ਪਦਮਾਵਤੀ' ਨੂੰ ਉਡੀਕਣ ਵਾਲਿਆਂ ਲਈ ਖ਼ੁਸ਼ਖਬਰੀ!
ਫਿਲਮ ਨੂੰ ਲੈ ਕੇ ਸ਼ੁਰੂ ਹੋਏ ਵਿਰੋਧ ਦੀ ਗੱਲ ਕਰੀਏ ਤਾਂ ਸ਼ੂਟਿੰਗ ਦੀ ਸ਼ੁਰੂਆਤ ਤੋਂ ਹੀ ਫਿਲਮ ਦੇ ਸੈੱਟ ਤੇ ਵਿਰੋਧ ਸ਼ੁਰੂ ਹੋ ਗਿਆ ਸੀ। ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਫਿਲਮ ਵਿੱਚ ਇਤਿਹਾਸ ਦੇ ਤੱਥਾਂ ਨਾਲ ਛੇੜਛਾੜ ਕੀਤੀ ਗਈ ਹੈ। ਇਸ ਦੇ ਨਾਲ ਹੀ ਫਿਲਮ ਵਿੱਚ ਅਲਾਉਦੀਨ ਖਿਲਜੀ ਤੇ ਰਾਣੀ ਪਦਮਾਵਤੀ ਦੇ ਦਰਮਿਆਨ ਇਤਰਾਜ਼ਯੋਗ ਸੀਨ ਫਿਲਮਾਏ ਗਏ ਹਨ ਜੋ ਬਰਦਾਸ਼ਤ ਕਰਨ ਯੋਗ ਨਹੀਂ ਹਨ।ਪਹਿਲਾਂ ਫਿਲਮ ਦੀ ਰਿਲੀਜ਼ ਡੇਟ ਇੱਕ ਦਸੰਬਰ ਤੈਅ ਕੀਤੀ ਗਈ ਸੀ ਪਰ ਬਾਅਦ ਵਿੱਚ ਇਹ ਵਿਰੋਧ ਇੰਨਾ ਜ਼ਬਰਦਸਤ ਹੋ ਗਿਆ ਕਿ ਫਿਲਮ ਦੇ ਡਾਇਰੈਕਟਰ ਸੰਜੇ ਲੀਲਾ ਬੰਸਾਲੀ ਤੇ ਫਿਲਮ ਵਿੱਚ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਅ ਰਹੀ ਦੀਪਿਕਾ ਪਾਦੁਕੋਣ ਦਾ ਸਿਰ ਤੇ ਨੱਕ ਕੱਟ ਕੇ ਲਿਆਉਣ ਵਾਲੇ ਨੂੰ ਵਿਰੋਧੀਆਂ ਨੇ ਇਨਾਮ ਦਾ ਐਲਾਨ ਤੱਕ ਕਰ ਦਿੱਤਾ ਸੀ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਇਹ ਫਿਲਮ 12 ਜਨਵਰੀ, 2018 ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਫਿਲਮ 9 ਫਰਵਰੀ ਨੂੰ ਹੀ ਰਿਲੀਜ਼ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ ਦੇ ਸੁਪਰਹਿੱਟ ਹਨ ਦੇ ਆਸਾਰ ਹੋਰ ਵੀ ਜ਼ਿਆਦਾ ਹੋ ਸਕਦੇ ਹਨ।
ਇੱਕ ਤਾਂ ਫਿਲਮ ਨੂੰ ਲੈ ਕੇ ਫੈਨਜ਼ ਦੀ ਬੇਬਸੀ ਤੇ ਉੱਤੋਂ ਵੀਕਐਂਡ ਦੇ ਨਾਲ ਫਿਲਮ ਨੂੰ ਮਹਾਸ਼ਿਵਰਾਤਰੀ ਦੀ ਛੁੱਟੀ ਸੀ ਮਿਲਣ ਵਾਲੀ ਹੈ। ਇਸ ਦੇ ਨਾਲ ਹੀ ਵੈਲੇਨਟਾਈਨ ਡੇਅ ਦਾ ਮੌਕਾ ਜਿਸ ਕਾਰਨ ਫਿਲਮ ਨੂੰ ਪਹਿਲਾਂ ਨਾਲੋਂ ਕੀਤੇ ਵੱਧ ਦਰਸ਼ਕ ਮਿਲਣੇ ਤਾਂ ਸੁਭਾਵਿਕ ਹਨ।
ਮਤਲਬ ਅਗਲੇ ਸਾਲ ਵੈਲੇਨਟਾਈਨ ਡੇਅ ਤੋਂ ਪਹਿਲਾਂ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ। ਹਾਲਾਂਕਿ ਹੁਣ ਤੱਕ ਫਿਲਮ ਦੀ ਟੀਮ ਵਿੱਚੋਂ ਕਿਸੇ ਨੇ ਵੀ ਇਸ ਬਾਰੇ ਅਧਿਕਾਰਤ ਐਲਾਨ ਨਹੀਂ ਕੀਤਾ ਹੈ।
ਅਜਿਹੇ ਵਿੱਚ ਫਿਲਮ ਦਾ ਇੰਤਜ਼ਾਰ ਕਰ ਰਹੇ ਫੈਨਸ ਲਈ ਚੰਗੀ ਖ਼ਬਰ ਹੈ। ਬਾਕਸ ਆਫਿਸ ਇੰਡੀਆ ਤੇ ਟਾਈਮਜ਼ ਨਾਉ ਦੀ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਨਵੀਂ ਰਿਲੀਜ਼ ਡੇਟ ਤੈਅ ਕਰ ਲਈ ਗਈ ਹੈ ਜੋ 9 ਫਰਵਰੀ 2018 ਹੈ।
ਕਾਫੀ ਸਮੇਂ ਤੋਂ ਦੀਪਿਕਾ ਪਾਦੁਕੋਣ ਦੀ ਆਉਣ ਵਾਲੀ ਫਿਲਮ 'ਪਦਮਾਵਤੀ' ਵਿਵਾਦਾਂ ਨਾਲ ਘਿਰੀ ਹੋਈ ਹੈ। ਹਾਲਾਂਕਿ ਫਿਲਮ ਦੀ ਰਿਲੀਜ਼ ਡੇਟ ਦੇ ਟਲਣ ਤੋਂ ਬਾਅਦ ਗੁੱਸਾਏ ਪ੍ਰਦਰਸ਼ਨਕਾਰੀ ਕੁਝ ਸ਼ਾਂਤ ਜ਼ਰੂਰ ਹਨ ਪਰ ਫਿਲਮ ਦੇ ਫੈਨਜ਼ ਹਾਲੇ ਵੀ ਫਿਲਮ ਦੀ ਨਵੀਂ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਹਨ।
- - - - - - - - - Advertisement - - - - - - - - -