52 ਸਾਲਾ ਮਿਲਿੰਦ ਦਾ 25 ਸਾਲ ਛੋਟੀ ਕੁੜੀ ਨਾਲ ਵਿਆਹ, ਵੇਖੋ ਤਸਵੀਰਾਂ
ਮਿਲਿੰਦ ਨੇ 2006 ਵਿੱਚ ਫਰਾਂਸ ਦੀ ਅਦਾਕਾਰਾ ਮਿਲਿਨ ਜੈਂਪੇਨਾਈ ਨਾਲ ਵੀ ਵਿਆਹ ਕੀਤਾ ਸੀ ਪਰ 3 ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਟੁੱਟ ਗਿਆ ਸੀ।
ਉਮਰ ਦੇ ਫ਼ਰਕ ਕਰਕੇ ਦੋਵਾਂ ਨੂੰ ਟਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕੀਤੀ।
ਦੋਵਾਂ ਦੀ ਉਮਰ ਵਿੱਚ ਕਰੀਬ 25 ਸਾਲ ਦਾ ਫਰਕ ਹੈ। ਅੰਕਿਤਾ 27 ਸਾਲ ਦੀ ਹੈ ਤੇ ਮਿਲਿੰਦ 52 ਸਾਲਾਂ ਦਾ ਹੈ।
ਪਿਛਲੇ ਕੁਝ ਸਮੇਂ ਤੋਂ ਦੋਵਾਂ ਦਾ ਪ੍ਰੇਮ ਸਬੰਧ ਚੱਲ ਰਿਹਾ ਹੈ।
ਵਿਆਹ ਦੀਆਂ ਤਿਆਰੀਆਂ ਤੇ ਤਸਵੀਰਾਂ ਵੇਖ ਕੇ ਲੱਗ ਰਿਹਾ ਹੈ ਕਿ ਵਿਆਹ ਅੱਜ ਹੀ ਹੈ ਪਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ।
ਪਿਛਲੇ ਕਾਫ਼ੀ ਸਮੇਂ ਤੋਂ ਅਫ਼ਵਾਹਾਂ ਸੀ ਕਿ ਦੋਵੇਂ ਅੱਜ ਹੀ ਵਿਆਹ ਕਰਾਉਣਗੇ।
ਇੰਸਟਾਗਰਾਮ ’ਤੇ ਦੋਵਾਂ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ।
ਵਿਆਹ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਦੋਵਾਂ ਦੀ ਮਹਿੰਦੀ, ਹਲਦੀ ਤੇ ਡਾਂਸ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਧੁੰਮਾਂ ਮਚਾ ਰਹੀਆਂ ਹਨ।
ਮਿਲਿੰਦ ਤੇ ਅੰਕਿਤਾ ਦਾ ਵਿਆਹ ਮੁੰਬਈ ਤੋਂ ਕੁਝ ਕਿਲੋਮੀਟਰ ਦੂਰ ਬੀਚ ਕਿਨਾਰੇ ਅਲੀਬਾਗ਼ ਵਿੱਚ ਹੋਵੇਗਾ।
ਮਸ਼ਹੂਰ ਮਾਡਲ ਤੇ ਅਦਾਕਾਰ ਮਿਲਿੰਦ ਸੋਮਨ ਆਪਣੀ ਪ੍ਰੇਮਿਕਾ ਅੰਕਿਤਾ ਕੰਵਰ ਨਾਲ ਜਲਦੀ ਵਿਆਹ ਕਰਾਉਣਗੇ।