ਬਾਲੀਵੁੱਡ ਸਿਤਾਰਿਆਂ ਨੇ ਗੁਰਮੀਤ ਰਾਮ ਰਹੀਮ ਖਿਲਾਫ਼ ਅਦਾਲਤ ਦੇ ਫ਼ੈਸਲੇ ਦੀ ਤਾਰੀਫ਼ ਕੀਤੀ
ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਕਿਹਾ,‘‘ਸਾਡੀ ਅਦਾਲਤ ਦਾ ਧੰਨਵਾਦ, ਲੋਕਤੰਤਰ ਜ਼ਿੰਦਾ ਹੈ।’’
ਰਵੀਨਾ ਨੇ ਕਿਹਾ,‘‘ਜਿਸ ਤਰ੍ਹਾਂ ਡੇਰਾ ਪ੍ਰੇਮੀ ਆਪਣੀ ਪ੍ਰਤੀਕਿਰਆ ਦੇ ਰਹੇ ਹਨ ਅਤੇ ਦੰਗੇ ਕਰ ਰਹੇ ਹਨ, ਸਿਰਫ਼ ਉਸ ਢੰਗ ਨਾਲ ਹੀ ਉਨ੍ਹਾਂ ਦੇ ਪੰਥ ਬਾਰੇ ਸਭ ਕੁਝ ਸਾਬਤ ਹੋ ਜਾਂਦਾ ਹੈ . . . ਇਨ੍ਹਾਂ ਗੁੰਡਿਆਂ ਦੀ ਸ਼ਰਮਨਾਕ ਹਰਕਤ ਵੇਖ ਕੇ ਦੁੱਖ ਹੋ ਰਿਹਾ ਹੈ।’’
ਖੇਰ ਨੇ ਟਵੀਟ ਕੀਤਾ,‘‘ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਹਿੰਸਾ ਕਰਨੀ ਸਿਖਾਈ ਹੈ। ਇਹ ਬੇਸਮਝੀ ਹੈ ਅਤੇ ਸਰਕਾਰ ਨੂੰ ਇਸ 'ਤੇ ਕਾਬੂ ਪਾਉਣ ਲਈ ਪੂਰੀ ਤਾਕਤ ਵਰਤਣ ਦੀ ਜ਼ਰੂਰਤ ਹੈ।’’
ਫਰਹਾਨ ਨੇ ਸੋਸ਼ਲ ਮੀਡਿਆ 'ਤੇ ਪੋਸਟ ਕੀਤਾ,‘‘ਜੋ ਤੋੜਭੰਨ ਕਰ ਰਹੇ ਹਨ ਅਤੇ ਜੋ ਇਸ ਨੂੰ ਹੋਣ ਦੇਣ ਦੀ ਖੁੱਲ੍ਹ ਦੇ ਰਹੇ ਹਨ, ਕ੍ਰਿਪਾ ਕਰ ਕੇ ਇਹ ਸੋਚੋ ਕਿ ਬਲਾਤਕਾਰੀਆਂ ਦੇ ਸਮਰਥਨ ਵਿੱਚ ਹਿੰਸਾ ਵੇਖ ਪੀੜਤ ਕੀ ਮਹਿਸੂਸ ਕਰ ਰਹੇ ਹੋਣਗੇ।’’
ਫ਼ੈਸਲੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿੱਚ ਵੱਡੇ ਪੱਧਰ 'ਤੇ ਹਿੰਸਾ ਵੀ ਹੋਏ, ਜਿਸ ਵਿੱਚ ਹੁਣ ਤੱਕ 31 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 250 ਲੋਕ ਜ਼ਖ਼ਮੀ ਹੋਏ ਹਨ।
ਸੀ.ਬੀ.ਆਈ. ਜੱਜ ਜਗਦੀਪ ਸਿੰਘ ਨੇ 50 ਸਾਲ ਦੇ ਗੁਰਮੀਤ ਰਾਮ ਰਹੀਮ ਨੂੰ ਸਾਲ 2002 ਦੇ ਇੱਕ ਮਾਮਲੇ ਵਿੱਚ ਅੱਜ ਦੋਸ਼ੀ ਕਰਾਰ ਦੇ ਦਿੱਤਾ। ਉਨ੍ਹਾਂ 'ਤੇ ਦੋ ਸਾਧਵੀਆਂ ਦੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ।
ਫਰਹਾਨ ਅਖ਼ਤਰ, ਅਨੁਪਮ ਖੇਰ ਅਤੇ ਰਵੀਨਾ ਟੰਡਨ ਸਮੇਤ ਹੋਰ ਬਾਲੀਵੁੱਡ ਸਿਤਾਰਿਆਂ ਨੇ ਡੇਰਿਆਂ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਅਦਾਲਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।