਵੇਂ ਇਕੱਠੇ ਹਨ।

  • ਹੋਮ
  • ਬਾਲੀਵੁੱਡ
  • ਛੋਟੀ ਉਮਰੇ ਕਰਵਾ ਵਿਆਹ ਕਰਵਾਉਣ ਵਾਲੀਆਂ ਬਾਲੀਵੁੱਡ ਅਦਾਕਾਰਾਂ ਦੀ ਕਹਾਣੀ!
About us | Advertisement| Privacy policy
© Copyright@2026.ABP Network Private Limited. All rights reserved.