ਪਾਰਟੀ ’ਚ ਲੱਗਿਆ ਬਾਲੀਵੁੱਡ ਸਿਤਾਰਿਆਂ ਦਾ ਮੇਲਾ
ਇਸ ਦੌਰਾਨ ਸਾਰੇ ਸਿਤਾਰੇ ਮਸਤੀ ਕਰਦੇ ਨਜ਼ਰ ਆਏ। (ਤਸਵੀਰਾਂ: ਮਾਨਵ ਮੰਗਲਾਨੀ)
ਇਹ ਡਿਜ਼ਾਈਨਰ ਸੰਦੀਪ ਖੋਸਲਾ ਦੇ ਕਰੀਬੀ ਰਿਸ਼ਤੇਦਾਰ ਦੇ ਵਿਆਹ ਦੀ ਪਾਰਟੀ ਸੀ।
ਕਿਸੀ ਰਿਸੈਪਸ਼ਨ ਪਾਰਟੀ ਵਿੱਚ ਘੱਟ ਹੀ ਇੰਨੇ ਸਿਤਾਰੇ ਇਕੱਠੇ ਨਜ਼ਰ ਆਉਂਦੇ ਹਨ।
ਡਿੰਪਲ ਕਪਾਡੀਆ ਵੀ ਪਾਰਟੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ। ਡਿੰਪਲ ਨੇ ਹਾਲੀਆ ਅੰਮ੍ਰਿਤਾ ਸਿੰਘ ਤੇ ਉਨ੍ਹਾਂ ਦੀ ਬੇਟੀ ਸਾਰਾ ਅਲੀ ਖਾਨ ਨਾਲ ਇੱਕ ਫੋਟੋਸ਼ੂਟ ਵੀ ਕਰਾਇਆ।
ਸੰਦੀਪ ਖੋਸਲਾ ਨਾਲ ਬਾਹਰ ਆਉਂਦੀ ਨੀਤੂ ਕਪੂਰ।
ਕਰਨ ਜੌਹਰ ਪਾਰਟੀ ਵਿੱਚ ਕਾਲ਼ੇ ਰੰਗ ਦੇ ਸੂਟ ’ਚ ਨਜ਼ਰ ਆਏ।
ਉਸ ਨਾਲ ਪਰਿਵਾਰ ਦਾ ਹੋਰ ਕੋਈ ਮੈਂਬਰ ਨਹੀਂ ਸੀ, ਇੱਥੋਂ ਤੱਕ ਕਿ ਬੇਟੀ ਆਰਾਧਿਆ ਵੀ ਨਹੀਂ।
ਇਸ ਪਾਰਟੀ ਵਿੱਚ ਐਸ਼ਵਰਿਆ ਇਕੱਲੀ ਹੀ ਪੁੱਜੀ।
ਐਸ਼ਵਰਿਆ ਨੇ ਪਾਰਟੀ ਵਿੱਚ ਸਫ਼ੈਦ ਰੰਗ ਦੀ ਪੁਸ਼ਾਕ ਪਾਈ ਸੀ।
ਇਸ ਦੌਰਾਨ ਅਨਿਲ ਕਪੂਰ ਵੀ ਕਾਫ਼ੀ ਜਚ ਰਹੇ ਹਨ।
ਆਪਣੇ ਵਿਆਹ ਦੀਆਂ ਖ਼ਬਰਾਂ ਦੇ ਚੱਲਦਿਆਂ ਸੋਨਮ ਕਪੂਰ ਵੀ ਇਸ ਪਾਰਟੀ ਵਿੱਚ ਨਜ਼ਰ ਆਈ।
ਕੈਮਰਿਆਂ ਸਾਹਮਣੇ ਪੋਜ਼ ਦਿੰਦੀ ਭੂਮੀ।
ਪਾਰਟੀ ਵਿੱਚ ਭੂਮੀ ਪੇਡਨੇਕਰ ਨੀਲੇ ਰੰਗ ਦਾ ਲਹਿੰਗਾ ਪਾ ਕੇ ਆਈ।
ਇਸ ਦੌਰਾਨ ਅਦਾਕਾਰਾ ਤਬੂ ਨੇ ਵੀ ਪਾਰਟੀ ਵਿੱਚ ਹਾਜ਼ਰੀ ਭਰੀ।
ਹਾਲ ਹੀ ਵਿੱਚ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਸਲਾ ਦੇ ਕਰੀਬੀ ਰਿਸ਼ਤੇਦਾਰ ਦੀ ਰਿਸੈਪਸ਼ਨ ਪਾਰਟੀ ਵਿੱਚ ਬਾਲੀਵੁੱਡ ਦੀਆਂ ਨਾਮਵਾਰ ਹਸਤੀਆਂ ਨੇ ਸ਼ਿਰਕਤ ਕੀਤੀ।