2018 'ਚ ਆਇਆ ਵਿਆਹਾਂ ਦਾ ਹੜ੍ਹ, ਵੱਡੇ ਸਿਤਾਰਿਆਂ ਦੇ ਵੱਸੇ ਘਰ
ਬਾਲੀਵੁੱਡ ਅਦਾਕਾਰ ਮੋਹਿਤ ਮਾਰਵਾਹ ਦੀ ਅੰਤਰਾ ਮੋਤੀਵਾਲਾ ਨਾਲ ਵਿਆਹ 22 ਫਰਵਰੀ ਨੂੰ ਦੁਬਈ ਵਿੱਚ ਹੋਇਆ ਸੀ। ਇਸੇ ਦਿਨ ਸ਼੍ਰੀਦੇਵੀ ਦੀ ਮੌਤ ਵੀ ਹੋਈ ਸੀ।
Download ABP Live App and Watch All Latest Videos
View In Appਮੁਕੇਸ਼ ਅੰਬਾਨੀ ਦੇ ਵੱਡੇ ਪੁੱਤਰ ਆਕਾਸ਼ ਅੰਬਾਨੀ ਦਾ ਵਿਆਹ ਵੀ ਇਸੇ ਸਾਲ 24 ਮਾਰਚ ਨੂੰ ਹੋਇਆ ਸੀ। ਆਕਾਸ਼ ਦੀ ਸ਼ਾਦੀ ਸ਼ਲੋਕਾ ਮਹਿਤਾ ਨਾਲ ਮੁੰਬਈ ਵਿੱਚ ਹੀ ਹੋਈ ਸੀ।
ਇਸ ਤੋਂ ਇਲਾਵਾ ਕੁਝ ਸਿਤਾਰਿਆਂ ਦੇ ਨਾਂ ਅਜਿਹੇ ਵੀ ਹਨ ਜੋ ਬਾਲੀਵੁੱਡ ਵਿੱਚ ਤਾਂ ਨਹੀਂ ਪਰ ਉਨ੍ਹਾਂ ਦਾ ਫ਼ਿਲਮੀ ਦੁਨੀਆ ਨਾਲ ਗੂੜ੍ਹਾ ਰਿਸ਼ਤਾ ਹੈ। ਇਨ੍ਹਾਂ ਵਿੱਚੋਂ ਇੱਕ ਹੈ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ, ਜਿਸ ਦਾ ਵਿਆਹ 12 ਦਸੰਬਰ ਨੂੰ ਉਨ੍ਹਾਂ ਦੇ ਘਰ ਏਂਟੀਲਿਆ ਵਿੱਚ ਆਨੰਦ ਪੀਰਾਮਲ ਨਾਲ ਹੋਈ।
ਗਾਇਕ ਅੰਕਿਤ ਤਿਵਾਰੀ ਨੇ 23 ਫਰਵਰੀ ਨੂੰ ਪੱਲਵੀ ਸ਼ੁਕਲਾ ਨਾਲ ਵਿਆਹ ਕਰ ਲਿਆ ਸੀ।
ਬਾਲੀਵੁੱਡ ਤੇ ਸਾਊਥ ਇੰਡੀਅਨ ਅਦਾਕਾਰਾ ਸ਼੍ਰਿਆ ਸਰਨ ਨੇ ਆਪਣੇ ਪ੍ਰੇਮੀ ਐਂਡਰੇ ਕੋਸ਼ੀ ਨਾਲ 12 ਮਾਰਚ ਨੂੰ ਵਿਆਹ ਕੀਤਾ ਸੀ।
ਮਿਥੁਨ ਚੱਕਰਵਰਤੀ ਦੇ ਪੁੱਤਰ ਮਹਾਂਅਕਸ਼ੈ ਚੱਕਰਵਰਤੀ ਨੇ ਅਦਾਕਾਰਾ ਮਦਾਲਸਾ ਸ਼ਰਮਾ ਨਾਲ 10 ਜੁਲਾਈ ਨੂੰ ਵਿਆਹ ਕੀਤਾ ਸੀ।
'ਮਸਾਨ' ਤੇ 'ਹਰਾਮਖੋਰ' ਫੇਮ ਅਦਾਕਾਰਾ ਸ਼ਵੇਤਾ ਤ੍ਰਿਪਾਠੀ ਮਦਾਲਸਾ ਸ਼ਰਮਾ ਨੇ 10 ਜੁਲਾਈ ਨੂੰ ਵਿਆਹ ਕੀਤਾ ਸੀ।
'ਵੀਰੇ ਦੀ ਵੈਡਿੰਗ' ਫੇਮ ਅਦਾਕਾਰ ਸੁਮਿਤ ਵਿਆਸ ਨੇ ਟੈਲੀਵਿਜ਼ਨ ਅਦਾਕਾਰਾ ਏਕਤਾ ਕੌਲ ਨਾਲ 15 ਸਤੰਬਰ ਨੂੰ ਵਿਆਹ ਕੀਤਾ ਸੀ।
22 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਅਸੀਬਾਗ਼ ਵਿੱਚ ਮਿਲਿੰਦ ਸੋਮਨ ਨੇ ਆਪਣੀ ਪ੍ਰੇਮਿਕਾ ਅੰਕਿਤਾ ਕੰਵਰ ਨਾਲ ਸ਼ਾਦੀ ਕਰ ਲਈ।
ਅੱਠ ਮਈ ਨੂੰ ਸੋਨਮ ਕਪੂਰ ਨੇ ਦਿੱਲੀ ਦੇ ਕਾਰੋਬਾਰੀ ਆਨੰਦ ਆਹੂਜਾ ਨਾਲ ਮੁੰਬਈ ਵਿੱਚ ਵਿਆਹ ਕਰਵਾ ਲਿਆ।
10 ਮਈ ਨੂੰ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਨਵੀਂ ਦਿੱਲੀ ਵਿੱਚ ਵਿਆਹ ਕਰਵਾ ਲਿਆ।
12 ਮਈ ਨੂੰ ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨੇ ਆਪਣੀ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕਰਵਾ ਲਿਆ।
15 ਨਵੰਬਰ ਨੂੰ ਬਾਲੀਵੁੱਡ ਦੀ ਧਮਾਕੇਦਾਰ ਜੋੜੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਇਟਲੀ ਦੇ ਲੇਕ ਕੋਮੋ ਵਿੱਚ ਵਿਆਹ ਕਰਵਾ ਲਿਆ।
ਦੋ ਦਸੰਬਰ ਨੂੰ ਕੌਮਾਂਤਰੀ ਸਟਾਰ ਬਣ ਚੁੱਕੀ ਪ੍ਰਿਅੰਕਾ ਚੋਪੜਾ ਨੇ ਆਪਣੇ ਪ੍ਰੇਮੀ ਤੇ ਅਮਰੀਕੀ ਗਾਇਕ ਨਿੱਕ ਜੋਨਾਸ ਨਾਲ ਜੋਧਪੁਰ ਦੇ ਉਮੇਦ ਭਵਨ ਵਿੱਚ ਵਿਆਹ ਕਰਵਾ ਲਿਆ।
ਸਾਲ 2018 ਵਿਆਹਾਂ ਦੇ ਨਾਂ ਰਿਹਾ। ਇਸ ਸਾਲ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਵਿਆਹ ਕੀਤੇ।
- - - - - - - - - Advertisement - - - - - - - - -