ਜਾਣੋ ਇੱਕ ਫ਼ਿਲਮ ਤੋਂ ਕਿੰਨਾ ਕਮਾਉਂਦੇ ਸ਼ਾਹਰੁਖ, ਸਲਮਾਨ, ਆਮਿਰ
ਸ਼ਾਹਿਦ ਕਪੂਰ ਨੇ ਵੀ ਸਾਲ 2016 ਵਿੱਚ ਖ਼ੂਬ ਕਮਾਈ ਕੀਤੀ। ਉਨ੍ਹਾਂ ਇੱਕ ਫ਼ਿਲਮ ਲਈ 15 ਤੋਂ 18 ਕਰੋੜ ਰੁਪਏ ਦੀ ਫੀਸ ਲਈ ਸੀ।
ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਬੇਸ਼ੱਕ ਹੀ ਉਮਰਦਰਾਜ ਹੋ ਗਏ ਹਨ, ਪਰ ਉਨ੍ਹਾਂ ਨੂੰ ਕਦੇ ਕੰਮ ਦੀ ਕਮੀ ਨਹੀਂ ਰਹੀ। ਉਨ੍ਹਾਂ ਦਾ ਨਾਂ ਅੱਜ ਵੀ ਟਾਪ 10 ਕਮਾਈ ਕਰਨ ਵਾਲੇ ਅਦਾਕਾਰਾਂ ਦੀ ਲਿਸਟ ਵਿੱਚ ਆਉਂਦਾ ਹੈ। ਉਨ੍ਹਾਂ ਪਿਛਲੇ ਸਾਲ ਹਰ ਫ਼ਿਲਮ ਦੇ 18 ਤੋਂ 20 ਕਰੋੜ ਰੁਪਏ ਲਏ ਸਨ।
ਰਣਵੀਰ ਸਿੰਘ ਨੇ ਫ਼ਿਲਮ 'ਬਾਜੀਰਾਵ ਮਸਤਾਨੀ' ਵਿੱਚ ਵਿਖਾ ਦਿੱਤਾ ਕਿ ਉਹ ਹਰ ਤਰ੍ਹਾਂ ਦੇ ਰੋਲ ਬਖ਼ੂਬੀ ਨਾਲ ਨਿਭਾਅ ਸਕਦੇ ਹਨ। ਇਸ ਫ਼ਿਲਮ ਤੋਂ ਬਾਅਦ ਬਾਲੀਵੁੱਡ ਵਿੱਚ ਉਨ੍ਹਾਂ ਦੀ ਡਿਮਾਂਡ ਖ਼ੂਬ ਵਧ ਗਈ ਹੈ। ਸਾਲ 2016 ਰਣਵੀਰ ਸਿੰਘ ਲਈ ਖ਼ਾਸ ਰਿਹਾ ਹੈ। ਉਹ ਹਰ ਫ਼ਿਲਮ ਲਈ 20 ਕਰੋੜ ਰੁਪਏ ਲੈਂਦੇ ਹਨ।
ਕਈ ਦੂਜੇ ਬਾਲੀਵੁੱਡ ਅਦਾਕਾਰਾਂ ਦੇ ਫੇਵਰੇਟ ਤੇ ਇੰਡਸਟਰੀ ਦੇ ਕਿਊਟ ਬੌਏ ਰਣਬੀਰ ਕਪੂਰ ਨੇ ਸਾਲ 2016 ਵਿੱਚ ਫ਼ਿਲਮ ਲਈ 25 ਕਰੋੜ ਦੀ ਫੀਸ ਲਈ ਸੀ।
ਬਾਲੀਵੁੱਡ ਦੇ ਸਿੰਘਮ ਅਜੈ ਦੇਵਗਨ ਦਾ ਫੀਸ ਲੈਣ ਦਾ ਅੰਦਾਜ਼ ਵੱਖਰਾ ਹੈ। ਉਹ ਹਰ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਦੀ ਕਮਾਈ ਵਿੱਚੋਂ ਹਿੱਸੇਦਾਰੀ ਲੈਂਦੇ ਹਨ। ਨਾਲ ਹੀ ਹਰ ਫ਼ਿਲਮ ਲਈ 22 ਤੋਂ 25 ਕਰੋੜ ਵੀ ਲੈਂਦੇ ਹਨ। ਉਹ ਇਨ੍ਹੀਂ ਦਿਨੀਂ ਇਸ਼ਤਿਹਾਰਾਂ ਤੋਂ ਵੀ ਚੰਗੀ ਕਮਾਈ ਕਰ ਰਹੇ ਹਨ।
ਬੇਸ਼ੱਕ ਰਿਤਿਕ ਰੌਸ਼ਨ ਫ਼ਿਲਮਾਂ ਵਿੱਚ ਕੰਮ ਘੱਟ ਕਰਦੇ ਹਨ, ਪਰ ਫੀਸ ਲੈਣ ਵਿੱਚ ਉਹ ਵੀ ਪਿੱਛੇ ਨਹੀਂ ਹਨ। ਫ਼ਿਲਮ ਮੋਹਨਜੋਦਾਰੋ ਲਈ ਰਿਤਿਕ ਨੇ 50 ਕਰੋੜ ਰੁਪਏ ਲਏ ਸਨ। ਆਮ ਤੌਰ 'ਤੇ ਰਿਤਿਕ ਹਰ ਫ਼ਿਲਮ ਦੇ 40 ਕਰੋੜ ਰੁਪਏ ਲੈਂਦੇ ਹਨ।
ਐਕਸ਼ਨ ਹੀਰੋ ਅਕਸ਼ੈ ਕੁਮਾਰ ਦੀ ਕਮਾਈ ਦਾ ਅੰਦਾਜ਼ਾ ਤਾਂ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਹ ਸਭ ਤੋਂ ਜ਼ਿਆਦਾ ਟੈਕਸ ਅਦਾ ਕਰ ਰਹੇ ਹਨ। ਹਰ ਫ਼ਿਲਮ ਲਈ 40 ਤੋਂ 45 ਕਰੋੜ ਰੁਪਏ ਅਕਸ਼ੈ ਨੇ ਫੀਸਦੀ ਰੂਪ ਵਿੱਚ ਲਏ ਸਨ।
ਜਦੋਂ ਜ਼ਿਆਦਾ ਫੀਸ ਲੈਣ ਦੀ ਗੱਲ ਆਉਂਦੀ ਹੈ ਤਾਂ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਕਿਵੇਂ ਪਿੱਛੇ ਰਹਿ ਸਕਦੇ ਹਨ। ਉਨ੍ਹਾਂ ਨੇ ਕਈ ਫ਼ਿਲਮਾਂ ਨੂੰ ਆਪਣੇ ਹੀ ਪ੍ਰੋਡਕਸ਼ਨ ਹਾਊਸ ਤਹਿਤ ਹੀ ਬਣਾਇਆ ਹੈ ਪਰ ਦੂਜੇ ਪ੍ਰੋਡਕਸ਼ਨ ਹਾਊਸਿਜ਼ ਤੋਂ ਉਨ੍ਹਾਂ 30 ਤੋਂ 40 ਕਰੋੜ ਰੁਪਏ ਹਰ ਫ਼ਿਲਮ ਦੇ ਹਿਸਾਬ ਨਾਲ ਫ਼ੀਸ ਲਈ ਹੈ।
ਆਮਿਰ ਖਾਨ 2016 ਵਿੱਚ ਦੂਜੇ ਨੰਬਰ 'ਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਦਾਕਾਰ ਹਨ। ਉਨ੍ਹਾਂ 50 ਕਰੋੜ ਦੀ ਫੀਸ ਇੱਕ ਫ਼ਿਲਮ ਲਈ ਚਾਰਜ ਕੀਤੀ ਸੀ।
ਸਾਲ 2016 ਵਿੱਚ ਸਭ ਤੋਂ ਜ਼ਿਆਦਾ ਕਮਾਈ ਕੀਤੀ ਹੈ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੇ। ਸਲਮਾਨ ਨੇ ਇਸ ਸਾਲ ਸਿਰਫ਼ ਇੱਕ ਫਿਲਮ ਲਈ 60 ਕਰੋੜ ਫੀਸ ਲਈ ਸੀ।
ਬਾਲੀਵੁੱਡ ਲਈ ਚੰਗੀ ਗੱਲ ਇਹ ਹੈ ਕਿ ਫੋਰਬਸ ਦਾ ਰਿਪੋਰਟ ਵਿੱਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਅਦਾਕਾਰਾਂ ਵਿੱਚ ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਥਾਂ ਮਿਲੀ ਹੈ। ਇਨ੍ਹਾਂ ਵਿੱਚ 8ਵੇਂ ਸਥਾਨ 'ਤੇ ਸ਼ਾਹਰੁਖ ਖਾਨ, 9ਵੇਂ ਨੰਬਰ 'ਤੇ ਸਲਮਾਨ ਖਾਨ ਤੇ 10 ਸਥਾਨ 'ਤੇ ਅਕਸ਼ੈ ਕੁਮਾਰ ਹੈ। ਤਿੰਨੇ ਬਾਲੀਵੁੱਡ ਵਿੱਚ ਜੰਮ ਕੇ ਧਮਾਲ ਮਚਾ ਰਹੇ ਹਨ। ਫੋਰਬਸ ਦੀ ਇਸ ਸੂਚੀ ਤੋਂ ਬਾਅਦ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਾਲ 2016 ਵਿੱਚ ਫ਼ਿਲਮਾਂ ਵਿੱਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਅਦਾਕਾਰਾਂ ਦੀ ਫੀਸ ਬਾਰੇ ਦੱਸਣ ਜਾ ਰਹੇ ਹਾਂ।