ਟਰੰਪ ਦੀ ਜਿੱਤ 'ਤੇ ਬਾਲੀਵੁੱਡ ਪਰੇਸ਼ਾਨ
ਸੰਨੀ ਲਿਓਨੀ ਨੇ ਲਿੱਖਿਆ, ਹੁਣ ਪੂਰਾ ਸਿਸਟਮ ਲਾਲ ਹੋ ਗਿਆ ਹੈ। ਟਰੰਪ ਹੁਣ ਜੋ ਮਰਜ਼ੀ ਆਏ ਕਰ ਸਕਦਾ ਹੈ।
ਸ਼ਿਰੀਸ਼ ਕੁੰਦਰ ਨੇ ਲਿੱਖਿਆ, ਮੁਬਾਰਕਾਂ ਅਮਰੀਕਾ। ਹੁਣ ਤੁਸੀਂ ਇੱਕ ਵੱਡਾ ਰਿਐਲਿਟੀ ਸ਼ੋਅ ਹੋ।
ਰਾਧਿਕਾ ਆਪਟੇ ਨੇ ਲਿੱਖਿਆ,ਇਹ ਬੇਹਦ ਦੁਖਦ ਅਤੇ ਡਰਾਵਨਾ ਹੈ।
ਪੂਜਾ ਹੇਗੜੇ ਨੇ ਕਿਹਾ, ਯਕੀਨ ਨਹੀਂ ਹੋ ਰਿਹਾ ਇਹ ਕੀ ਹੋ ਰਿਹਾ ਹੈ। ਕੀ ਅਮਰੀਕਾ ਇਹੀ ਚਾਹੁੰਦਾ ਹੈ?
ਮਹੇਸ਼ ਭੱਟ ਨੇ ਲਿੱਖਿਆ, ਅਮਰੀਕਾ ਇੱਕ ਪਾਗਲਪਨ ਦੇ ਦੌਰ ਵਿੱਚ ਚਲਾ ਗਿਆ ਹੈ।
ਜਾਵੇਦ ਅਖਤਰ ਨੇ ਲਿੱਖਿਆ, ਟਰੰਪ ਵਰਗਾ ਲੀਡਰ ਸਾਹਨੂੰ ਦੱਸਦਾ ਹੈ ਕਿ ਅਸੀਂ ਕਿੰਨੇ ਬੁਰੇ ਹੋ ਸਕਦੇ ਹਾਂ।
ਡੋਨਲਡ ਟਰੰਪ ਦੀ ਜਿੱਤ ਤੋਂ ਬਾਅਦ ਪੂਰੀ ਦੁਨੀਆ ਵਿੱਚ ਖਲਬਲੀ ਮਚ ਰੱਖੀ ਹੈ। ਸਾਡੇ ਬਾਲੀਵੁੱਡ ਸਿਤਾਰੇ ਵੀ ਇਸ ਜਿੱਤ ਤੋਂ ਬੇਹਦ ਪਰੇਸ਼ਾਨ ਅਤੇ ਨਿਰਾਸ਼ ਹਨ। ਸੋਸ਼ਲ ਮੀਡੀਆ ਤੇ ਕਿੰਨੇ ਕੀ ਕਿਹਾ, ਜਾਣਦੇ ਹਾਂ।
ਅਰਜੁਨ ਰਾਮਪਾਲ ਨੇ ਲਿੱਖਿਆ, ਇਹ ਜਿੱਤ ਗਿਆ। ਉਮੀਦ ਹੈ ਸਭ ਨੂੰ ਅਮਰੀਕਾ ਦੇ ਵੀਜ਼ਾ ਮਿਲ ਜਾਣਗੇ।
ਨਿਰਦੇਸ਼ਕ ਅਨੁਭਵ ਸਿੰਹਾ ਨੇ ਲਿੱਖਿਆ, ਅਮਰੀਕਾ ਨੂੰ ਮੁਬਾਰਕਾਂ। ਹੁਣ ਪਤਾ ਲੱਗਿਆ ਤੁਸੀਂ ਕੀ ਚਾਹੁੰਦੇ ਸੀ।