'ਬਾਹੂਬਲੀ' ਨੇ ਤੋੜੇ ਬੇਹਿਸਾਬ ਰਿਕਾਰਡ ਪਰ ਸ਼ਾਹਰੁਖ ਤੋਂ ਸਾਰੇ ਪਿੱਛੇ ! IMDb ਦੀ ਸੂਚੀ 'ਚ ਕੌਣ ਕਿੰਨੇ ਪਾਣੀ 'ਚ?
ਭਲਾ ਬਾਹੂਬਲੀ ਵਰਗੀ ਫਿਲਮ ਦੇਣ ਤੋਂ ਬਾਅਦ ਪ੍ਰਭਾਸ ਇਸ ਲਿਸਟ ਤੋਂ ਬਾਹਰ ਕਿੱਦਾਂ ਰਹਿ ਸਕਦੇ ਸਨ.ਇਸ ਵਾਰ ਬਾਹੂਬਲੀ ਫੇਮ ਪ੍ਰਭਾਸ ਨੂੰ IMDb ਦੀ ਲਿਸਟ ਵਿੱਚ ਛੇਵਾਂ ਸਥਾਨ ਮਿਲਿਆ ਹੈ.
Download ABP Live App and Watch All Latest Videos
View In Appਕੈਟਰੀਨਾ ਕੈਫ ਇਸ ਲਿਸਟ ਵਿੱਚ ਦਸਵੇਂ ਸਥਾਨ ਤੋਂ ਖਿਸਕ ਗਈ ਹੈ.ਇਸੇ ਸਾਲ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਡੈਬਿਊ ਕਰਨ ਵਾਲੀ ਕੈਟਰੀਨਾ ਕੈਫ ਜਲਦੀ ਹੀ ਸਲਮਾਨ ਖ਼ਾਨ ਦੇ ਨਾਲ ਟਾਈਗਰ ਜ਼ਿੰਦਾ ਹੈ ਵਿੱਚ ਐਕਸ਼ਨ ਅਤੇ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ.
ਰਿਤਿਕ ਰੌਸ਼ਨ ਫ਼ਿਲਮਾਂ ਵਿੱਚ ਭਾਵੇਂ ਕਮਾਲ ਨਹੀਂ ਕਰ ਸਕੇ ਪਰ ਕੰਗਣਾਂ ਦੇ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਉਹਨਾਂ ਨੇ ਵੀ ਕਾਫੀ ਲਾਇਮਲਾਈਟ ਬਟੋਰੀ ਹੈ.ਲਿਸਟ ਵਿੱਚ ਉਹਨਾਂ ਦਾ ਨੌਵਾਂ ਨੰਬਰ ਹੈ.
ਬਾਹੂਬਲੀ' ਦੀ ਦੇਵਸੇਨਾ ਅਨੁਸ਼ਕਾ ਸ਼ੈੱਟੀ ਨੇ ਇਸ ਸਾਲ ਫਿਲਮ ਦੇ ਨਾਲ ਨਾਲ ਪ੍ਰਭਾਸ ਦੇ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਵੀ ਕਾਫੀ ਚਰਚਾਵਾਂ ਵਿੱਚ ਰਹੀ ਹੈ. IMDb ਦੀ ਲਿਸਟ ਵਿੱਚ ਅਨੁਸ਼ਕਾ ਸ਼ੈੱਟੀ ਅੱਠਵੇਂ ਸਥਾਨ ਤੇ ਹੈ.ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦ ਸਾਊਥ ਇੰਡੀਅਨ ਫਿਲਮ ਇੰਡਸਟਰੀ ਦੇ ਤਿੰਨ ਕਲਾਕਾਰਾਂ ਨੇ ਲਿਸਟ ਵਿੱਚ ਆਪਣੀ ਥਾਂ ਬਣਾਈ ਹੈ.
ਅਨੁਸ਼ਕਾ ਸ਼ਰਮਾ ਫਿਲਮ ਫਿਲੌਰੀ ਵਿੱਚ ਭਾਵੇਂ ਜ਼ਿਆਦਾ ਧਮਾਲ ਨਾ ਮਚਾ ਸਕੀ ਪਰ ਓਹਨਾ ਦੀ ਸ਼ਾਹਰੁਖ ਖ਼ਾਨ ਦੇ ਨਾਲ ਆਈ ਫਿਲਮ 'ਜਬ ਹੈਰੀ ਮੈਟ ਸੇਜ਼ਲ' ਵਿੱਚ ਅਨੁਸ਼ਕਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ.ਇਸਦੇ ਨਾਲ ਇਸ ਲਿਸਟ ਵਿੱਚ ਅਨੁਸ਼ਕਾ ਨੇ ਸੱਤਵੇਂ ਨੰਬਰ ਤੇ ਆਪਣੀ ਥਾਂ ਬਣਾਈ ਹੈ.ਫਿਲਹਾਲ ਵਿਰਾਟ ਦੇ ਨਾਲ ਇਟਲੀ ਵਿੱਚ ਵਿਆਹ ਨੂੰ ਲੈਕੇ ਅਨੁਸ਼ਕਾ ਲਗਾਤਾਰ ਖਬਰਾਂ ਵਿੱਚ ਬਣੀ ਹੋਈ ਹੈ.
ਇਰਫ਼ਾਨ ਖ਼ਾਨ ਨੂੰ ਇਸ ਵਾਰ ਲਿਸਟ ਵਿੱਚ ਪੰਜਵਾਂ ਥਾਂ ਮਿਲ ਗਿਆ ਹੈ. ਹਿੰਦੀ ਮੀਡੀਅਮ ਅਤੇ ਕਰੀਬ ਕਰੀਬ ਸਿੰਗਲ ਵਰਗੀਆਂ ਫ਼ਿਲਮਾਂ ਵਿੱਚ ਧਮਾਲ ਮਚਾ ਚੁੱਕੇ ਇਰਫ਼ਾਨ ਖ਼ਾਨ ਨੂੰ ਇਸ ਸਾਲ ਸਟਾਰਡਮ ਵੀ ਪਹਿਲਾਂ ਤੋਂ ਕੀਤੇ ਵੱਧ ਮਿਲਿਆ ਹੈ.ਅਜਿਹੇ ਵਿੱਚ ਫੈਨਸ ਉਹਨਾਂ ਦੀ ਆਉਣ ਵਲਾਇ ਫਿਲਮ ਦੇ ਲਈ ਕਾਫੀ ਬੇਚੈਨ ਹਨ.
IMDb ਦੀ ਲਿਸਟ ਵਿੱਚ ਚੌਥੇ ਥਾਂ ਤੇ ਹੈ ਤਮੰਨਾ ਭਾਟੀਆ, ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਧਮਾਲ ਮਚਾ ਚੁੱਕੀ ਤਮੰਨਾ ਹੀਰੋਇਨ ਦੀ ਲਿਸਟ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੈ. ਬਾਹੂਬਲੀ ਵਿੱਚ ਅੰਤਿਕਾ ਦਾ ਕਿਰਦਾਰ ਨਿਭਾਉਣ ਵਾਲੀ ਤਮੰਨਾ ਦੇ ਫੈਨਸ ਦੇ ਲਈ ਇਹ ਕਿਸੇ ਗੁਡ ਨਿਊਜ਼ ਤੋਂ ਘੱਟ ਨਹੀਂ ਹੈ.
ਭਲਾ ਅਜਿਹੇ ਵਿੱਚ ਸਲਮਾਨ ਖ਼ਾਨ ਕਿੱਦਾਂ ਪਿੱਛੇ ਰਹਿ ਸਕਦੇ ਹਨ.ਲਿਸਟ ਵਿੱਚ ਤੀਜੇ ਨੰਬਰ ਤੇ ਹਨ ਸਲਮਾਨ ਖ਼ਾਨ ਹਨ.ਫ਼ਿਲਮਾਂ ਦੀ ਗੱਲ ਕਰੀਏ ਤਾਂ ਸਲਮਾਨ ਆਖਰੀ ਵਾਰ ਟਿਊਬਲਾਈਟ ਵਿੱਚ ਨਾਜ਼ ਆਏ ਸਨ.ਇਸਤੋਂ ਬਾਅਦ 22 ਦਿਸੰਬਰ ਨੂੰ ਕੈਟਰੀਨਾ ਕੈਫ ਦੇ ਨਾਲ ਉਨਾਂ ਦੀ ਆਉਣ ਵਾਲੀ ਟਾਈਗਰ ਜ਼ਿੰਦਾ ਹੈ ਰਿਲੀਜ਼ ਹੋਣ ਵਾਲੀ ਹੈ.
IMDb ਦੀ ਲਿਸਟ ਵਿੱਚ ਦੂਜਾ ਨਾਮ ਹੈ ਆਮਿਰ ਖ਼ਾਨ. ਇਹ ਪਹਿਲੀ ਵਾਰ ਨਹੀਂ ਹੈ ਜਦ ਆਮਿਰ ਖ਼ਾਨ ਦਾ ਨਾਮ ਇਸ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਹੈ. ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਤੋਂ ਪੁੱਛਿਆ ਗਿਆ ਕਿ ਉਹ ਕਿਸ ਬਾਲੀਵੁਡ ਸਟਾਰ ਦੇ ਨਾਲ ਕੰਮ ਕਰਨਾ ਪਸੰਦ ਕਰੇਗੀ ਤਾਂ ਉਨਾਂ ਆਮਿਰ ਖ਼ਾਨ ਦਾ ਹੀ ਨਾਮ ਲਿਆ ਸੀ.
ਪਹਿਲੇ ਨੰਬਰ ਤੇ ਤਾਂ ਬਾਲੀਵੁੱਡ ਦਾ ਸਭ ਤੋਂ ਰੋਮਾਂਟਿਕ ਚਿਹਰਾ ਸ਼ਾਹਰੁਖ ਖ਼ਾਨ ਹੀ ਹੈ.ਖੈਰ ਕਿੰਗ ਖ਼ਾਨ ਦਾ ਪਸੰਦੀਦਾ ਹੋਣ ਦ ਲਿਸਟ ਵਿੱਚ ਨਾਨਾਬਰ 1 ਤੇ ਰਹਿਣਾ ਕੋਈ ਵੱਡੀ ਗੱਲ ਨਹੀਂ ਹੈ. ਇਸਦੇ ਨਾਲ ਹੀ ਓਨਾ ਨੂੰ ਇਸ ਥਾਂ ਤੋਂ ਥੱਲੇ ਖਿਸਕਾਉਣਾ ਵੀ ਕਿਸੇ ਦੇ ਲਈ ਆਸਾਨ ਕੰਮ ਨਹੀਂ ਹੈ.
ਦ ਇੰਟਰਨੈਟ ਮੂਵੀ ਡਾਟਾਬੇਸ ਮਤਲਬ IMDb ਨੇ ਲੇਟੈਸਟ ਲਿਸਟ ਜਾਰੀ ਕੀਤੀ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ. ਇਸ ਵਾਰ ਲਿਸਟ ਦੀ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਫ਼ਿਲਮਾਂ ਦੇ ਨਾਲ ਨਾਲ ਸਾਊਥ ਇੰਡੀਅਨ ਫ਼ਿਲਮਾਂ ਦਾ ਵੱਧਦਾ ਕਰੇਜ਼ ਵੀ ਦੇਖਿਆ ਗਿਆ ਹੈ. ਲਿਸਟ ਵਿੱਚ ਪਹਿਲੀ ਵਾਰ ਤਿੰਨ ਨਾਲ ਅਜਿਹੇ ਸ਼ੈਮ ਹੋ ਗਏ ਹਨ ਜੋ ਸਾਊਥ ਸਿਨੇਮਾ ਦਾ ਸਭ ਤੋਂ ਪਸੰਦੀਦਾ ਚਿਹਰਾ ਹੈ. ਅੱਗੇ ਵਾਲੀ ਸਲਾਈਡ ਵਿੱਚ ਦੇਖੋ ਪੂਰੀ 10 ਸਟਾਰਸ ਦੇ ਨਾਵਾਂ ਵਾਲੀ ਲਿਸਟ।
- - - - - - - - - Advertisement - - - - - - - - -